in

ਤਨਵੀ ਨਾਗੀ ਤੇ ਮਹਿਤਾਬ ਵਿਰਕ ਦੀ ਫ਼ਿਲਮ ‘ਨੀਂ ਮੈਂ ਸੱਸ ਕੁੱਟਣੀ’ ਬਣੀ ਸਿਨੇਮਾਘਰਾਂ ਦਾ ਸ਼ਿੰਗਾਰ

ਚੰਡੀਗੜ੍ਹ : ਪੰਜਾਬੀ ਫ਼ਿਲਮ ‘ਨੀਂ ਮੈਂ ਸੱਸ ਕੁੱਟਣੀ’ ਅੱਜ ਦੁਨੀਆ ਭਰ ਦੇ ਸਿਨੇਮਾਘਰਾਂ ਦਾ ਸ਼ਿੰਗਾਰ ਬਣ ਗਈ ਹੈ। ਫ਼ਿਲਮ ਪੰਜਾਬ ਤੋਂ ਇਲਾਵਾ ਯੂ. ਐੱਸ. ਏ., ਕੈਨੇਡਾ, ਯੂ. ਕੇ., ਆਸਟਰੇਲੀਆ ਤੇ ਨਿਊਜ਼ੀਲੈਂਡ ਵਰਗੇ ਵੱਡੇ ਦੇਸ਼ਾਂ ’ਚ ਵੀ ਰਿਲੀਜ਼ ਕੀਤੀ ਗਈ ਹੈ।

‘ਨੀਂ ਮੈਂ ਸੱਸ ਕੁੱਟਣੀ’ ਦੇ ਵਰਲਡਵਾਈਡ ਡਿਸਟ੍ਰੀਬਿਊਟਰ ਵ੍ਹਾਈਟ ਹਿੱਲ ਸਟੂਡੀਓਜ਼ ਹਨ। ਇਸ ਫ਼ਿਲਮ ’ਚ ਮਹਿਤਾਬ ਵਿਰਕ, ਤਨਵੀ ਨਾਗੀ, ਗੁਰਪ੍ਰੀਤ ਘੁੱਗੀ, ਕਰਮਜੀਤ ਅਨਮੋਲ, ਨਿਰਮਲ ਰਿਸ਼ੀ, ਅਨੀਤਾ ਦੇਵਗਨ, ਅਕਸ਼ਿਤਾ ਸ਼ਰਮਾ, ਨਿਸ਼ਾ ਬਾਨੋ, ਸੀਮਾ ਕੌਸ਼ਲ, ਤਰਸੇਮ ਪੌਲ, ਡੋਲੀ ਸਿੰਘ, ਸੰਨੀ ਗਿੱਲ, ਮਨਜੀਤ ਕੌਰ ਔਲਖ, ਸਤਵੰਤ ਕੌਰ, ਦਿਲਾਵਰ ਸਿੱਧੂ ਤੇ ਰਵਿੰਦਰ ਮੰਡ ਵਰਗੇ ਕਲਾਕਾਰ ਅਹਿਮ ਭੂਮਿਕਾ ਨਿਭਾਅ ਰਹੇ ਹਨ।

ਫ਼ਿਲਮ ਨੂੰ ਪਰਵੀਨ ਕੁਮਾਰ ਨੇ ਡਾਇਰੈਕਟ ਕੀਤਾ ਹੈ। ਇਸ ਦੀ ਕਹਾਣੀ ਰਾਜੂ ਵਰਮਾ ਨੇ ਲਿਖੀ ਹੈ। ਫ਼ਿਲਮ ਦੇ ਪ੍ਰੋਡਿਊਸਰ ਮੋਹਿਤ ਬਨਵੈਤ, ਅੰਕੁਸ਼ ਗੁਪਤਾ ਤੇ ਸਚਿਨ ਗੁਪਤਾ ਹਨ।

ਦੱਸ ਦੇਈਏ ਕਿ ਫ਼ਿਲਮ ਟਰੇਲਰ ਦੇ ਰਿਲੀਜ਼ ਤੋਂ ਬਾਅਦ ਹੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਇਸ ਫ਼ਿਲਮ ਦੇ ਗੀਤਾਂ ਨੇ ਵੀ ਦਰਸ਼ਕਾਂ ਨੂੰ ਬਹੁਤ ਪਸੰਦ ਕੀਤਾ ਹੈ। ਤਨਵੀ ਨਾਗੀ ਨੇ ਅੱਜ ਸੋਸ਼ਲ ਮੀਡੀਆ ’ਤੇ ਇਕ ਪੋਸਟ ਸਾਂਝੀ ਕੀਤੀ ਹੈ, ਜਿਸ ’ਚ ਉਨ੍ਹਾਂ ਲਿਖਿਆ, ‘‘ਨੀਂ ਮੈਂ ਸੱਸ ਕੁੱਟਣੀ’ ਹੁਣ ਤੁਹਾਡੀ ਹੋ ਗਈ ਹੈ। ਤੁਹਾਨੂੰ ਸਿਨੇਮਾਘਰਾਂ ’ਚ ਮਿਲਾਂਗੇ। ਆਪਣੀਆਂ ਟਿਕਟਾਂ ਬੁੱਕ ਕਰਵਾ ਲਓ।’

Leave a Reply

Your email address will not be published. Required fields are marked *

ਸ਼ਹਿਨਾਜ਼ ਗਿੱਲ ਨੇ ਮਾਰੀ ਬਾਜ਼ੀ, ਸਲਮਾਨ ਖ਼ਾਨ ਨਾਲ ਕਰੇਗੀ ਬਾਲੀਵੁੱਡ ਫ਼ਿਲਮ ‘ਚ ਡੈਬਿਊ

ਸਿੰਗਾ ਨੇ ਸ਼ੁਰੂ ਕੀਤੀ ਨਵੀਂ ਫ਼ਿਲਮ ‘ਬੇਫ਼ਿਕਰਾ’ ਦੀ ਸ਼ੂਟਿੰਗ