ਚੰਡੀਗੜ੍ਹ : ਪੰਜਾਬੀ ਗਾਇਕ ਤੇ ਅਦਾਕਾਰ ਸਿੰਗਾ ਨੇ ਆਪਣੀ ਨਵੀਂ ਫ਼ਿਲਮ ‘ਬੇਫ਼ਿਕਰਾ’ ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ। ਇਸ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ। ‘ਬੇਫ਼ਿਕਰਾ’ ਫ਼ਿਲਮ ਰਿੱਕੀ ਤੇਜੀ ਤੇ ਤੇਜੀ ਪ੍ਰੋਡਕਸ਼ਨ ਦੀ ਪੇਸ਼ਕਸ਼ ਹੈ।
ਇਸ ਫ਼ਿਲਮ ਨੂੰ ਰਿੱਕੀ ਤੇਜੀ ਪ੍ਰੋਡਿਊਸ ਕਰ ਰਹੇ ਹਨ। ਫ਼ਿਲਮ ਦੀ ਕਹਾਣੀ ਚੰਨਦੀਪ ਧਾਲੀਵਾਲ ਨੇ ਲਿਖੀ ਹੈ, ਜੋ ਇਸ ਨੂੰ ਡਾਇਰੈਕਟ ਵੀ ਖ਼ੁਦ ਕਰ ਰਹੇ ਹਨ। ਫ਼ਿਲਮ ਦੇ ਡੀ਼ ਓ਼ ਪੀ਼ ਵਿਸ਼ਾਲ ਬਾਵਾ ਹਨ। ਇਸ ਸਕ੍ਰੀਨਪਲੇਅ ਤੇ ਡਾਇਲਾਗਸ ਕਰਨ ਸੰਧੂ ਤੇ ਧੀਰਜ ਕੁਮਾਰ ਨੇ ਲਿਖੇ ਹਨ।
ਫ਼ਿਲਮ ‘ਚ ਸਿੰਗਾ, ਵਿਸ਼ਾਖਾ ਰਾਗਵ, ਸੁੱਖੀ ਚਾਹਲ, ਗੈਵੀ ਚਾਹਲ, ਰਾਹੁਲ ਦੇਵ, ਧੀਰਜ ਕੁਮਾਰ, ਰਣਜੀਤ ਜੀ, ਸਤਵੰਤ ਕੌਰ ਤੇ ਦੀਦਾਰ ਗਿੱਲ ਅਹਿਮ ਭੂਮਿਕਾ ਨਿਭਾਅ ਰਹੇ ਹਨ।
ਦੱਸ ਦੇਈਏ ਕਿ ਸਿੰਗਾ ਇਸ ਤੋਂ ਪਹਿਲਾਂ ‘ਜੋਰਾ : ਦਿ ਸੈਕਿੰਡ ਚੈਪਟਰ’ ਤੇ ‘ਕਦੇ ਹਾਂ ਕਦੇ ਨਾਂਹ’ ‘ਚ ਨਜ਼ਰ ਆ ਚੁੱਕੇ ਹਨ। ਇਸ ਤੋਂ ਇਲਾਵਾ ਉਨ੍ਹਾਂ ‘ਜ਼ਿੱਦੀ ਜੱਟ’ ਫ਼ਿਲਮ ਦੀ ਸ਼ੂਟਿੰਗ ਵੀ ਪੂਰੀ ਕਰ ਲਈ ਹੈ।