ਪੰਜਾਬੀ ਗਾਇਕ ਸਤਿੰਦਰ ਸਰਤਾਜ ਤੇ ਨੀਰੂ ਬਾਜਵਾ “ਕਲੀ ਜੋਟਾ” ਫ਼ਿਲਮ ਜ਼ਰੀਏ ਪਹਿਲੀ ਵਾਰ ਕਿਸੇ ਫ਼ਿਲਮ ਵਿੱਚ ਇਕੱਠੇ ਨਜ਼ਰ ਆਉਣਗੇ। ਇਸ ਫ਼ਿਲਮ ਵਿੱਚ ਨੀਰੂ ਬਾਜਵਾ ਨਾਂ ਦੀ ਕੁੜੀ ਦਾ ਕਿਰਦਾਰ ਨਿਭਾ ਰਹੀ ਹੈ। ਉਸਦਾ ਇਹ ਕਿਰਦਾਰ ਕਈਆਂ ਸਮਾਜਿਕ ਮੁੱਦਿਆਂ ਤੇ ਕਟਾਕਸ਼ ਕਰਦਾ ਹੈ। 3 ਫ਼ਰਵਰੀ ਨੂੰ ਰਿਲੀਜ ਹੋ ਰਹੀ ਇਹ ਫ਼ਿਲਮ ਸਮਾਜ ਦੀ ਅਸਲ ਸੱਚਾਈ ਨੂੰ ਉਜਾਗਰ ਕਰੇਗੀ। ਸੰਨੀ ਰਾਜ, ਵਰੁਣ ਅਰੋੜਾ, ਸਰਲਾ ਰਾਣੀ ਅਤੇ ਸੰਤੋਸ਼ ਸੁਭਾਸ਼ ਥੀਟੇ ਦੁਆਰਾ ਨਿਰਮਿਤ ਪੰਜਾਬੀ ਸਿਨੇਮਾ, ਨੀਰੂ ਬਾਜਵਾ ਐਂਟਰਟੇਨਮੈਂਟ, U&I FILMZ, ਅਤੇ VH ਐਂਟਰਟੇਨਮੈਂਟ ਦੁਆਰਾ ਪੇਸ਼ ਕੀਤੀ ਗਈ, ਜਿਸ ਵਿੱਚ ਨੀਰੂ ਬਾਜਵਾ ਰਾਬੀਆ ਦੀ ਮੁੱਖ ਭੂਮਿਕਾ ਨਿਭਾ ਰਹੀ ਹੈ।
ਫਿਲਮ “ਕਲੀ ਜੋਟਾ” ਦੇ ਟ੍ਰੇਲਰ ਰਾਹੀਂ ਅਸੀਂ ਦੇਖ ਸਕਦੇ ਹਾਂ ਕਿ ਫਿਲਮ ਦੇ ਡਾਇਰੈਕਟਰ ਵਿਜੇ ਕੁਮਾਰ ਅਰੋੜਾ ਰਾਬੀਆ ਦੇ ਕਿਰਦਾਰ ਦੇ ਨਾਲ ਇੱਕ ਅਜਿਹੇ ਰੂਪ ਨਾਲ ਰੂਬਰੂ ਕਰਵਾਉਂਦੇ ਹਨ ਜੋ ਹਰ ਉਸ ਔਰਤ ਦੀ ਭੂਮਿਕਾ ਨੂੰ ਦਰਸਾਉਂਦੀ ਹੈ ਜੋ ਆਪਣੇ ਸੁਪਨਿਆਂ ਨੂੰ ਉੱਚਾ ਹੁੰਦਾ ਦੇਖਣਾ ਚਾਹੁੰਦੀ ਹੈ। ਫਿਲਮ ਉਸ ਸਮੇਂ ਦੀ ਗੱਲ ਕਰਦੀ ਹੈ ਜਦੋਂ ਔਰਤ ਨੂੰ ਪੜ੍ਹਨ-ਲਿਖਣ ਦੀ ਆਜ਼ਾਦੀ ਸੀ ਪਰ ਖੁੱਲ੍ਹ ਕੇ ਹੱਸਣ ਦੀ, ਜਦੋਂ ਉਸ ਨੂੰ ਅੱਖਾਂ ਚੁੱਕ ਕੇ ਲੜਕੇ ਨਾਲ ਗੱਲ ਕਰਨ ਦੀ ਇਜਾਜ਼ਤ ਨਹੀਂ ਸੀ।
ਰਾਬੀਆ ਇੱਕ ਅਜਿਹੀ ਕੁੜੀ ਹੈ ਜੋ ਹੱਸ ਖੇਡ ਕੇ ਸਭ ਨੂੰ ਆਪਣੇ ਪਿਆਰ ਵਿੱਚ ਪਾ ਲੈਂਦੀ ਸੀ, ਆਪਣੇ ਛਣਕਦੇ ਹਾਸੇ ਨਾਲ ਸਭ ਨੂੰ ਮੋਹ ਲੈਂਦੀ ਸੀ, ਪਰ ਇਹੀ ਖੁਸ਼ੀਆਂ ਜੋ ਉਸਦੀ ਜਿਉਣ ਦੀ ਵਜ੍ਹਾ ਸਨ ਉਸਦੀ ਦੁੱਖ ਭਰੀ ਜ਼ਿੰਦਗੀ ਦਾ ਇੱਕ ਅਹਿਮ ਕਾਰਨ ਵੀ ਬਣ ਜਾਂਦੇ ਹਨ। ਕਿਉਂਕਿ ਉਹ ਇੱਕ ਖੁੱਲੇ ਦਿਮਾਗ਼ ਵਾਲੀ ਅਤੇ ਸੁਤੰਤਰ ਸੋਚ ਵਾਲੀ ਮਾਸੂਮ ਕੁੜੀ ਜਿਸ ਦੇ ਸੁਪਨੇ ਉਸਦੀ ਅਸਲ ਤਾਕਤ ਹਨ। ਜਿਸ ਨੂੰ ਜ਼ਮਾਨਾ ਹਰ ਪਾਸਿਓਂ ਗਲਤ ਸਾਬਤ ਕਰਨ ਦੀ ਕੋਸ਼ਿਸ਼ ਕਰਦਾ ਹੈ।
ਇਸ ਦੇ ਨਾਲ ਹੀ ਫਿਲਮ ਰਾਬੀਆ ਅਤੇ ਦੀਦਾਰ ਦੀ ਪ੍ਰੇਮ ਕਹਾਣੀ ਨੂੰ ਵੀ ਦਰਸਾਉਂਦੀ ਹੈ, ਜੋ ਸਾਰਿਆਂ ਦਾ ਦਿਲ ਜਿੱਤ ਰਹੀ ਹੈ। ਇਹ ਫਿਲਮ 3 ਫਰਵਰੀ 2023 ਨੂੰ ਰਿਲੀਜ਼ ਹੋਵੇਗੀ।
ਇਸ ਵਿਲੱਖਣ ਕਹਾਣੀ ਨੂੰ ਪੇਸ਼ ਕਰਦਿਆਂ ਨੀਰੂ ਬਾਜਵਾ ਨੇ ਕਿਹਾ, “ਐਸੀ ਕਹਾਣੀ ਦਾ ਹਿੱਸਾ ਬਣਨਾ ਮੇਰੇ ਲਈ ਬਹੁਤ ਖੁਸ਼ੀ ਦੀ ਗੱਲ ਹੈ, ਮੈਂ ਬਹੁਤ ਖੁਸ਼ ਹਾਂ ਕਿ ਦਾਦੂ ਜੀ (ਨਿਰਦੇਸ਼ਕ) ਨੇ ਮੇਰੇ ‘ਚ ਇੰਨਾ ਵਿਸ਼ਵਾਸ ਵਖਾਇਆ ਕਿ ਮੈਨੂੰ ਰਾਬੀਆ ਦੇ ਰੂਪ ‘ਚ ਸਮਾਜ ਦੀਆਂ ਔਰਤਾਂ ਦੇ ਨਿੱਕੇ ਨਿੱਕੇ ਸੁਪਨਿਆਂ ਨੂੰ ਦਰਸ਼ਾਉਂਣ ਦਾ ਮੌਕਾ ਮਿਲਿਆ।”