in

ਆਖਰ ‘ਡੰਗਰ ਡਾਕਟਰ’ ਫ਼ਿਲਮ ‘ਚ ਹੀ ਕਿਉਂ ਕੰਮ ਕੀਤਾ ਰਵਿੰਦਰ ਗਰੇਵਾਲ ਨੇ ????

ਰਵਿੰਦਰ ਗਰੇਵਾਲ 20 ਜੁਲਾਈ ਨੂੰ ਰਿਲੀਜ਼ ਹੋ ਰਹੀ ਪੰਜਾਬੀ ਫ਼ਿਲਮ ‘ਡੰਗਰ ਡਾਕਟਰ ਜੈਲੀ’ ਵਿੱਚ ਮੁੱਖ ਭੂਮਿਕਾ ‘ਚ ਨਜ਼ਰ ਆਵੇਗਾ। ਫ਼ਿਲਮ ਦੇ ਟ੍ਰੇਲਰ ਅਤੇ ਗੀਤਾਂ ਤੋਂ ਸਾਫ਼ ਜ਼ਾਹਰ ਹੋ ਰਿਹਾ ਹੈ ਕਿ ਇਸ ਫ਼ਿਲਮ ‘ਚ ਬਹੁਤ ਸਾਰੇ ਜਾਨਵਰਾਂ ਤੋਂ ਕੰਮ ਲਿਆ ਗਿਆ ਹੈ। ਰਵਿੰਦਰ ਗਰੇਵਾਲ ਇਨ•ਾਂ ਜਾਨਵਰਾਂ ਨਾਲ ਲਾਡ ਲਡਾਉਂਦਾ ਤੇ ਉਨ•ਾਂ ਦੇ ਇਲਾਜ ਕਰਦਾ ਨਜ਼ਰ ਆ ਰਿਹਾ ਹੈ। ਪੰਜਾਬੀ ਗਾਇਕੀ ‘ਚ ਸਥਾਪਤ ਰਵਿੰਦਰ ਗਰੇਵਾਲ ਫ਼ਿਲਮ ਇੰਡਸਟਰੀ ‘ਚ ਬਿਨਾਂ ਕਿਸੇ ਕਾਹਲ ਤੋਂ ਬੋਚ ਬੋਚ ਕੇ ਚੱਲ ਰਿਹਾ ਹੈ। ਰਵਿੰਦਰ ਗਰੇਵਾਲ ਦੇ ਇਸ ਫ਼ਿਲਮ ‘ਚ ਕੰਮ ਕਰਨ ਪਿੱਛੇ ਦੋ ਮੁੱਖ ਕਾਰਨ ਹਨ। ਪਹਿਲਾਂ ਕਾਰਨ ਇਹ ਹੈ ਕਿ ਜਿਸ ਤਰ•ਾਂ ਫ਼ਿਲਮ ‘ਚ ਉਹ ਜਾਨਵਰਾਂ ਨਾਲ ਲਾਡ ਲਡਾਉਂਦਾ ਨਜ਼ਰ ਆ ਰਿਹਾ ਹੈ, ਦਰਅਸਲ ਉਹ ਅਸਲ ਜ਼ਿੰਦਗੀ ‘ਚ ਵੀ ਇਸੇ ਤਰ•ਾਂ ਦਾ ਹੀ ਹੈ। ਉਹ ਨਿੱਜੀ ਜ਼ਿੰਦਗੀ ‘ਚ ਵੀ ਜਾਨਵਰਾਂ ਨਾਲ ਬਹੁਤ ਮੋਹ ਕਰਦਾ ਹੈ। ਉਸ ਨੇ ਆਪਣੇ ਘਰ ਕਬੂਤਰ, ਕੁੱਕੜ, ਕੁੱਤੇ ਅਤੇ ਕਈ ਘੋੜੇ ਰੱਖੇ ਹੋਏ ਹਨ। ਉਸ ਦਾ ਇਹ ਸ਼ੌਂਕ ਕਿਸੇ ਤੋਂ ਲੁਕਿਆ ਨਹੀਂ ਹੈ। ਹੁਣ ਉਸ ਨੂੰ ਆਪਣਾ ਇਹ ਸ਼ੌਕ ਪਰਦੇ ‘ਤੇ ਦਿਖਾਉਣ ਦਾ ਵੀ ਮੌਕਾ ਮਿਲਿਆ ਹੈ। ਦੂਜਾ ਕਾਰਨ ਇਹ ਹੈ ਕਿ ਇਸ ਫ਼ਿਲਮ ਦਾ ਨਿਰਦੇਸ਼ਕ ਅਥਰਵ ਬਲੂਜਾ।  ਰਵਿੰਦਰ ਗਰੇਵਾਲ ਨੇ ਆਪਣੇ ਫ਼ਿਲਮੀ ਕਰੀਅਰ ਦੀ ਸ਼ੁਰੂਆਤ ਹੀ ਅਥਰਵ ਬਲੂਜਾ ਨਾਲ ‘ਐਵੇਂ ਰੌਲਾ ਪੈ ਗਿਆ’ ਫ਼ਿਲਮ ਤੋਂ ਕੀਤੀ ਸੀ। ਰਵਿੰਦਰ ਦੀ ਦੂਜੀ ਫ਼ਿਲਮ ‘ਜੱਜ ਸਿੰਘ ਐਲਐਲਬੀ’ ਦਾ ਨਿਰਦੇਸ਼ਕ ਵੀ ਅਥਰਵ ਬਲੂਜਾ ਹੀ ਸੀ।

ਰਵਿੰਦਰ ਗਰੇਵਾਲ ਇਸ ਫ਼ਿਲਮ ਨੂੰ ਲੈ ਕੇ ਬੇਹੱਦ ਖੁਸ਼ ਅਤੇ ਸੁੰਤਸ਼ਟ ਹੈ। ਉਸ ਦਾ ਕਹਿਣਾ ਹੈ ਕਿ ਉਸ ਨੂੰ ਖੁਸ਼ੀ ਹੈ ਕਿ ਉਹ ਇਕ ਵਾਰ ਫਿਰ ਇਕ ਲੀਕ ਤੋਂ ਹਟਵੀਂ ਫ਼ਿਲਮ ਦਾ ਹਿੱਸਾ ਬਣਿਆ ਹੈ। ਇਹ ਫ਼ਿਲਮ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕਰਨ ‘ਚ ਕਾਮਯਾਬ ਹੋਵੇਗੀ। ਨਿਰਮਾਤਾ ਵਿਵੇਕ ਓਹਰੀ ਅਤੇ ਅਨਿਲ ਅਰੋੜਾ ਦੀ ਇਸ ਫ਼ਿਲਮ ‘ਚ ਉਸ ਨਾਲ ਸਾਰਾ ਗੁਰਪਾਲ, ਗੀਤ ਗੰਭੀਰ, ਕਰਮਜੀਤ ਅਨਮੋਲ, ਰਾਜੀਵ ਠਾਕੁਰ, ਸਰਦਾਰ ਸੋਹੀ, ਹੌਬੀ ਧਾਲੀਵਾਲ ਅਤੇ ਬੀ ਐਨ ਸ਼ਰਮਾ ਨੇ ਅਹਿਮ ਭੂਮਿਕਾ ਨਿਭਾਈ ਹੈ।

Leave a Reply

Your email address will not be published. Required fields are marked *

ਪੁਰਾਤਨ ਪੰਜਾਬ ਤੇ ਗੋਰਿਆਂ ਦੇ ਸਾਮਰਾਜ ਦੀ ਖੂਬਸੂਰਤ ਪੇਸ਼ਕਾਰੀ ਹੋਵੇਗੀ ‘ਭਲਵਾਨ ਸਿੰਘ’

22 ਜੂਨ 2018 ਨੂੰ ਰਿਲੀਜ਼ ਹੋਵੇਗੀ ਰਾਣਾ ਰਣਬੀਰ ਦੀ ‘ਆਸੀਸ’