ਅਗਲੇ ਮਹੀਨੇ 23 ਨਵੰਬਰ ਨੂੰ ਰਿਲੀਜ਼ ਹੋਣ ਜਾ ਰਹੀ ਪੰਜਾਬੀ ਫ਼ਿਲਮ ‘ਰੰਗ ਪੰਜਾਬ’ ਵਿੱਚ ਅਦਾਕਾਰ ਦੀਪ ਸਿੱਧੂ ਦੇ ਨਾਲ ਨਾਲ ਅਦਾਕਾਰ ਕਰਤਾਰ ਚੀਮਾ ਅਤੇ ਜਗਜੀਤ ਸੰਧੂ ਦੀ ਅਦਾਕਾਰੀ ਦੇ ਵੀ ਵੱਖਰੇ ਰੰਗ ਦੇਖਣ ਨੂੰ ਮਿਲਣਗੇ। ਪੁਲਿਸ ਅਤੇ ਗੈਂਗਸਟਰਾਂ ਦੀ ਜ਼ਿੰਦਗੀ ‘ਤੇ ਬਣੀ ਇਹ ਫ਼ਿਲਮ ਪੰਜਾਬ ਦੇ ਕਈ ਮੁੱਦਿਆਂ ਨੂੰ ਉਭਾਰਦੀ ਹੈ। ਇਸ ਫ਼ਿਲਮ ‘ਚ ਕਰਤਾਰ ਚੀਮਾ ਪਹਿਲੀ ਵਾਰ ਇਕ ਦਮਦਾਰ ਵਿਲਨ ਦੇ ਰੂਪ ‘ਚ ਨਜ਼ਰ ਆਵੇਗਾ। ਕਈ ਫ਼ਿਲਮਾਂ ‘ਚ ਆਪਣੀ ਅਦਾਕਾਰੀ ਦਾ ਲੋਹਾ ਮੰਨਵਾ ਚੁੱਕਿਆ ਕਰਤਾਰ ਇਸ ਫ਼ਿਲਮ ਦਾ ਅਹਿਮ ਧੁਰਾ ਹੈ।

ਦਰਅਸਲ ਇਹ ਫ਼ਿਲਮ ਇਹ ਪੁਲਿਸ ਅਫ਼ਸਰ ਅਤੇ ਇਕ ਨਾਮੀਂ ਗੈਂਗਸਟਰ ਦੁਆਲੇ ਬੁਣੀ ਗਈ ਹੈ, ਜਿਸ ‘ਚ ਪੁਲਿਸ ਅਫ਼ਸਰ ਦੇ ਰੂਪ ‘ਚ ਦੀਪ ਸਿੱਧੂ ਅਤੇ ਗੈਂਗਸਟਰ ਦੇ ਰੂਪ ‘ਚ ਕਰਤਾਰ ਚੀਮਾ ਨਜ਼ਰ ਆਵੇਗਾ। ਕਈ ਫ਼ਿਲਮਾਂ ‘ਚ ਆਪਣੀ ਸਹਿਜ ਭਰਪੂਰ ਅਦਾਕਾਰੀ ਨਾਲ ਦਰਸ਼ਕਾਂ ਦਾ ਦਿਲ ਜਿੱਤ ਚੁੱਕਿਆ ਜਗਜੀਤ ਸੰਧੂ ਉਰਫ ਭੋਲਾ ਵੀ ਇਸ ਫ਼ਿਲਮ ‘ਚ ਗੈਂਗਸਟਰ ਵਜੋਂ ਹੀ ਨਜ਼ਰ ਆਵੇਗਾ। ਤੁਸੀਂ ਇਸ ਤਸਵੀਰ ‘ਚ ਜਗਜੀਤ ਸੰਧੂ ਦੀ ਇਹ ਵੱਖਰੀ ਲੁੱਕ ਦੇਖ ਸਕਦੇ ਹੋ। ਇਨ•ਾਂ ਤੋਂ ਇਲਾਵਾ ਧੀਰਜ ਕੁਮਾਰ, ਬਨਿੰਦਰ ਬਨੀ, ਜਗਜੀਤ ਸਿੰਘ ਅਤੇ ਗੁਰਜੀਤ ਸਿੰਘ ਵੀ ਦਮਦਾਰ ਭੂਮਿਕਾਵਾਂ ‘ਚ ਨਜ਼ਰ ਆਉਣਗੇ। ਇਸ ਫ਼ਿਲਮ ਦਾ ਟ੍ਰੇਲਰ ਇਸ ਹਫ਼ਤੇ ਰਿਲੀਜ਼ ਹੋਵੇਗਾ।


