in

ਰੌਸ਼ਨ ਪ੍ਰਿੰਸ ਦੀ ਫ਼ਿਲਮ ‘ਲੱਡੂ ਬਰਫ਼ੀ’ ਵਿੱਚ ਰੋਨਿਕਾ ਸਿੰਘ ਦੀ ਥਾਂ ਆਈ ਇਸ਼ਾ ਰਿੱਖੀ’

ਨਿਰਦੇਸ਼ਕ ਅਵਤਾਰ ਸਿੰਘ ਅਤੇ ਲੇਖਕ ਰਾਜੂ ਵਰਮਾ ਦੀ ਫ਼ਿਲਮ ‘ਲੱਡੂ ਬਰਫ਼ੀ’ ਵਿੱਚ ਰੌਸ਼ਨ ਪ੍ਰਿੰਸ ਨਾਲ ਹੁਣ ਇਸ਼ਾ ਰਿੱਖੀ ਮੁੱਖ ਭੂਮਿਕਾ ‘ਚ ਨਜ਼ਰ ਆਵੇਗੀ। ਪਹਿਲਾਂ ਇਸ ਫ਼ਿਲਮ ‘ਚ ਰੋਨਿਕਾ ਸਿੰਘ ਮੁੱਖ ਭੂਮਿਕਾ ਨਿਭਾ ਰਹੀ ਸੀ। ਰੋਨਿਕਾ ਤੋਂ ਪਹਿਲਾਂ ਵਾਮਿਕਾ ਗੱਬੀ ਇਸ ਫ਼ਿਲਮ ਦਾ ਹਿੱਸਾ ਸੀ। ਪਰ ਵਾਮਿਕਾ ਤੋਂ ਬਾਅਦ ਰੋਨਿਕਾ ਸਿੰਘ ਨੂੰ ਇਸ ਫ਼ਿਲਮ ਦੀ ਹੀਰੋਇਨ ਲਈ ਚੁਣਿਆ ਗਿਆ ਸੀ, ਪਰ ਹੁਣ ਖ਼ਬਰ ਆ ਰਹੀ ਹੈ ਕਿ ਰੋਨਿਕਾ ਸਿੰਘ ਦੀ ਜਗ•ਾ ਇਸ਼ਾ ਰਿੱਖੀ ਫ਼ਿਲਮ ‘ਚ ਮੁੱਖ ਭੂਮਿਕਾ ਨਿਭਾਏਗੀ। ਫ਼ਿਲਮ ਦਾ ਪਹਿਲਾ ਸ਼ੂਡਿਊਲ ਮੁਕੰਮਲ ਹੋ ਚੁੱਕਾ ਹੈ, ਦੂਜਾ ਸ਼ੂਡਿਊਲ ਚੱਲ ਰਿਹਾ ਹੈ।  ਬਾਣੀਆਂ ਅਤੇ ਜੱਟ ਦੀ ਦੇ ਰਿਸ਼ਤੇ ਦੁਆਲੇ ਘੁੰਮਦੀ ਕਾਮੇਡੀ ਅਤੇ ਪਰਿਵਾਰਕ ਡਰਾਮੇ ਨਾਲ ਭਰਪੂਰ ਇਸ ਫ਼ਿਲਮ ‘ਚ ਕਰਮਜੀਤ ਅਨਮੋਲ, ,ਯੋਗਰਾਜ ਸਿੰਘ, ਰਾਣਾ ਰਣਬੀਰ, ਹਾਰਬੀ ਸੰਘਾ ਸਮੇਤ ਕਈ ਨਾਮੀਂ ਚਿਹਰੇ ਕੰਮ ਕਰ ਰਹੇ ਹਨ। ‘ਸਿਮਰਜੀਤ ਸਿੰਘ ਪ੍ਰੋਡਕਸ਼ਨ’, ‘ਪਟਿਆਲਾ ਮੋਸ਼ਨ ਪਿਕਚਰਸ’ ਅਤੇ ‘ਸਾਅ ਫ਼ਿਲਮਸ’ ਦੇ ਬੈਨਰ ਹੇਠ ਬਣ ਰਹੀ ਨਿਰਮਾਤਾ ਪੁਸ਼ਪਿੰਦਰ ਕੌਰ, ਅਮਨੀਤ ਸ਼ੇਰ ਕਾਕੂ ਅਤੇ ਜੀ ਪੀ ਸਿੰਘ ਦੀ ਇਸ ਫ਼ਿਲਮ ਦੀ ਫ਼ਾਈਨਲ ਰਿਲੀਜ਼ ਡੇਟ ਛੇਤੀ ਅਨਾਊਸ ਕੀਤੀ ਜਾ ਰਹੀ ਹੈ।

Leave a Reply

Your email address will not be published. Required fields are marked *

‘ਨਿੱਕਾ ਜ਼ੈਲਦਾਰ 3’ ਦੀ ਸ਼ੂਟਿੰਗ ਇਸੇ ਮਹੀਨੇ, ਐਮੀ ਨਾਲ ਨਜ਼ਰ ਆਵੇਗੀ ਵਾਮਿਕਾ ਗੱਬੀ

‘ਆਟਾ ਲੋਕ ਪਾਣੀ ਨਾਲ ਗੁੰਨਦੇ, ਮਾਂ ਹੰਝੂਆਂ ਨਾਲ ਗੁੰਨਦੀ ਏ’ : ਸੋਸ਼ਲ ਮੀਡੀਆ ‘ਤੇ ਵਾਇਰਲ ਹੋਇਆ ਬੌਬੀ ਸੰਨ ਦਾ ਇਹ ਗੀਤ