ਆਪਣੀ ਅਦਾਕਾਰੀ ਦੇ ਬਲਬੂਤੇ ਪੰਜਾਬੀ ਫ਼ਿਲਮ ਜਗਤ ‘ਚ ਥੋੜੇ ਸਮੇਂ ‘ਚ ਵੱਡਾ ਨਾਂ ਬਣਾ ਚੁੱਕੀ ਸਿੰਮੀ ਚਾਹਲ ਹੁਣ ਪੰਜਾਬੀ ਫ਼ਿਲਮ ‘ਗੋਲਕ ਬੁਗਨੀ ਬੈਂਕ ਤੇ ਬਟੂਆ’ ਜ਼ਰੀਏ ਆਪਣੀ ਅਦਾਕਾਰੀ ਦਾ ਲੋਹਾ ਮੰਨਵਾਏਗੀ। ਪੰਜਾਬੀ ਫ਼ਿਲਮ ‘ਬੰਬੂਕਾਟ’ ਦੀ ਇਹ ਪੱਕੋ ਆਪਣੀ ਇਸ ਪਹਿਲੀ ਫ਼ਿਲਮ ਨਾਲ ਹੀ ਪੰਜਾਬੀ ਸਿਨੇਮੇ ‘ਚ ਪੱਕੇ ਪੈਰੀ ਹੋ ਗਈ ਸੀ। ਰੱਬ ਦਾ ਰੇਡੀਓ ਅਤੇ ਸਰਵਣ ਵਰਗੀਆਂ ਵੱਡੀਆਂ ਫ਼ਿਲਮਾਂ ਨੇ ਉਸਦੇ ਕਰੀਅਰ ਨੂੰ ਹੁਲਾਰਾ ਦਿੱਤਾ ਤੇ ਅੱਜ ਉਹ ਉਸ ਸ਼ਾਨਦਾਰ ਮੁਕਾਮ ‘ਤੇ ਹੈ, ਜਿਥੇ ਪਹੁੰਚਾਉਣਾ ਹਜ਼ਾਰਾਂ ਕੁੜੀਆਂ ਦੀ ਰੀਝ ਹੁੰਦੀ ਹੈ। ਵਿਸਾਖੀ ‘ਤੇ 13 ਅਪ੍ਰੈਲ ਨੂੰ ਰਿਲੀਜ਼ ਹੋ ਰਹੀ ਉਸਦੀ ਨਵੀਂ ਫ਼ਿਲਮ ‘ਗੋਲਕ ਬੁਗਨੀ ਬੈਂਕ ਤੇ ਬੂਟਆ’ ਦਾ ਟ੍ਰੇਲਰ ਸੋਸ਼ਲ ਮੀਡੀਆ ‘ਤੇ ਖੂਬ ਚਰਚਾ ‘ਚ ਹੈ। ਟ੍ਰੇਲਰ ਤੋਂ ਸਾਫ਼ ਲੱਗ ਰਿਹਾ ਹੈ ਕਿ ਇਸ ਵਾਰ ਸਿੰਮੀ ਆਪਣੀ ਅਦਾਕਾਰੀ ਨਾਲ ਧਮਾਲ ਮਚਾਉਣ ਜਾ ਰਹੀ ਹੈ। ਨਿਰਮਾਤਾ ਕਾਰਜ ਗਿੱਲ ਤੇ ਤਲਵਿੰਦਰ ਹੇਅਰ ਦੀ ਇਹ ਫ਼ਿਲਮ ਨੋਟਬੰਦੀ ‘ਤੇ ਬਣੀ ਪਹਿਲੀ ਫ਼ਿਲਮ ਹੋਵੇਗੀ। ਧੀਰਜ ਰਤਨ ਦੀ ਲਿਖੀ ਅਤੇ ਸਿਤਿਜ ਚੌਧਰੀ ਵੱਲੋਂ ਨਿਰਦੇਸ਼ਤ ਕੀਤੀ ਇਸ ਫ਼ਿਲਮ ‘ਚ ਸਿੰਮੀ ਚਾਹਲ ਅਤੇ ਹਰੀਸ਼ ਵਰਮਾ ਦੀ ਜੋੜੀ ਨਜ਼ਰ ਆਵੇਗੀ। ਫ਼ਿਲਮ ‘ਚ ਜਸਵਿੰਦਰ ਭੱਲਾ, ਬੀਐਨਸ਼ਰਮਾ, ਅਨੀਤਾ ਦੇਵਗਨ ਤੋਂ ਇਲਾਵਾ ਕਈ ਹੋਰ ਨਾਮੀਂ ਚਿਹਰੇ ਤਾਂ ਨਜ਼ਰ ਆਉਣਗੇ ਹੀ ਬਲਕਿ ਅਮਰਿੰਦਰ ਗਿੱਲ ਅਤੇ ਅਦਿੱਤੀ ਸ਼ਰਮਾ ਵੀ ਮਹਿਮਾਨ ਭੂਮਿਕਾ ‘ਚ ਨਜ਼ਰੀ ਪੈਣਗੇ।

ਹਰਿਆਣਾ ਦੇ ਅੰਬਾਲਾ ਸ਼ਹਿਰ ਦੀ ਜੰਮਪਲ ਸਿੰਮੀ ਨੇ ਚੰਡੀਗੜ• ਪੜ•ਦਿਆਂ ਮਨੋਰੰਜਨ ਦੀ ਦੁਨੀਆਂ ਵੱਲ ਆਪਣਾ ਪਹਿਲਾ ਕਦਮ ਵਧਾਇਆ ਸੀ। ਉਸਨੇ ਆਪਣੀ ਸ਼ੁਰੂਆਤ ਮਿਊਜ਼ਿਕ ਵੀਡੀਓਜ਼ ਤੋਂ ਕੀਤੀ ਸੀ। ਉਂਝ ਉਸਦਾ ਸੁਪਨਾ ਹੀਰੋਇਨ ਬਣਨ ਦਾ ਹੀ ਸੀ। ਚੰਡੀਗੜ• ਰਹਿੰਦਿਆਂ ਉਸ ਨੇ ਮਿਊਜ਼ਿਕ ਇੰਡਸਟਰੀ ‘ਚੋਂ ਫ਼ਿਲਮ ਇੰਡਸਟਰੀ ‘ਚ ਆਉਣ ਦੀਆਂ ਕੋਸ਼ਿਸ਼ਾਂ ਵੀ ਕੀਤੀਆਂ, ਪਰ ਗੱਲ ਨਹੀਂ ਬਣੀ। ਚੰਡੀਗੜ• ਤੋਂ ਪੜ•ਾਈ ਖ਼ਤਮ ਕਰਕੇ ਉਹ ਅੱਗੇ ਦੀ ਪੜ•ਾਈ ਲਈ ਵਿਦੇਸ਼ ਚਲੀ ਗਈ। ਸੋਸ਼ਲ ਮੀਡੀਆ ‘ਤੇ ਉਸਦੀਆਂ ਸਰਗਰਮੀਆਂ ‘ਤੇ ਫ਼ਿਲਮ ਖੇਤਰ ਨਾਲ ਜੁੜੇ ਲੋਕ ਨਜ਼ਰ ਰੱਖ ਰਹੇ ਹਨ। ਸ਼ਾਇਦ ਇਹ ਗੱਲ ਉਸ ਨੇ ਕਦੇ ਨਹੀਂ ਸੋਚੀ ਹੀ ਨਹੀਂ ਸੀ। ਨਿਰਦੇਸ਼ਕ ਪੰਕਜ ਬਤਰਾ ਦੀ ਫ਼ਿਲਮ ‘ਬੰਬੂਕਾਟ’ ਵਿੱਚ ਐਮੀ ਵਿਰਕ ਨਾਲ ਇਕ ਸਾਂਵਲੇ ਜਿਹ ਰੰਗ ਵਾਲੀ ਕੁੜੀ ਪੱਕੋ ਦਾ ਕਿਰਦਾਰ ਨਿਭਾਉਣ ਦਾ ਮੌਕਾ ਮਿਲਿਆ ਤਾਂ ਉਸਨੇ ਆਪਣੀ ਪੂਰੀ ਵਾਹ ਲਾ ਦਿੱਤੀ। ਦਰਸ਼ਕਾਂ ‘ਤੇ ਉਸਦੀ ਅਦਾਕਾਰੀ ਦਾ ਰੰਗ ਐਸਾ ਚੜਿ•ਆ ਕਿ ਅੱਜ ਉਹ ਪੰਜਾਬੀ ਦੀਆਂ ਮੋਹਰੀ ਕਤਾਰ ਦੀਆਂ ਹੀਰੋਇਨਾਂ ‘ਚ ਸ਼ੁਮਾਰ ਹੈ।

ਆਪਣੀ ਇਸ ਨਵੀਂ ਫ਼ਿਲਮ ਬਾਰੇ ਉਹ ਦੱਸਦੀ ਹੈ ਕਿ ‘ਰਿਦਮ ਬੁਆਏਜ਼ ਇੰਟਰਟੇਨਮੈਂਟ’ ਦੇ ਬੈਨਰ ਹੇਠ ਬਣੀ ਇਹ ਫ਼ਿਲਮ ਰੁਮਾਂਸ, ਕਾਮੇਡੀ ਅਤੇ ਨੋਟਬੰਦੀ ਵਰਗੇ ਸਮਾਜਿਕ ਮੁੱਦੇ ਦਾ ਸੁਮੇਲ ਹੈ। ਦੋ ਸਾਲ ਪਹਿਲਾਂ 8 ਨਵੰਬਰ 2016 ਨੂੰ ਹੋਈ ਨੋਟਬੰਦੀ ‘ਤੇ ਕਟਾਕਸ਼ ਕਰਦੀ ਹੋਈ ਇਹ ਫ਼ਿਲਮ ਛੋਟੇ ਸ਼ਹਿਰਾਂ ਦੇ ਆਮ ਲੋਕਾਂ ਅਤੇ ਦੁਕਾਨਦਾਰਾਂ ਦੀ ਜ਼ਿੰਦਗੀ ‘ਤੇ ਝਾਤ ਪਾਉਂਦੀ ਇਕ ਖੂਬਸੂਰਤ ਪ੍ਰੇਮ ਕਹਾਣੀ ਪੇਸ਼ ਕਰੇਗੀ। ਉਹ ਇਸ ਫ਼ਿਲਮ ‘ਚ ਇਕ ਛੋਟੇ ਹਲਵਾਈ ਦੀ ਕੁੜੀ ਦਾ ਕਿਰਦਾਰ ਨਿਭਾ ਰਹੀ ਹੈ। ਉਸਦਾ ਕਿਰਦਾਰ ਬੇਹੱਦ ਚੁਲਬਲਾ ਹੈ। ਫ਼ਿਲਮ ‘ਚ ਨੋਕਝੋਕ ਵੀ ਹੈ, ਤਕਰਾਰ ਵੀ ਹੈ ਤੇ ਜ਼ਿੰਮੇਵਾਰੀ ਦਾ ਅਹਿਸਾਸ ਵੀ ਹੈ। ਸਿੰਮੀ ਮੁਤਾਬਕ ਇਹ ਫ਼ਿਲਮ ਆਮ ਲੋਕਾਂ ਦੀ ਨਬਜ਼ ਫੜ•ੇਗੀ। ਉਸ ਨੂੰ ਇਸ ਫ਼ਿਲਮ ਦੀ ਕਹਾਣੀ ਦੇ ਨਾਲ ਨਾਲ ਇਸ ਦੇ ਗੀਤ ਵੀ ਬੇਹੱਦ ਪਸੰਦ ਹਨ। ਦਰਸ਼ਕਾਂ ਨੂੰ ਇਸ ਫ਼ਿਲਮ ਜ਼ਰੀਏ ਉਸਦੀ ਅਦਾਕਾਰੀ ਦਾ ਇਕ ਵੱਖਰਾ ਰੰਗ ਦੇਖਣ ਨੂੰ ਮਿਲੇਗਾ। ਉਸ ਨੁੰ ਇਸ ਤਰ•ਾਂ ਦੀਆਂ ਫ਼ਿਲਮਾਂ ਕਰਕੇ ਬੇਹੱਦ ਖੁਸ਼ੀ ਮਿਲਦੀ ਹੈ। ਉਸਦਾ ਕਹਿਣਾ ਹੈ ਕਿ ਇਹ ਫ਼ਿਲਮ ਉਸਦੇ ਫ਼ਿਲਮ ਕਰੀਅਰ ਨੂੰ ਹੋਰ ਉੱਚਾ ਚੁੱਕੇਗੀ। #Sapan Manchanda



