ਪੰਜਾਬੀ ਗਾਇਕ ਕੁਲਵਿੰਦਰ ਬਿੱਲਾ ਅੱਜ ਕੱਲ• ਆਪਣੀ ਬਤੌਰ ਹੀਰੋ ਪਹਿਲੀ ਫ਼ਿਲਮ ‘ਪ੍ਰਹੁਣਾ’ ਦੀ ਸ਼ੂਟਿੰਗ ‘ਚ ਰੁੱਝਿਆ ਹੋਇਆ ਹੈ, ਪਰ ਇਸ ਤੋਂ ਪਹਿਲਾਂ ਉਹ 6 ਅਪ੍ਰੈਲ ਨੂੰ ਰਿਲੀਜ਼ ਹੋ ਰਹੀ ਪੰਜਾਬੀ ਫ਼ਿਲਮ ‘ਸ਼ਹੀਦ ਸੂਬੇਦਾਰ ਜੋਗਿੰਦਰ ਸਿੰਘ’ ਵਿੱਚ ਨਜ਼ਰ ਆਵੇਗਾ। ਨਿਰਮਾਤਾ ਸੁਮਿਤ ਸਿੰਘ ਤੇ ਨਿਰਦੇਸ਼ਕ ਸਿਮਰਜੀਤ ਸਿੰਘ ਦੀ ਇਹ ਫ਼ਿਲਮ ਸੂਬੇਦਾਰ ਜੋਗਿੰਦਰ ਸਿੰਘ ਅਤੇ ਭਾਰਤ ਅਤੇ ਚਾਇਨਾ ਵਿਚਕਾਰ ਹੋਈ ਜੰਗ ‘ਤੇ ਅਧਾਰਿਤ ਹੈ, ਜਿਸ ਵਿੱਚ ਪਹਿਲੀ ਸਿੱਖ ਰੈਜੀਮੈਂਟ ਦੇ ਮਹਿਜ਼ 25 ਜਵਾਨਾਂ ਨੇ ਸੂਬੇਦਾਰ ਜੋਗਿੰਦਰ ਸਿੰਘ ਦੀ ਅਗਵਾਈ ‘ਚ ਚਾਇਨਾ ਦੇ ਕਰੀਬ 1 ਹਜ਼ਾਰ ਫ਼ੌਜੀਆਂ ਦਾ ਸਾਹਮਣਾ ਕੀਤਾ ਸੀ। ਗਿੱਪੀ ਗਰੇਵਾਲ ਦੀ ਮੁੱਖ ਭੂਮਿਕਾ ਵਾਲੀ ਇਸ ਫ਼ਿਲਮ ‘ਚ ਕੁਲਵਿੰਦਰ ਬਿੱਲਾ ਅਜਾਇਬ ਸਿੰਘ ਨਾਂ ਦੇ ਸਿਪਾਹੀ ਦਾ ਕਿਰਦਾਰ ਨਿਭਾ ਰਿਹਾ ਹੈ। ਅਜਾਇਬ ਸਿੰਘ ਦੇ ਕਿਰਦਾਰ ਜ਼ਰੀਏ ਉਨ•ਾਂ ਰੰਗਰੂਟਾਂ ਦੀ ਗੱਲ ਕੀਤੀ ਗਈ ਹੈ, ਜੋ ਆਪਣੀਆਂ ਰੀਝਾਂ ਅਧੂਰੀਆਂ ਛੱਡਕੇ ਚੜ•ਦੀ ਉਮਰੇ ਫ਼ੌਜ ਆ ਗਏ ਸਨ। ਅਜਾਇਬ ਸਿੰਘ ਵਿਆਹ ਤੋਂ ਤੁਰੰਤ ਬਾਅਦ ਫ਼ੌਜ ਦੀ ਡਿਊਟੀ ‘ਤੇ ਹਾਜ਼ਰ ਹੋ ਗਿਆ ਸੀ। ਮੁਕਲਾਵੇ ਦੀ ਉਡੀਕ ਕਰਦਾ ਅਤੇ ਆਪਣੀ ਘਰਵਾਲੀਆਂ ਚਿੱਠੀਆਂ ਪੜ•ਦਾ ਅਜਾਇਬ ਸਿੰਘ ਫ਼ੌਜ ‘ਚ ਸਭ ਦਾ ਚਹੇਤਾ ਸੀ। ਮੁਕਲਾਵੇ ਲਈ ਛੁੱਟੀ ਦੀ ਉਡੀਕ ‘ਚ ਜਦੋਂ ਅਜਾਇਬ ਸਿੰਘ ਨੂੰ ਛੁੱਟੀ ਮਿਲਦੀ ਹੈ ਤਾਂ ਉਦੋਂ ਹੀ ਜੰਗ ਲੱਗ ਜਾਂਦੀ ਹੈ। ਫਿਰ ਲਾੜੀ ਮੌਤ ਦਾ ਹੀ ਮੁਕਲਾਵਾ ਲੈਂਦਾ ਹੈ। ਫ਼ਿਲਮ ਦਾ ਟ੍ਰੇਲਰ ਤੇ ਗੀਤ ਹਰ ਪਾਸੇ ਧੁੰਮਾ ਪਾ ਰਹੇ ਹਨ। ਬਿੱਲੇ ਦਾ ਕਹਿਣਾ ਹੈ ਕਿ ਇਹ ਫ਼ਿਲਮ ਅਤੇ ਉਸਦਾ ਕਿਰਦਾਰ ਉਸਦੇ ਦਿਲ ਦੇ ਬਹੁਤ ਕਰੀਬ ਹੈ। ਇਹ ਕਿਰਦਾਰ ਨਿਭਾਉਂਦਿਆਂ ਉਹ ਖੁਦ ਨੂੰ ਇਕ ਫ਼ੌਜੀ ਵਜੋਂ ਹੀ ਦੇਖ ਰਿਹਾ ਸੀ। ਇਹ ਫ਼ਿਲਮ ਦੇਸ਼ ਵਾਸੀਆਂ ਦੇ ਦਿਲਾਂ ‘ਚ ਸੂਬੇਦਾਰ ਜੋਗਿੰਦਰ ਸਿੰਘ ਸਮੇਤ ਸਮੁੱਚੇ ਫ਼ੌਜੀਆਂ ਲਈ ਮਾਣ ਤੇ ਸਤਿਕਾਰ ‘ਚ ਹੋਰ ਵਾਧਾ ਕਰੇਗੀ। ਰਾਜਸਥਾਨ, ਲੱਦਾਖ, ਹਿਮਾਚਲ ਅਤੇ ਮੇਘਾਲਿਆ ‘ਚ ਫ਼ਿਲਮਾਈ ਗਈ ਇਸ ਫ਼ਿਲਮ ਦੀ ਸ਼ੂਟਿੰਗ ਬੇਹੱਦ ਜੋਖ਼ਮ ਭਰੀ ਸੀ, ਪਰ ਫ਼ਿਲਮ ਦੀ ਯੂਨਿਟ ਦੇ ਕਿਸੇ ਵੀ ਮੈਂਬਰ ਨੇ ਹੌਂਸਲਾ ਨਹੀਂ ਹਾਰਿਆ। ਹੁਣ ਸਿਫ਼ਰ ਫ਼ਿਲਮ ਦੇ ਰਿਲੀਜ਼ ਹੋਣ ਅਤੇ ਦਰਸ਼ਕਾਂ ਦੇ ਹੁੰਗਾਰੇ ਦਾ ਇੰਤਜ਼ਾਰ ਬਾਕੀ ਹੈ।


