ਨਿਰਦੇਸ਼ਕ ਸਿਤਿਜ਼ ਚੌਧਰੀ ਦੀ ਚਰਚਿਤ ਫ਼ਿਲਮ ‘ਮਿਸਟਰ ਐਂਡ ਮਿਸਿਜ 420’ ਦਾ ਛੇਤੀ ਹੀ ਸੀਕੁਅਲ ਬਣਨ ਜਾ ਰਿਹਾ ਹੈ। ਇਸ ਸੀਕੁਅਲ ‘ਚ ਇਸ ਵਾਰ ਰਣਜੀਤ ਬਾਵਾ ਨਜ਼ਰ ਆਵੇਗਾ। ਪਹਿਲੀ ਫ਼ਿਲਮ ਵਾਂਗ ਇਸ ਸੀਕੁਅਲ ‘ਚ ਵੀ ਬੀਨੂੰ ਢਿੱਲੋਂ ਦਮਦਾਰ ਕਿਰਦਾਰ ‘ਚ ਨਜ਼ਰ ਆਵੇਗਾ। ਫ਼ਿਲਮ ਦੀ ਬਾਕੀ ਕਾਸਟ ਹੌਲੀ ਹੌਲੀ ਫ਼ਾਈਨਲ ਕੀਤੀ ਜਾ ਰਹੀ ਹੈ। ਪਹਿਲੀ ਫ਼ਿਲਮ ‘ਚ ਜੱਸੀ ਗਿੱਲ ਤੇ ਬੱਬਲ ਰਾਏ ਨੇ ਬੀਨੂੰ ਢਿੱਲੋਂ ਨਾਲ ਮੁੱਖ ਭੂਮਿਕਾ ਨਿਭਾਈ ਸੀ ਪਰ ਇਸ ਵਾਰ ਉਹ ਨਜ਼ਰ ਨਹੀਂ ਆਉਂਣਗੇ। Friday Russh Motion Pictures ਦੇ ਬੈਨਰ ਹੇਠ ਬਣਨ ਜਾ ਰਹੀ ਇਸ ਫ਼ਿਲਮ ਦੇ ਨਿਰਮਾਤਾ ਰੁਪਾਲੀ ਗੁਪਤਾ ਅਤੇ ਦੀਪਕ ਗੁਪਤਾ ਹਨ। ‘ਮਿਸਟਰ ਐਂਡ ਮਿਸਿਜ 420’ ਦੇ ਰਾਈਟਰ ਨਰੇਸ਼ ਕਥੂਰੀਆ ਨੇ ਹੀ ਇਸ ਫ਼ਿਲਮ ਦੀ ਕਹਾਣੀ, ਸਕਰੀਨਪਲੇ ਤੇ ਡਾਇਲਾਗ ਲਿਖੇ ਹਨ। ਹਾਲਹਿ ‘ਚ ਰਿਲੀਜ਼ ਹੋਈ ਨਿਰਦੇਸ਼ਕ ਸਿਤਿਜ਼ ਚੌਧਰੀ ਦੀ ਫ਼ਿਲਮ ‘ਵੇਖ ਬਰਾਤਾਂ ਚੱਲੀਆਂ’ ਦੀ ਸਟੋਰੀ ਵੀ ਨਿਰੇਸ਼ ਕਥੂਰੀਆ ਨੇ ਹੀ ਲਿਖੀ ਸੀ। ਬੀਨੂੰ ਢਿੱਲੋਂ ਤੇ ਰਣਜੀਤ ਬਾਵਾ ਦੀ ਇੱਕਠਿਆਂ ਦੀ ਇਹ ਦੂਜੀ ਫ਼ਿਲਮ ਹੋਵੇਗੀ। ਰਣਜੀਤ ਬਾਵਾ ਹਾਲਹਿ ‘ਚ ਹੀ ‘ਵੇਖ ਬਰਾਤਾਂ ਚੱਲੀਆਂ’ ਵਿੱਚ ਨਜ਼ਰ ਆਇਆ ਸੀ। ਉਸ ਦੀ ਪਹਿਲੀ ਫ਼ਿਲਮ ‘ਤੂਫ਼ਾਨ ਸਿੰਘ’ 4 ਅਗਸਤ ਨੂੰ ਵਿਦੇਸ਼ਾਂ ‘ਚ ਰਿਲੀਜ਼ ਹੋ ਰਹੀ ਹੈ। ਸੋਲੋ ਹੀਰੋ ਵਜੋਂ ਉਸ ਦੀ ਦੂਜੀ ਫ਼ਿਲਮ 8 ਸਤੰਬਰ ਨੂੰ ‘ਭਲਵਾਨ ਸਿੰਘ’ ਰਿਲੀਜ਼ ਹੋਵੇਗੀ। ਅੱਜ ਕੱਲ• ਉਹ ਆਪਣੀ ਫ਼ਿਲਮ ‘ਖਿੰਦੋ ਖੂੰਡੀ’ ਲਈ ਹਾਕੀ ਦੀ ਟ੍ਰੇਨਿੰਗ ਲੈ ਰਿਹਾ ਹੈ। ਇਸ ਦਾ ਪਹਿਲਾ ਸ਼ੂਡਿਊਲ ਮਕੰਮੁਲ ਹੋ ਚੁੱਕਾ ਹੈ।#Fivewood


