‘ਵੇਖ ਬਰਾਤਾਂ ਚੱਲੀਆਂ’ ਨਾਲ ਸਿਨੇਮਾਘਰਾਂ ‘ਚ ਰੌਣਕ ਪਰਤੀ

Posted on August 1st, 2017 in Movie Review

‘ਵੇਖ ਬਰਾਤਾਂ ਚੱਲੀਆਂ’ ਨੂੰ ਪੰਜਾਬੀ ਦੇ ਨਾਲ ਨਾਲ ਹਰਿਆਣਾ ਦੇ ਦਰਸ਼ਕਾਂ ਨੇ ਵੀ ਭਰਵਾਂ ਹੰਗਾਰਾ ਦਿੱਤਾ ਹੈ।  ਇਸ ਸਾਲ ਹੁਣ ਤੱਕ ਰਿਲੀਜ਼ ਹੋਈਆਂ ਦੋ ਦਰਜਨ ਦੇ ਨੇੜੇ ਫ਼ਿਲਮਾਂ ‘ਚੋਂ ਇਹ ਚੌਥੀ ਜਾਂ ਪੰਜਵੀਂ ਫ਼ਿਲਮ ਕਹੀ ਜਾ ਸਕਦੀ ਹੈ, ਜਿਸ ਨੂੰ ਸਫ਼ਲ ਫ਼ਿਲਮਾਂ ਦੀ ਸ਼੍ਰੇਣੀ ‘ਚ ਰੱਖਿਆ ਜਾ ਸਕਦਾ ਹੈ। ਫ਼ਿਲਮ ਦੇ ਟ੍ਰੇਲਰ ਨੇ ਹੀ ਇਸ ਦੀ ‘ਕੁੰਡਲੀ’ ਤਿਆਰ ਕਰ ਦਿੱਤੀ ਸੀ। ਨਿਰਮਾਤਾ ਕਾਰਜ ਗਿੱਲ ਤੇ ਅਮੀਕ ਵਿਰਕ ਵੱਲੋਂ ਇਹ ਫ਼ਿਲਮ ਰਿਦਮ ਬੁਆਏਜ਼ ਇੰਟਰਟੇਨਮੈਂਟ, ਨਦਰ ਫ਼ਿਲਮਜ ਤੇ ਜੇ ਸਟੂਡੀਓ ਨਾਲ ਮਿਲ ਕੇ ਬਣਾਈ ਗਈ ਹੈ। ਇਹ ਟੀਮ ਪਹਿਲਾਂ ਵੀ ਅੰਗਰੇਜ਼, ਬੰਬੂਕਾਟ, ਲਹੌਰੀਏ ਤੇ ਲਵ ਪੰਜਾਬ ਵਰਗੀਆਂ ਫ਼ਿਲਮਾਂ ਬਣਾ ਚੁੱਕੀ ਹੈ। ਮਤਲਬ ਇਹ ਸਾਰੇ ਪ੍ਰੋਫੈਸ਼ਨਲ ਹਨ ਅਤੇ ਇਨ•ਾਂ ਨੂੰ ਦਰਸ਼ਕਾਂ ਦੀ ਰਮਝ ਫੜ•ਨ ਦੀ ਸਮਝ ਆ ਚੁੱਕੀ ਹੈ।
ਇਸ ਬੈਨਰ ਦੀਆਂ ਪਹਿਲੀਆਂ ਫ਼ਿਲਮਾਂ ਵਾਂਗ ਇਹ ਫ਼ਿਲਮ ਵੀ ਸਫ਼ਲ ਰਹੀ ਹੈ। ਬਹੁਤ ਘੱਟ ਫ਼ਿਲਮਾਂ ਹਨ, ਜਿਨ•ਾਂ ਨੂੰ ਐਤਵਾਰ ਤੋਂ ਬਾਅਦ ਵੀ ਰਸ਼ ਪੈਂਦਾ ਹੈ।  ‘ਵੇਖ ਬਰਾਤਾਂ ਚੱਲੀਆਂ’ ਆਪਣੇ ਵਿਸ਼ਾ ਵਸਤੂ ਕਾਰਨ ਹੋਰਾਂ ਪੰਜਾਬੀ ਫ਼ਿਲਮਾਂ ਨਾਲੋਂ ਵੱਖਰੀ ਫ਼ਿਲਮ ਹੈ।  ਪੰਜਾਬੀ ਦੀ ਇਹ ਪਹਿਲੀ ਫ਼ਿਲਮ ਕਹੀ ਜਾ ਸਕਦੀ ਹੈ, ਜਿਸ ‘ਚ ਪੰਜਾਬ ਅਤੇ ਹਰਿਆਣਾ ਦੀਆਂ ਸੱਭਿਅਕ ਵੰਨਗੀਆਂ, ਰੁਹ ਰੀਤਾਂ ਤੇ ਭਾਸ਼ਾ ਦੇ ਵਿਖਰੇਵੇ ਨੂੰ ਪੇਸ਼ ਕੀਤਾ ਗਿਆ ਹੈ। ਵਿਸ਼ਾ ਪੱਖ ਤੋਂ ਇਹ ਫ਼ਿਲਮ ਕਾਮੇਡੀ ਸੀ, ਪਰ ਕਾਮੇਡੀ ਦੇ ਜ਼ਰੀਏ ਜਿਸ ਤਰੀਕੇ ਨਾਲ ਵਹਿਮਾਂ ਭਰਮਾਂ ਦੀ ਪ੍ਰਥਾ ‘ਤੇ ਕਟਾਕਸ਼ ਕੀਤਾ ਗਿਆ ਹੈ, ਉਹ ਖੂਬਸੂਰਤ ਹੈ। ਇਹ ਸੱਚ ਹੈ ਕਿ ਭਾਵੇਂ ਅਸੀਂ ਪੜ• ਲਿਖ ਗਏ ਹਾਂ, ਇੰਟਰਨੈੱਟ ਦੇ ਮਾਧਿਅਮ ਜ਼ਰੀਏ ਪੂਰੀ ਦੁਨੀਆਂ ਨਾਲ ਜੁੜ ਚੁੱਕੇ ਹਾਂ, ਪਰ ਵਹਿਮ ਭਰਮ ਅੱਜ ਵੀ ਸਾਡੇ ਖ਼ੂਨ ‘ਚ ਹਨ। ਕੁੜੀ, ਮੁੰਡੇ ਦੇ ਰਿਸ਼ਤੇ ਤੋਂ ਪਹਿਲਾਂ ਅੱਜ ਵੀ ਉਨ•ਾਂ ਦੀਆਂ ਕੁੰਡਲੀਆਂ ਦੇਖੀਆਂ ਜਾਂਦੀਆਂ ਹਨ। ਇਹ ਫ਼ਿਲਮ ਇਸ ‘ਤੇ ਵਿਅੰਗ ਕਰਦੀ ਹੈ। ਪੰਜਾਬੀ ਦਰਸ਼ਕਾਂ ਲਈ ਇਹ ਵੱਖਰੇ ਕਿਸਮ ਦੀ ਪਰਿਕਾਰਕ ਫ਼ਿਲਮ ਸੀ, ਸੋ ਦਰਸ਼ਕਾਂ ‘ਚ ਉਤਸ਼ਾਹ ਪੈਦਾ ਹੋਣਾ ਲਾਜ਼ਮੀ ਸੀ। ਫ਼ਿਲਮ ‘ਚ ਮੁੱਖ ਭੂਮਿਕਾ ਬੀਨੂੰ ਢਿੱਲੋਂ ਨੇ ਨਿਭਾਈ ਹੈ, ਜਿਸ ਨੇ ਇਕ ਵਾਰੀ ਫਿਰ ਸਾਬਤ ਕੀਤਾ ਹੈ ਕਿ ਉਹ ਅਦਾਕਾਰੀ ਦੇ ਖ਼ੇਤਰ ‘ਚ ਕੁਝ ਵੀ ਕਰ ਸਕਦਾ ਹੈ। ਰਣਜੀਤ ਬਾਵੇ ਦੀਆਂ ਮਸ਼ਕਰੀਆਂ ਵੀ ਦਰਸ਼ਕਾਂ ਨੂੰ ਪਸੰਦ ਆਈਆਂ। ਸ਼ੰਦੀ ਦੇ ਕਿਰਦਾਰ ‘ਚ ਪੂਰਾ ਪੱਬਿਆ। ਅਮਰਿੰਦਰ ਗਿੱਲ ਹੁਣ ਵੱਡਾ ਸਟਾਰ ਬਣ ਗਿਆ ਹੈ, ਫ਼ਿਲਮ ‘ਚ ਉਸ ਦੀ ਛੋਟੀ ਜਿਹੀ ਐਂਟਰੀ ਵੀ ਵੱਡੀ ਅਹਿਮੀਅਤ ਰੱਖਦੀ ਹੈ। ਭੱਲੇ ਅਤੇ ਕਵਿਤਾ ਕੌਸ਼ਿਕ ਸਮੇਤ ਫ਼ਿਲਮ ਦੇ ਬਾਕੀ ਪਾਤਰਾਂ ਦੀ ਅਦਾਕਾਰੀ ਵੀ ਲਾਜਵਾਬ ਰਹੀ। ਨਰੇਸ਼ ਕਥੂਰੀਆ ਦੀ ਲਿਖੀ ਤੇ ਸਿਤਿਜ਼ ਚੌਧਰੀ ਵੱਲੋਂ ਡਾਇਰੈਕਟ ਕੀਤੀ ਗਈ ਇਸ ਫ਼ਿਲਮ ਦਾ ਪਹਿਲਾ ਹਾਫ਼ ਪੂਰਾ ਰੌਚਿਕ ਹੈ, ਪਰ ਦੂਜੇ ਹਾਫ਼ ‘ਚ ਕਿਤੇ ਕਿਤੇ ਹਰਿਆਣਵੀ ਤੜਕਾ ਥੋੜਾ ਜ਼ਿਆਦਾ ਮਹਿਸੂਸ ਹੁੰਦਾ, ਪਰ ਫ਼ਿਲਮ ਬੌਰੀਅਤ ਪੈਦਾ ਨਹੀਂ ਕਰਦੀ। ਇਸ ਫ਼ਿਲਮ ਨੇ ਸਾਬਤ ਕਰ ਦਿੱਤਾ ਹੈ ਕਿ ਦਰਸ਼ਕ ਹਲਕੇ ਫ਼ੁਲਕੇ ਤੇ ਮਨੋਰੰਜਨ ਭਰਪੂਰ ਫ਼ਿਲਮਾਂ ਹੀ ਪਸੰਦ ਕਰਦੇ ਹਨ। ਨਿਰੀ ਕਾਮੇਡੀ ਵੀ ਦਰਸ਼ਕਾਂ ਨੂੰ ਰਾਸ ਨਹੀਂ ਆਉਂਦੀ। ਫ਼ਿਲਮ ‘ਚ ਕਹਾਣੀ ਹੋਵੇ ਤੇ ਉਸ ਕਹਾਣੀ ‘ਚ ਹਾਲਾਤ ਹੀ ਅਜਿਹੇ ਬਣਨ ਜਿਸ ਨਾਲ ਦਰਸ਼ਕਾਂ ਦਾ ਮਨੋਰੰਜਨ ਹੋਵੇ।  ਸ਼ਾਇਦ ਇਹੀ ਪੰਜਾਬੀ ਫ਼ਿਲਮਾਂ ਦੀ ਸਫ਼ਲਤਾ ਦਾ ਮੂਲ ਮੰਤਰ ਹੈ। ਇਸ ਫ਼ਿਲਮ ਦੀ ਸਫਲ਼ਤਾ ਹੋਰਾਂ ਨਿਰਮਾਤਾਵਾਂ ਤੇ ਨਿਰਦੇਸ਼ਕਾਂ ਨੂੰ ਸੋਚਣ ਲਈ ਜ਼ਰੂਰ ਮਜਬੂਰ ਕਰੇਗੀ।#Fivewood

Comments & Feedback

ਤੁਹਾਡੀ ਪਸੰਦੀਦਾ ਹੀਰੋਇਨ ਕਿਹੜੀ ਹੈ?