ਗਿੱਪੀ ਗਰੇਵਾਲ ਦੀ ਫ਼ਿਲਮ ‘ਸੂਬੇਦਾਰ ਜੋਗਿੰਦਰ ਸਿੰਘ’ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ। ਨਿਰਦੇਸ਼ਕ ਸਿਮਰਜੀਤ ਸਿੰਘ ਦੀ ਇਸ ਫ਼ਿਲਮ ‘ਚ ਗਿੱਪੀ ਸ਼ਹੀਦ ਸੂਬੇਦਾਰ ਜੋਗਿੰਦਰ ਸਿੰਘ ਦਾ ਕਿਰਦਾਰ ਨਿਭਾ ਰਿਹਾ ਹੈ। ਇਹ ਕਿਰਦਾਰ ਨਿਭਾਉਣਾ ਲਾਜ਼ਮੀ ਗਿੱਪੀ ਲਈ ਵੱਡੀ ਚੁਣੌਤੀ ਰਿਹਾ ਹੋਵੇਗਾ। ਇਸ ਕਿਰਦਾਰ ਲਈ ਗਿੱਪੀ ਨੇ ਦਾੜੀ ਦੇ ਨਾਲ ਨਾਲ 25 ਕਿਲੋ ਭਾਰ ਵੀ ਵਧਾਇਆ ਹੈ। ਗਿੱਪੀ ਦੀ ਇਹ ਪਹਿਲੀ ਫ਼ਿਲਮ ਹੋਵੇਗੀ, ਜਿਸ ਲਈ ਉਸ ਨੂੰ ਏਨੀ ਮਿਹਨਤ ਕਰਨੀ ਪਈ। ਪਤਾ ਲੱਗਾ ਹੈ ਕਿ ਗਿੱਪੀ ਗਰੇਵਾਲ ਆਮਿਰ ਖ਼ਾਨ ਤੋਂ ਪ੍ਰਭਾਵਤ ਹੈ। ਉਸ ਨੇ ਇਹ ਚੁਣੌਤੀ ਆਮਿਰ ਖਾਨ ਵੱਲੋਂ ‘ਦੰਗਲ’ ਫ਼ਿਲਮ ਲਈ ਵਧਾਏ ਭਾਰ ਨੂੰ ਤੋਂ ਪ੍ਰੇਰਿਤ ਹੋ ਕੇ ਸਵਿਕਾਰ ਕੀਤੀ ਸੀ।

ਗਿੱਪੀ ਗਰੇਵਾਲ ਨੇ ਆਪਣੀ ਇਸ ਫ਼ਿਲਮ ਲਈ ਜਿਥੇ 25 ਕਿਲੋ ਭਾਰ ਵਧਾਇਆ ਹੈ, ਉਧਰ ਪੰਜਾਬੀ ਗਾਇਕ ਰਣਜੀਤ ਬਾਵਾ ਨੇ ਆਪਣੀ ਫ਼ਿਲਮ ‘ਖਿੰਦੂ ਖੂੰਡੀ’ ਲਈ ਆਪਣਾ ਭਾਰ 88 ਕਿਲੋਂ ਤੋਂ 68 ਕਿਲੋ ਕੀਤਾ ਹੈ ਭਾਵ 20 ਕਿਲੋ ਭਾਰ ਘਟਾਇਆ ਹੈ। ਇਹ ਫ਼ਿਲਮ ਹਾਕੀ ਖਿਡਾਰੀਆਂ ਦੀ ਜ਼ਿੰਦਗੀ ‘ਤੇ ਅਧਾਰਿਤ ਹੈ। ਬਾਵਾ ਇਸ ‘ਚ ਇਕ ਹਾਕੀ ਖਿਡਾਰੀ ਦਾ ਕਿਰਦਾਰ ਨਿਭਾ ਰਿਹਾ ਹੈ। ਉਸ ਨੇ ਹਾਕੀ ਖਿਡਾਰੀ ਸੰਦੀਪ ਸਿੰਘ ਤੋਂ ਹਾਕੀ ਦੀ ਟ੍ਰੇਨਿੰਗ ਲਈ ਹੈ। ਉਸ ਨੇ ਉਸਦੇ ਵਾਂਗ ਹੀ ਪ੍ਰੋਟੀਨ ਡਾਈਟ ‘ਤੇ ਰਹਿ ਕੇ ਆਪਣਾ ਭਾਰ ਘਟਾਇਆ ਹੈ।

ਰਣਜੀਤ ਬਾਵੇ ਵਾਂਗ ਹੀ ਐਮੀ ਵਿਰਕ ਨੇ ਵੀ 22 ਕਿਲੋ ਭਾਰ ਘਟਾ ਕੇ ਸਭ ਨੂੰ ਹੈਰਾਨ ਕੀਤਾ ਹੈ। ਐਮੀ ਦੀ ਅਗਲੀ ਫ਼ਿਲਮ ‘ਹਰਜੀਤਾ’ ਵੀ ਹਾਕੀ ‘ਤੇ ਅਧਾਰਿਤ ਹੈ। ਉਹ ਇਸ ‘ਚ ਭਾਰਤੀ ਜੂਨੀਅਰ ਹਾਕੀ ਟੀਮ ਦੇ ਕਪਤਾਨ ਹਰਜੀਤ ਸਿੰਘ ਦਾ ਕਿਰਦਾਰ ਨਿਭਾ ਰਿਹਾ ਹੈ। ਹਰਜੀਤ ਸਿੰਘ ਵਰਗਾ ਦਿਖਣ ਲਈ ਉਸਨੂੰ ਜੀਅ ਤੋੜ ਮਿਹਨਤ ਕਰਨੀ ਪਈ ਹੈ।

ਇਹੀ ਨਹੀਂ ਦਿਲਜੀਤ ਦੁਸਾਂਝ ਨੂੰ ਵੀ ਆਪਣੀ ਨਵੀਂ ਫ਼ਿਲਮ ਲਈ ਮਾਨਸਿਕ ਤੌਰ ਦੇ ਨਾਲ ਨਾਲ ਸਰੀਰਿਕ ਤੌਰ ‘ਤੇ ਫਿੱਟ ਹੋਣਾ ਪਿਆ ਹੈ। ਦਿਲਜੀਤ ਦੁਸਾਂਝ ਦੀ ਅਗਲੀ ਫ਼ਿਲਮ ‘ਸੱਜਣ ਸਿੰਘ ਰੰਗਰੂਟ’ ਹੈ। ਇਸ ‘ਚ ਉਹ ਇਕ ਫ਼ੌਜੀ ਦਾ ਕਿਰਦਾਰ ਨਿਭਾ ਹੈ। ਉਂਝ ਦਿਲਜੀਤ ਦੁਸਾਂਝ ਨੇ ਇਸ ਤੋਂ ਪਹਿਲਾਂ ‘ਸਰਦਾਰ ਜੀ 2’ ਲਈ ਵੀ ਆਪਣੀ ਸਰੀਰਿਕ ਨੂੰ ਫ਼ੋਲਾਦੀ ਸਰੀਰ ‘ਚ ਢਾਲਿਆ ਸੀ।

ਕਿਸੇ ਫ਼ਿਲਮ ਲਈ ਆਪਣੇ ਆਪ ਨੂੰ ਸਰੀਰਿਕ ਤੌਰ ‘ਤੇ ਫਿੱਟ ਕਰਨ ਦੇ ਮਾਮਲੇ ‘ਚ ਅਦਾਕਾਰ ਨਵ ਬਾਜਵਾ ਅਤੇ ਕੁਲਜਿੰਦਰ ਸਿੰਘ ਸਿੱਧੂ ਨੇ ਪਹਿਲ ਕੀਤੀ ਸੀ। ਨਵ ਬਾਜਵਾ ਨੇ ਆਪਣੀ ਫ਼ਿਲਮ ‘ਫ਼ਤਿਹ’ ਅਤੇ ਕੁਲਜਿੰਦਰ ਸਿੱਧੂ ਨੇ ‘ਯੋਧਾ’ ਫ਼ਿਲਮ ਲਈ ਆਪਣੀ ਬਾਡੀ ਦੀ ਟਰਾਂਸਮੀਸ਼ਨ ਕੀਤੀ ਸੀ। ਪੰਜਾਬੀ ਕਲਾਕਾਰਾਂ ਦਾ ਆਪਣੇ ਕਿਰਦਾਰ ਨੂੰ ਲੈ ਕੇ ਸੰਜੀਦਾ ਹੋਣਾ ਪੰਜਾਬੀ ਸਿਨੇਮੇ ਲਈ ਸ਼ੁਭ ਸ਼ਗਨ ਕਿਹਾ ਜਾ ਸਕਦਾ ਹੈ। ਕਾਸ਼ ਹੋਣ ਪੰਜਾਬੀ ਫ਼ਿਲਮ ਲੇਖਕ ਅਤੇ ਨਿਰਦੇਸ਼ਕ ਕੀ ਪੰਜਾਬੀ ਦਰਸ਼ਕਾਂ ਨੂੰ ਸੰਜੀਦਗੀ ਨਾਲ ਲੈਂਦਿਆਂ ਉਨ•ਾਂ ਨੂੰ ਉਹੀ ਫ਼ਿਲਮਾਂ ਦੇਣ, ਜਿਨ•ਾਂ ਨੂੰ ਉਨ•ਾਂ ਨੂੰ ਆਪਣਾ ਖਾਕਾ ਨਜ਼ਰ ਆਵੇ। # Sapan Manchanda


