ਕੰਨਵਲਪ੍ਰੀਤ ਦੀ ‘ਜ਼ੁਬਾਨ’ ਨੇ ਦਿਵਾਇਆ ਉਸਨੂੰ ਬੈਸਟ ਐਕਟਰ ਦਾ ਐਵਾਰਡ

Posted on December 13th, 2017 in Article

ਤੁਸੀਂ ਜੇ ਚੰਡੀਗੜ• ਤੋਂ ਦਿੱਲੀ ਜਾਂ ਦਿੱਲੀ ਤੋਂ ਮੁੰਬਈ ਜਾਂ ਰਾਜਸਥਾਨ ਵੱਲ ਨੂੰ ਜਾਵੋਗੇ ਤਾਂ ਤੁਹਾਨੂੰ ਸੜਕਾਂ ਦੇ ਕੰਢੇ ਇਕ ਪੰਜਾਬੀ ਗੱਭਰੂ ਦੇ ਵੱਡੇ ਵੱਡੇ ਹੋਰਡਿੰਗ ਲੱਗੇ ਨਜ਼ਰ ਆਉਂਣਗੇ। ਹੋਰਡਿੰਗ ਵਾਲਾ ਇਹ ਮੁੰਡਾ ਪਿਛਲੇ ਕਈ ਸਾਲਾਂ ਤੋਂ ਇੰਟਰਟੇਨਮੈਂਟ ਇੰਡਸਟਰੀ ‘ਚ ਅੱਗੇ ਆਉਣ ਲਈ ਸੰਘਰਸ਼ ਕਰ ਰਿਹਾ ਸੀ, ਪਰ ਹੁਣ ਇਸ ਦੀ ਮਿਹਨਤ ਦਾ ਮੁੱਲ ਪੈਣ ਲੱਗਾ ਹੈ। ਮੁੰਬਈ ਫ਼ੈਸ਼ਨ, ਟੈਲੀਜ਼ਿਵਨ ਤੇ ਫ਼ਿਲਮ ਇੰਡਸਟਰੀ ‘ਚ ਸਰਗਰਮ ਚੰਡੀਗੜ• ਦੇ ਇਸ ਕੰਨਵਲਪ੍ਰੀਤ ਨੂੰ ਹੁਣ ਹਰਿਆਣਾ ਦੇ ਇੰਟਰਨੈਸ਼ਨਲ ਫ਼ਿਲਮ ਫ਼ੈਸਟੀਵਲ ‘ਚ ਬਿਹਤਰੀਨ ਐਕਟਰ ਦਾ ਐਵਾਰਡ ਦਿੱਤਾ ਗਿਆ ਹੈ। ਇਹ ਐਵਾਰਡ ਉਸ ਨੂੰ ਸ਼ਾਰਟ ਫ਼ਿਲਮ ‘ਜ਼ੁਬਾਨ’ ਵਿੱਚ ਨਿਭਾਈ ਇਕ ਗੂੰਗੇ ਨੌਜਵਾਨ ਦੀ ਮੁੱਖ ਭੂਮਿਕਾ ਲਈ ਦਿੱਤਾ ਗਿਆ ਹੈ। ਨਿਰਦੇਸ਼ਕ Ojaswwee sharma ਦੀ ਇਹ ਫ਼ਿਲਮ ‘ਇਨਸਾਨੀਅਤ’ ਦਾ ਸੁਨੇਹਾ ਦਿੰਦੀ ਹੈ।  ਕੰਵਲ ਮੁਤਾਬਕ ਇਹ ਫ਼ਿਲਮ ਕਈ ਫ਼ਿਲਮ ਮੇਲਿਆਂ ‘ਚ ਸ਼ਿਰਕਤ ਕਰ ਚੁੱਕੀ ਹੈ ਤੇ ਹਰ ਪਾਸਿਓਂ ਖੂਬ ਹੁੰਗਾਰਾ ਮਿਲ ਰਿਹਾ ਹੈ। ਇਹ ਫ਼ਿਲਮ ਇਕ ਅਜਿਹੇ ਸਧਾਰਨ ਜਿਹੇ ਨੌਜਵਾਨ ਦੀ ਹੈ, ਜੋ ਗੂੰਗਾ ਹੈ। ਇਕ ਦਿਨ ਨੌਕਰੀ ਤੋਂ ਵਾਪਸ ਮੁੜਦਿਆਂ ਉਹ ਰਸਤੇ ‘ਚ ਇਕ ਕਤਲ ਹੁੰਦਾ ਦੇਖਦਾ ਹੈ। ਉਹ ਚਾਹੁੰਦਾ ਹੈ ਕਿ ਇਸ ਕਤਲ ਬਾਰੇ ਉਹ ਪੁਲਿਸ ਨੂੰ ਸੂਚਨਾ ਦੇਵੇ, ਪਰ ਸਮਾਜਿਕ ਸਿਸਟਮ ‘ਚ ਬੱਝਿਆ ਉਸਦਾ ਪਰਿਵਾਰ ਉਸ ਨੂੰ ਅਜਿਹਾ ਕਰਕੇ ਕਿਸੇ ਮੁਸੀਬਤ ‘ਚ ਪੈਣ ਤੋਂ ਰੋਕਦਾ ਹੈ। ਇਕ ਖੂਬਸੂਰਤ ਜਿਹੇ ਸੁਨੇਹੇ ਨਾਲ ਸਮਾਪਤ ਹੁੰਦੀ ਇਹ ਫ਼ਿਲਮ ਹਰ ਪਾਸੇ ਚਰਚਾ ਦਾ ਵਿਸ਼ਾ ਹੈ।

ਯਾਦ ਰਹੇ ਕੰਵਲ ਇਸ ਤੋਂ ਪਹਿਲਾਂ ਵੀ ਕਈ ਲਘੂ ਫ਼ਿਲਮਾਂ ‘ਚ ਮੁੱਖ ਭੂਮਿਕਾ ਨਿਭਾ ਚੁੱਕਿਆ ਹੈ। ਪੰਜਾਬੀ ਗਾਇਕ ਸੁਖਸ਼ਿੰਦਰ ਸ਼ਿੰਦਾ ਦੀ ਇਕ ਮਿਊਜ਼ਿਕ ਵੀਡੀਓ ਤੋਂ ਆਪਣੇ ਇਸ ਅਦਾਕਾਰੀ ਸਫ਼ਰ ਦੀ ਸ਼ੁਰੂਆਤ ਕਰਨ ਵਾਲਾ ਇਹ ਨੌਜਵਾਨ ਬਾਲੀਵੁੱਡ ਅਦਾਕਾਰ ਅਕਸ਼ੈ ਕੁਮਾਰ ਦੀ ‘ਸਪੈਸ਼ਲ 26’  ਸਮੇਤ ਪੰਜਾਬੀ ਫ਼ਿਲਮ ‘ਪੰਜਾਬਣ’, ‘ਮੁੰਡੇ ਪਟਿਆਲੇ ਦੇ’ ਤੇ ‘ਦਿਲ ਹੋਇਆ ਪਰਦੇਸੀ’ ਜ਼ਰੀਏ ਵੀ ਉਹ ਆਪਣੀ ਅਦਾਕਾਰੀ ਦਾ ਮੁਜ਼ਾਹਰਾ ਕਰ ਚੁੱਕਾ ਹੈ।  ਛੋਟੇ ਪਰਦੇ ਭਾਵ ਟੈਲੀਵਿਜ਼ਨ ‘ਤੇ ਵੀ ਉਹ ਲਗਾਤਾਰ ਹਾਜ਼ਰੀ ਲਗਵਾ ਰਿਹਾ ਹੈ। ਜ਼ੀ.ਟੀ.ਵੀ. ਦੇ ਸ਼ੋਅ ‘ਰੱਬ ਸੇ ਸੋਹਣਾ ਇਸ਼ਕ’ ਨੇ ਉਸ ਨੂੰ ਪਹਿਚਾਣ ਦਿੱਤੀ ਅਤੇ ਸਬ ਟੀ.ਵੀ. ਦੇ ਸੀਰੀਅਲ ‘ਆਈ ਲਵ ਮਾਈ ਇੰਡੀਆ’ ਨੇ ਉਸਨੂੰ ਮਕਬੂਲ ਬਣਾਇਆ। ਰਿਆਲਿਟੀ ਸ਼ੋਅ ‘ਨਿਡਰ’ ਸੀਜ਼ਨ 3 ‘ਚ ਵੀ ਆ ਚੁੱਕੇ ਕੰਵਲ ਨੂੰ ਕਿਸਮਤ ਦੀਆਂ ਲਕੀਰਾਂ ਇਸ ਪਾਸੇ ਲੈ ਕੇ ਆਈਆਂ ਸਨ। ਉਹ ਦੱਸਦਾ ਹੈ ਕਿ ਉਹ ਇੰਡੀਆ ਮਾਰਟ ਡਾਟ ਕਾਮ ‘ਚ ਨੌਕਰੀ ਕਰਦਾ ਸੀ। ਉਸਦੇ ਸੀਨੀਅਰ ਮੈਨੇਜਰ ਨੂੰ ਐਕਟਿੰਗ ਦਾ ਬਹੁਤ ਸ਼ੋਂਕ ਸੀ।

ਇੱਕ ਦਿਨ ਉਹਨਾਂ ਨੇ ਕਿਸੇ ਆਡੀਸ਼ਨ ‘ਤੇ ਜਾਣਾ ਸੀ ਤਾਂ ਉਹ ਉਸ ਨੂੰ ਵੀ ਨਾਲ ਲੈ ਗਏ। ਜਦੋਂ ਉਹ ਅਡੀਸ਼ਨ ‘ਤੇ ਪਹੁੰਚੇ ਤਾਂ ਉਸਦੇ ਮੈਨੇਜਰ ਨੂੰ ਅਚਾਨਕ ਕਿਸੇ ਮੀਟਿੰਗ ‘ਚ ਜਾਣਾ ਪੈ ਗਿਆ।  ਉਸ  ਦੀ ਜਗ•ਾ ‘ਤੇ ਉਸਨੇ ਆਡੀਸ਼ਨ ਦੇ ਦਿੱਤਾ। ਇਹ ਇੱਕ ਰਿਆਲਿਟੀ ਸ਼ੋਅ ਸੀ ‘ਲਵ ਨੈਟ’ ਸੀਜ਼ਨ 2 ਜਿਸ ਲਈ ਉਸ ਨੂੰ  ਚੁਣ ਲਿਆ ਗਿਆ।   ਇਸ ਸ਼ੋਅ ਤੋਂ ਮਿਲੀ ਹੱਲਾਸ਼ੇਰੀ ਨੇ ਉਸ ਨੂੰ ਪਿੱਛੇ ਮੁੜਕੇ ਦੇਖਣ ਨਹੀਂ ਦਿੱਤਾ।  ਨਵੇਂ ਸਾਲ ‘ਚ ਉਹ 3 ਫ਼ੀਚਰ ਫ਼ਿਲਮਾਂ ‘ਚ ਨਜ਼ਰ ਆਵੇਗਾ, ਜਿਨ•ਾਂ ਵਿੱਚ ਇੱਕ ਮਰਾਠੀ ਹੈ ‘ਦਿਲ ਦੋਸਤੀ ਦੀਵਾਨਗੀ ਦੂਜੀ ਹਿੰਦੀ ਹੈ ‘ਹੈ ਤੁਝੇ ਸਲਾਮ ਇੰਡੀਆ’ ਤੇ ਤੀਜੀ ਜੋ ਕਿ ਦੋ-ਭਾਸ਼ੀ ਹੈ (ਤਮਿਲ ਤੇ ਹਿੰਦੀ ਵਿੱਚ) ਜਿਸਦਾ ਹਾਲੇ ਨਾਮ ਨਹੀਂ ਰੱਖਿਆ ਗਿਆ।   ਇਸ ਤੋਂ ਇਲਾਵਾ ਉਹ ਜ਼ੀ.ਟੀ.ਵੀ. ਦੇ ਨਵੇਂ ਸ਼ੋਅ ‘ਕਲੀਰੇ’ ਵਿੱਚ ਵੀ ਕੰਮ ਕਰ ਰਿਹਾ ਹੈ।

Comments & Feedback

ਤੁਹਾਡੀ ਪਸੰਦੀਦਾ ਹੀਰੋਇਨ ਕਿਹੜੀ ਹੈ?