‘ਹਾਰਡ ਕੌਰ’ ‘ਚ ਔਰਤਾਂ ਹੀ ਦੱਸਣਗੀਆਂ ਔਰਤਾਂ ਦੀ ਕਹਾਣੀ

Posted on December 15th, 2017 in Article

ਕੌਮੀ ਸਿਨੇਮੇ ਵਾਂਗ ਹੀ ਖੇਤਰੀ ਪੰਜਾਬੀ ਸਿਨਮੇ ‘ਚ ਵੀ ਭਾਵੇਂ ਵਿਸ਼ਾ ਪੱਖ ਤੋਂ ਵੱਡਾ ਬਦਲਾਅ ਨਜ਼ਰ ਆ ਰਿਹਾ ਹੈ, ਪਰ ਇਸਦੇ ਬਾਵਜੂਦ ਵੀ ਔਰਤ ਪ੍ਰਦਾਨ ਫ਼ਿਲਮਾਂ ਦੀ ਗਿਣਤੀ ਪਹਿਲਾਂ ਦੀ ਨਿਸਬਤ ਆਟੇ ‘ਚ ਲੂਣ ਬਰਾਬਰ ਹੀ ਹੈ। ਬੀਤੇ ਵਰਿ•ਆਂ ‘ਚ ਮਹਿਜ ਅੱਧੀ ਦਰਜਨ ਪੰਜਾਬੀ ਫ਼ਿਲਮਾਂ ਹੀ ਅਜਿਹੀਆਂ ਹੋਣਗੀਆਂ, ਜਿਨ•ਾਂ ਨੂੰ ਹੀਰੋਇਨ ਸੈਂਟਰਿਕ ਫ਼ਿਲਮਾਂ ਕਿਹਾ ਜਾ ਸਕਦਾ ਹੈ। ਇਸ ਪਿੱਛੇ ਸਿੱਧਾ ਕਾਰਨ ਦਰਸ਼ਕਾਂ ਦੀ ਅਜਿਹੇ ਵਿਸ਼ਿਆਂ ‘ਚ ਦਿਲਚਸਪੀ ਨਾ ਹੋਣਾ ਮੰਨਿਆ ਜਾਂਦਾ ਹੈ, ਪਰ ਸਾਲ ਦੇ ਆਖਰੀ ਮਹੀਨੇ 15 ਦਸੰਬਰ ਨੂੰ ਪਰਦਾਪੇਸ਼ ਹੋ ਰਹੀ ਪੰਜਾਬੀ ਫ਼ਿਲਮ ‘ਹਾਰਡ ਕੌਰ’ ਇਸ ਦਾਅਵੇ ਨੂੰ ਝਠਲਾਉਂਦੀ ਹੈ। ਗੈਰ ਪੰਜਾਬੀ ਫ਼ਿਲਮ ਮੇਕਰਾਂ ਵੱਲੋਂ ਬਣਾਈ ਗਈ ਇਸ ਫ਼ਿਲਮ ਦੇ ਟ੍ਰੇਲਰ ਨੂੰ ਸੋਸ਼ਲ ਮੀਡੀਆ ‘ਤੇ ਵੱਡਾ ਹੁੰਗਾਰਾ ਮਿਲ ਰਿਹਾ ਹੈ। ‘ਦਿੱਲੀਵੁੱਡ ਸਟੂਡੀਓ’ ਦੀ ਪੇਸ਼ਸਕਸ਼ ਇਸ ਫ਼ਿਲਮ ਨੂੰ ਅਜੀਤ ਆਰ ਰਾਜਪਾਲ ਨੇ ਲਿਖਿਆ ਹੈ। ਉਸਨੇ ਹੀ ਫ਼ਿਲਮ ਨੂੰ ਨਿਰਦੇਸ਼ਤ ਕੀਤਾ ਹੈ। ਫ਼ਿਲਮ ‘ਚ ਮੰਝੀ ਹੋਈ ਅਦਾਕਾਰਾ ਨਿਰਮਲ ਰਿਸ਼ੀ ਸਮੇਤ ਪਰਵਾਸੀ ਅਦਾਕਾਰਾ ਡੀਨਾ ਉੱਪਲ, ਦ੍ਰਿਸ਼ਟੀ ਗਰੇਵਾਲ, ਨੀਤ ਕੌਰ, ਸਵਾਤੀ ਬਖ਼ਸ਼ੀ ਤੇ ਸ਼ਸ਼ੀ ਕਿਰਨ ਸਮੇਤ ਕੁਝ ਨਵੇਂ ਤੇ ਪੁਰਾਣੇ ਅਦਾਕਾਰਾ ਨੇ ਅਹਿਮ ਭੂਮਿਕਾਵਾਂ ਨਿਭਾਈਆਂ ਹਨ। ਫ਼ਿਲਮ ਦੇ ਟਾਈਟਲ ਅਤੇ ਟ੍ਰੇਲਰ ਤੋਂ ਇਹ ਸਾਫ਼ ਹੁੰਦਾ ਹੈ ਕਿ ਇਹ ਫ਼ਿਲਮ ਨਿਰੋਲ ਰੂਪ ‘ਚ ਔਰਤਾਂ ਦੀ ਕਹਾਣੀ ਹੈ। ‘ਵਾਈਟ ਹਿੱਲ’ ਵੱਲੋਂ ਰਿਲੀਜ਼ ਕੀਤੀ ਜਾ ਰਹੀ ਇਸ ਫ਼ਿਲਮ ਬਾਬਤ ਫ਼ਿਲਮ ਦੀ ਟੀਮ ਨੇ ਦੱਸਿਆ ਕਿ ਇਹ ਫ਼ਿਲਮ ਪੰਜਾਬ ਦੇ ਵੱਖ ਵੱਖ ਜ਼ਿਲਿ•ਆਂ ਨਾਲ ਸਬੰਧਿਤ ਚਾਰ ਕੁੜੀਆਂ ਅਤੇ ਇਕ ਬਿਰਧ ਔਰਤ ਦੀ ਕਹਾਣੀ ਹੈ। ਇਹ ਕੁੜੀਆਂ ਭਾਵੇਂ ਸਿੱਧੇ ਤੌਰ ‘ਤੇ ਇਕ ਦੂਜੇ ਨਾਲ ਨਹੀਂ ਜੁੜੀਆਂ, ਪਰ ਇਕ ਘਟਨਾ ਇਨ•ਾਂ ਨੂੰ ਇਕ ਦੂਜੇ ਦੇ ਹੱਕ ‘ਚ ਖੜ•ਾ ਕਰਨ ਲਈ ਪ੍ਰੇਰਿਤ ਕਰਦੀ ਹੈ। ਫ਼ਿਲਮ ਜ਼ਰੀਏ ਇਹ ਸੁਨੇਹਾ ਦਿੱਤਾ ਗਿਆ ਹੈ ਕਿ  ਕੁੜੀਆਂ ਨੂੰ ਆਪਣੇ ਨਾਲ ਹੁੰਦੀ ਵਧੀਕੀ ਨੂੰ ਦਬਾਉਣ ਦੀ ਥਾਂ ਉਜ਼ਾਗਰ ਕਰਨਾ ਚਾਹੀਦਾ ਹੈ ਤਾਂ ਜੋ ਉਨ•ਾਂ ਦੇ ਨਾਂ ਨਾਲੋਂ ‘ਵਿਚਾਰੀ’ ਸ਼ਬਦ ਹਟ ਸਕੇ। ਇਹ ਵੀ ਸੁਨੇਹਾ ਦੇਣ ਦਾ ਯਤਨ ਕੀਤਾ ਗਿਆ ਹੈ ਕਿ ਜੇਕਰ ਕਿਸੇ ਕੁੜੀ ਨਾਲ ਹੋਈ ਵਧੀਕੀ ਦੇ ਖ਼ਿਲਾਫ਼ ਸਿਰਫ਼ ਔਰਤਾਂ ਹੀ ਆਵਾਜ਼ ਚੁੱਕ ਲੈਣ ਤਾਂ ਭਵਿੱਖ ਕੁੜੀਆ ਦੇ ਜਿਸਮੀ ਸੋਸ਼ਣ ਦੀਆਂ ਘਟਨਾਵਾਂ ਕਾਫੀ ਹੱਦ ਤੱਕ ਰੋਕੀਆ ਜਾ ਸਕਦੀਆਂ ਹਨ। ਫ਼ਿਲਮ ਦੀ ਨਾਇਕਾ ਡੀਨਾ ਉੱਪਲ ਹੈ।

 

ਰੋਜ਼ਾਨਾ ਬੱਸ ‘ਚ ਸਫ਼ਰ ਕਰਦੀ ਇਸ ਕੁੜੀ ਨੂੰ ਇਕ ਦਿਨ ਕੁਝ ਗੁੰਡੇ ਕਿਸਮ ਦੇ ਨੌਜਵਾਨ ਆਪਣੀ ਹਵਸ ਦਾ ਸ਼ਿਕਾਰ ਬਣਾ ਲੈਂਦੇ ਹਨ। ਇਸ ਘਟਨਾ ਤੋਂ ਹੀ ਫ਼ਿਲਮ ਦਾ ਅਸਲ ਮਕਸਦ ਸ਼ੁਰੂ ਹੁੰਦਾ ਹੈ। ਇਸ ਪੀੜ•ਤ ਕੁੜੀ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਲਈ ਫ਼ਿਲਮ ਦੇ ਬਾਕੀ ਪਾਤਰ ਅੱਗੇ ਆਉਂਦੇ ਹਨ। ਇਸ ਮਾਮਲੇ ਨੂੰ ਅਦਾਲਤ ‘ਚ ਲਿਜਾਇਆ ਲਿਜਾਂਦਾ ਹੈ, ਜਿਥੇ ਇਕ ਕੁੜੀ ਵੱਲੋਂ ਇਸ ਪੀੜ•ਤ ਕੁੜੀ ਦਾ ਦਲੇਰੀ ਨਾਲ ਕੇਸ ਲੜਿਆ ਜਾਂਦਾ ਹੈ। ਅਦਾਕਾਰਾ ਨਿਰਮਲ ਰਿਸ਼ੀ ਇਸ ‘ਚ ਸਤਵੰਤ ਕੌਰ ਨਾਂ ਦੀ ਇਕ ਅਜਿਹੀ ਰੋਹਬਦਾਰ ਔਰਤ ਦਾ ਕਿਰਦਾਰ ਨਿਭਾ ਰਹੀ ਹੈ, ਜੋ ਕੁੜੀਆਂ ਨੂੰ ਹਮੇਸ਼ਾ ਆਪਣੀ ਆਵਾਜ਼ ਚੁੱਕਣ ਲਈ ਪ੍ਰੇਰਿਤ ਕਰਦੀ ਹੈ। ਉਹ ਇਸ ਫ਼ਿਲਮ ਦਾ ਅਹਿਮ ਧੁਰਾ ਹੈ।  ਨਿਰਮਲ ਰਿਸ਼ੀ ਮੁਤਾਬਕ ਫ਼ਿਲਮ ‘ਚ ਜੋ ਦਿਖਾਇਆ ਗਿਆ ਹੈ, ਉਹ ਅਜੋਕੇ ਸਮਾਜ ਦਾ ਸੱਚ ਹੈ। ਸੱਚ ਦੀ ਪੇਸ਼ਕਾਰੀ ਕਰਨਾ ਸਿਨੇਮੇ ਦਾ ਮੁੱਢਲਾ ਫਰਜ਼ ਬਣਦਾ ਹੈ। ਭਾਵੇਂ ਪੰਜਾਬੀ ਦਰਸ਼ਕਾਂ ਨੂੰ ਮਸਾਲੇ ਵਾਲੀਆਂ ਫ਼ਿਲਮਾਂ ਦੇਖਣ ਦੀ ਚੇਟਕ ਹੈ, ਪਰ ਇਹ ਫ਼ਿਲਮ ਉਨ•ਾਂ ਦੀ ਆਤਮਾ ਨੂੰ ਝੰਜੋੜੇਗੀ। ਇਹੀ ਨਹੀਂ ਇਹ ਵੀ ਆਸ ਹੈ ਕਿ ਇਸ ਫ਼ਿਲਮ ਨਾਲ ਹੋਰ ਨਿਰਮਾਤਾ, ਨਿਰਦੇਸ਼ਕ ਵੀ ਅਜਿਹੀਆਂ ਵਿਸ਼ਾ ਭਰਪੂਰ ਫ਼ਿਲਮਾਂ ਨੂੰ ਤਵੱਜੋ ਦੇਖਣਗੇ।  ਨੂਰਾ ਸਿਸਟਰ ਪ੍ਰਭ ਗਿੱਲ ਤੇ ਨਛੱਤਰ ਗਿੱਲ ਵੱਲੋਂ ਗਾਏ ਗੀਤ ਇਸ ਫ਼ਿਲਮ ਦੀ ਖੂਬਸੂਰਤੀ ਨੂੰ ਹੋਰ ਨਿਖਾਰ ਰਹੇ ਹਨ।
ਸਪਨ ਮਨਚੰਦਾ
95016 33900

Comments & Feedback

ਤੁਹਾਡੀ ਪਸੰਦੀਦਾ ਹੀਰੋਇਨ ਕਿਹੜੀ ਹੈ?