ਪੰਜਾਬੀ ਫ਼ਿਲਮ ‘ਅੰਗਰੇਜ਼’ ਨਾਲ ਪੰਜਾਬੀ ਸਿਨੇਮੇ ਨਾਲ ਜੁੜੀ ਚੰਡੀਗੜ• ਦੀ ਜੰਮਪਲ ਤੇ ਮੁੰਬਈ ‘ਚ ਛਾਅ ਰਹੀ ਅਦਾਕਾਰਾ ਸਰਗੁਣ ਮਹਿਤਾ ਤੇ ਗਿੱਪੀ ਗਰੇਵਾਲ ਪਹਿਲੀ ਵਾਰ ਇੱਕਠੇ ਪੰਜਾਬੀ ਫ਼ਿਲਮ ‘ਚੰਡੀਗੜ• ਅੰਮ੍ਰਿਤਸਰ ਚੰਡੀਗੜ•’ ਵਿੱਚ ਨਜ਼ਰ ਆਉਂਣਗੇ। ਇਸ ਫ਼ਿਲਮ ਦੀ ਸ਼ੂਟਿੰਗ ਅਗਲੇ ਮਹੀਨੇ ਤੋਂ ਸ਼ਰੂ ਹੋਣ ਦੀ ਸੰਭਾਵਨਾ ਹੈ। ਬੇਸ਼ੱਕ ਇਸ ਬਾਬਤ ਅਜੇ ਹੋਰ ਜਾਣਕਾਰੀ ਨਹੀਂ ਸਾਂਝੀ ਕੀਤੀ ਗਈ, ਪਰ ਪਤਾ ਲੱਗਾ ਹੈ ਕਿ ਇਹ ਫ਼ਿਲਮ ਅਗਲੇ ਸਾਲ ਜੂਨ ‘ਚ ਰਿਲੀਜ਼ ਕਰਨ ਦੀ ਵਿਉਂਤਬੰਦੀ ਹੈ। ਰੁਮਾਂਟਿਕ ਤੇ ਕਾਮੇਡੀ ਜ਼ੋਨਰ ਦੀ ਇਸ ਫ਼ਿਲਮ ਦਾ ਪ੍ਰੀ ਪ੍ਰੋਡਕਸ਼ਨ ਦਾ ਕੰਮ ਸ਼ੁਰੂ ਹੋ ਚੁੱਕਾ ਹੈ। ਦੱਸ ਦਈਏ ਕਿ ਅਮਰਿੰਦਰ ਗਿੱਲ, ਜਿੰਮੀ ਸ਼ੇਰਗਿੱਲ ਅਤੇ ਐਮੀ ਵਿਰਕ ਤੋਂ ਬਾਅਦ ਸਰਗੁਣ ਮਹਿਤਾ ਹੁਣ ਗਿੱਪੀ ਗਰੇਵਾਲ ਨਾਲ ਕੰਮ ਕਰ ਰਹੀ ਹੈ। ਦੋਵੇਂ ਜਣੇ ਇਸ ਵੇਲੇ ਪੰਜਾਬੀ ਸਿਨੇਮੇ ਦੇ ਹੌਟ ਸਟਾਰ ਹਨ। ਇਸ ਵੇਲੇ ਸਭ ਤੋਂ ਜਿਆਦਾ ਫ਼ਿਲਮਾਂ ਸਰਗੁਣ ਮਹਿਤਾ ਦੀ ਝੋਲੀ ‘ਚ ਹੀ ਹਨ।



