ਨਿਰਦੇਸ਼ਕ ਸਿਮਰਜੀਤ ਸਿੰਘ ਸੁਮੱਚੀ ਫ਼ਿਲਮ ਇੰਡਸਟਰੀ ਦਾ ਹਰਦਿਲ ਅਜੀਜ ਨਿਰਦੇਸ਼ਕ ਹੈ। ਸ਼ਾਂਤ ਚਿੱਤ ਸੁਭਾਅ ਦਾ ਮਾਲਕ ਸਿਮਰਜੀਤ ਦੀ ਹਰ ਫ਼ਿਲਮ ਉਸਦੀ ਅਗਲੀ ਫ਼ਿਲਮ ਲਈ ਚੁਣੌਤੀ ਹੁੰਦੀ ਹੈ। ਪੰਜਾਬੀ ਫ਼ਿਲਮ ‘ਅੰਗਰੇਜ਼’ ਜ਼ਰੀਏ ਇਕ ਨਵਾਂ ਇਤਿਹਾਸ ਰਚਣ ਵਾਲੇ ਸਿਮਰਜੀਤ ਸਿੰਘ ਨੇ ‘ਨਿੱਕਾ ਜ਼ੈਲਦਾਰ 1 ਅਤੇ 2’ ਜ਼ਰੀਏ ਜਿਥੇ ਐਮੀ ਵਿਰਕ ਵਰਗੇ ਨਾਮੀਂ ਕਲਾਕਾਰਾਂ ਨੂੰ ਹੋਰ ਉੱਚਾ ਚੁੱਕਿਆ ਉਥੇ ਕਈ ਨਵੇਂ ਕਲਾਕਾਰਾਂ ਨੂੰ ਵੀ ਸਾਹਮਣੇ ਲਿਆਂਦਾ। ਸੂਬੇਦਾਰ ਜੋਗਿੰਦਰ ਸਿੰਘ ਜ਼ਰੀਏ ਪੰਜਾਬ ਦੇ ਇਕ ਮਹਾਂਨਾਇਕ ਨੂੰ ਸ਼ਰਧਾਂਜਲੀ ਭੇਂਟ ਕਰਨ ਤੋਂ ਬਾਅਦ ਹੁਣ ਉਹ ‘ਮਰ ਗਏ ਓ ਲੋਕੋ’ ਲੈ ਕੇ ਆ ਰਿਹਾ ਹੈ। ਗਿੱਪੀ ਗਰੇਵਾਲ ਦੇ ਨਿੱਜੀ ਬੈਨਰ ‘ਹੰਬਲ ਮੋਸ਼ਨ ਪਿਕਚਰ’ ਦੇ ਬੈਨਰ ਹੇਠ 31 ਅਗਸਤ ਨੂੰ ਰਿਲੀਜ਼ ਹੋ ਰਹੀ ਇਸ ਫ਼ਿਲਮ ਦੀ ਹਰ ਪਾਸੇ ਖੂਬ ਸ਼ਲਾਘਾ ਹੋ ਰਹੀ ਹੈ।

ਨਿਰਦੇਸ਼ਕ ਸਿਮਰਜੀਤ ਸਿੰਘ ਤੇ ਗਿੱਪੀ ਗਰੇਵਾਲ ਦੀ ਸੂਬੇਦਾਰ ਜੋਗਿੰਦਰ ਸਿੰਘ ਤੋਂ ਬਾਅਦ ਇੱਕਠਿਆਂ ਦੀ ਦੂਜੀ ਫ਼ਿਲਮ ਹੈ। ਇਸ ਫ਼ਿਲਮ ਦਾ ਆਈਡੀਆ ਇਕ ਦਮ ਸਾਹਮਣੇ ਆਇਆ ਸੀ, ਜਿਸ ਨੂੰ ਗਿੱਪੀ ਅਤੇ ਸਿਮਰ ਨੇ ਇੱਕਠਿਆ ਪਰਦੇ ‘ਤੇ ਲਿਆਂਦਾ ਹੈ। ਸਿਮਰਜੀਤ ਮੁਤਾਬਕ ਪੰਜਾਬੀ ਦਰਸ਼ਕ ਕੈਰੀ ਆਨ ਜੱਟਾ ਤੋਂ ਬਾਅਦ ਇਸ ਫ਼ਿਲਮ ‘ਚ ਪੰਜਾਬੀ ਦੇ ਨਾਮੀਂ ਕਲਾਕਾਰਾਂ ਦਾ ਇੱਕਠ ਦੇਖਣਗੇ। ਇਸ ਫ਼ਿਲਮ ‘ਚ ਗਿੱਪੀ ਗਰੇਵਾਲ ਨਾਲ ਬੀਨੂੰ ਢਿੱਲੋਂ, ਜਸਵਿੰਦਰ ਭੱਲਾ, ਗੁਰਪ੍ਰੀਤ ਘੁੱਗੀ, ਕਰਮਜੀਤ ਅਨਮੋਲ, ਬੀ ਐਨ ਸ਼ਰਮਾ, ਪ੍ਰਿੰਸ ਕੰਵਲਜੀਤ ਸਿੰਘ, ਮਲਕੀਤ ਰੌਣੀ, ਹਰਿੰਦਰ ਭੁੱਲਰ, ਪ੍ਰਕਾਸ਼ ਗਾਧੂ, ਰੁਪਿੰਦਰ ਰੂਪੀ, ਰਘਬੀਰ ਬੋਲੀ ਅਤੇ ਬਨਿੰਦਰ ਬਨੀ ਸਮੇਤ ਕਈ ਚਿਹਰੇ ਨਜ਼ਰ ਆਉਂਣਗੇ। ਫ਼ਿਲਮ ਦੀ ਹੀਰੋਇਨ ਖੂਬਸੂਰਤ ਅਦਾਕਾਰਾ ਸਪਨਾ ਪੱਬੀ ਹੈ। ਸਿਮਰ ਮੁਤਾਬਕ ਏਨੇ ਵੱਡੇ ਯੂਨਿਟ ਨੂੰ ਸੰਭਾਲਣਾ ਬੇਹੱਦ ਮੁਸ਼ਕਲ ਕੰਮ ਹੈ, ਪਰ ਉਹ ਇਸ ‘ਚ ਸਫ਼ਲ ਹੋਏ ਹਨ। ਉਨ•ਾਂ ਮੁਤਾਬਕ ਗਿੱਪੀ ਗਰੇਵਾਲ ਦੀ ਇਸ ਫ਼ਿਲਮ ਪ੍ਰਤੀ ਡੈਡੀਕੇਸ਼ਨ ਨੇ ਹੀ ਬਾਕੀ ਕਲਾਕਾਰਾਂ ਨੂੰ ਦਿਲੋਂ ਇਸ ਫ਼ਿਲਮ ਨਾਲ ਜੁੜਨ ਲਈ ਪ੍ਰੇਰਿਤ ਕੀਤਾ ਸੀ। ਇਹ ਫ਼ਿਲਮ ਪੰਜਾਬੀਆਂ ਦੀ ਪਹਿਲੀਆਂ ਫ਼ਿਲਮਾਂ ਨਾਲੋਂ ਬਿਲਕੁਲ ਵੱਖਰੀ ਹੋਵੇਗੀ। ਫੈਨਟਸੀ ਜ਼ੋਨਰ ਦੀ ਇਸ ਫ਼ਿਲਮ ‘ਚ ਉੱਚ ਪੱਧਰੀ ਵੀਐਫਐਕਸ ਦੀ ਵਰਤੋਂ ਕੀਤੀ ਗਈ ਹੈ। ਸੂਬੇਦਾਰ ਜੋਗਿੰਦਰ ਸਿੰਘ ਤੋਂ ਬਾਅਦ ਇਹ ਦੂਜੀ ਪੰਜਾਬੀ ਫ਼ਿਲਮ ਹੋਵੇਗੀ, ਜਿਸ ‘ਚ ਵੱਡੇ ਪੱਧਰ ‘ਤੇ ਵੀਐਫ਼ਐਕਸ ਦੀ ਵਰਤੋਂ ਕੀਤੀ ਗਈ ਹੈ। ਬੇਸ਼ੱਕ ਉਹ ਅੰਗਰੇਜ਼ ਅਤੇ ਨਿੱਕਾ ਜੈਲਦਾਰ ਵਰਗੀਆਂ ਹੁਲਕੀ ਫੁਲਕੀ ਕਾਮੇਡੀ ਵਾਲੀਆਂ ਫ਼ਿਲਮਾਂ ਬਣਾ ਚੁੱਕੇ ਹਨ। ਪਰ ਇਹ ਫ਼ਿਲਮ ਉਨ•ਾਂ ਲਈ ਕਿਸੇ ਚੁਣੌਤੀ ਤੋਂ ਘੱਟ ਨਹੀਂ ਸੀ।

ਫ਼ਿਲਮ ਦੇ ਟ੍ਰੇਲਰ ਨੂੰ ਮਿਲੇ ਹੁੰਗਾਰੇ ਤੋਂ ਉਨ•ਾਂ ਨੂੰ ਹੌਂਸਲਾ ਮਿਲਿਆ ਹੈ ਕਿ ਉਹਨਾਂ ਦੀ ਮਿਹਨਤ ਰਾਸ ਆ ਰਹੀ ਹੈ। ਸਿਮਰਜੀਤ ਮੁਤਾਬਕ ਇਹ ਫ਼ਿਲਮ ਬਿਪਤਾ ‘ਚ ਫ਼ਸੇ ਇਕ ਅਜਿਹੇ ਵਿਅਕਤੀ ਦੀ ਕਹਾਣੀ ਹੈ, ਜਿਸ ਦੀ ਜਮਦੂਤ ਦੀ ਗਲਤੀ ਨਾਲ ਮੌਤ ਹੋ ਜਾਂਦੀ ਹੈ। ਧਰਮਰਾਜ ਦੇ ਦਰਬਾਰ ਤੋਂ ਉਸ ਨੂੰ ਵਾਪਸ ਧਰਤੀ ‘ਤੇ ਕਿਸੇ ਹੋਰ ਦੇ ਸਰੀਰ ‘ਚ ਭੇਜਿਆ ਜਾਂਦਾ ਹੈ। ਇਸ ਫ਼ਿਲਮ ‘ਚ ਦਰਸ਼ਕ ਪਹਿਲੀ ਵਾਰ ਧਰਮਰਾਜ ਦੇ ਦਰਬਾਰ ਅਤੇ ਪਰਲੋਕ ਦੇ ਦੀਦਾਰ ਕਰਨਗੇ। ਇਸ ਫ਼ਿਲਮ ‘ਚ ਭੂਤਾਂ ਵੀ ਹਨ ਤੇ ਚੁੜੇਲਾਂ ਵੀ, ਪਰ ਇਹ ਡਰਾਉਣਗੀਆਂ ਨਹੀਂ ਬਲਕਿ ਹਸਾਉਣਗੀਆਂ। ਚੰਡੀਗੜ• ਅਤੇ ਆਸ ਪਾਸ ਦੇ ਇਲਾਕੇ ‘ਚ ਫ਼ਿਲਮਾਈ ਗਈ ਇਹ ਫ਼ਿਲਮ ਕਈ ਪੱਖਾਂ ਤੋਂ ਦਰਸ਼ਕਾਂ ਲਈ ਵਿਸ਼ੇਸ਼ ਹੋਵੇਗੀ।



