ਮੁਹਾਲੀ : ਮੁਹਾਲੀ ‘ਚ ਪੀਟੀਸੀ ਨੈੱਟਵਰਕ ਵੱਲੋਂ ਪੰਜਾਬੀ ਫ਼ਿਲਮ ਐਵਾਰਡਸ ਸ਼ੋਅ ਕਰਵਾਇਆ ਗਿਆ ਜਿਸ ‘ਚ ਬਾਲੀਵੁੱਡ ਹਸਤੀਆਂ ਸੋਨੂੰ ਸੂਦ ਅਤੇ ਦਿਵਿਆ ਦੱਤਾ ਨੇ ਸ਼ੋਅ ਨੂੰ ਹੋਸਟ ਕੀਤਾ।
ਪੰਜਾਬੀ ਫ਼ਿਲਮਾਂ ਦੇ ਇਸ ਐਵਾਰਡ ਸ਼ੋਅ ਦੀ ਸ਼ੁਰੂਆਤ ਹੋਈ ਬੈਸਟ ਪੰਜਾਬੀ ਐਨੀਮੇਸ਼ਨ ਫਿਲਮ ਆਫ 2018 ਐਵਾਰਡ ਨਾਲ ਜੋਕਿ ‘ਭਾਈ ਤਾਰੂ ਸਿੰਘ’ ਅਤੇ ‘ਗੁਰੂ ਦਾ ਬੰਦਾ’ ਦੋਨਾਂ ਫ਼ਿਲਮਾਂ ਨੂੰ ਬੈਸਟ ਐਨੀਮੇਸ਼ਨ ਫਿਲਮ ਦਾ ਐਵਾਰਡ ਮਿਲਿਆ।
ਦੱਸ ਦਈਏ ਕਿ ਲਾਈਫ ਟਾਈਮ ਅਚੀਵਮੈਂਟ ਐਵਾਰਡ ਨਾਲ ਮਨਮੋਹਨ ਸਿੰਘ ਨੂੰ ਮਿਲਿਆ ਜਿੰਨਾਂ ਨੇ ਪੰਜਾਬੀ ਸਿਨਮੇ ਨੂੰ ਇਕ ਨਵੀਂ ਪਛਾਣ ਦਵਾਈ। ਬੈਸਟ ਫਿਲਮ ਆਫ ਦ ਈਅਰ ਦਾ ਐਵਾਰਡ ਕੈਰੀ ਆਨ ਜੱਟਾ 2 ਨੇ ਆਪਣੇ ਨਾਮ ਕਰ ਲਿਆ। ਸਾਲ ਦੇ ਸੱਭ ਤੋਂ ਵਧੀਆ ਐਕਟਰ ਦਾ ਐਵਾਰਡ ਗਿੱਪੀ ਗਰੇਵਾਲ ਨੂੰ ਦਿੱਤਾ ਗਿਆ।
ਬੈਸਟ ਐਕਟ੍ਰੈਸ ਆਫ ਦ ਈਅਰ ਦਾ ਖਿਤਾਬ ਗਿਆ ਸਰਗੁਣ ਮਹਿਤਾ ਦੇ ਹਿੱਸੇ ਫਿਲਮ ਕਿਸਮਤ ‘ਚ ਉਹਨਾਂ ਦੀ ਦਿਲ ਨੂੰ ਛੂਹਣ ਵਾਲੀ ਅਦਾਕਾਰੀ ਲਈ ਮਿਲਿਆ। ਇਸ ਦੇ ਨਾਲ ਹੀ ਕਿਸਮਤ ਫ਼ਿਲਮ ਨੂੰ ਕ੍ਰਿਟਿਕ ਅਵਾਰਡ ਫ਼ਾਰ ਬੈਸਟ ਫਿਲਮ ਦਾ ਖਿਤਾਬ ਮਿਲਿਆ।
ਬੈਸਟ ਡਾਇਰੈਕਟਰ ਆਫ ਦ ਈਅਰ ਦਾ ਐਵਾਰਡ ਮਿਲਿਆ ਡਾਇਰੈਕਟਰ ਸਮੀਪ ਕੰਗ ਨੂੰ ਫਿਲਮ ਕੈਰੀ ਆਨ ਜੱਟਾ 2 ਦੇ ਲਈ।
ਕ੍ਰਿਟਿਕ ਐਵਾਰਡ ਫ਼ਾਰ ਬੈਸਟ ਐਕਟਰ ਦਾ ਐਵਾਰਡ ਅਮਰਿੰਦਰ ਗਿੱਲ ਨੂੰ ਅਸ਼ਕੇ ਫ਼ਿਲਮ ਲਈ ਮਿਲਿਆ। ਬੈਸਟ ਡੈਬਿਊ ਡਾਇਰੈਕਟਰ ਦਾ ਐਵਾਰਡ ਜਗਦੀਪ ਸਿੱਧੂ ਨੂੰ ਮਿਲਿਆ ਹੈ। ਬਾਲੀਵੁੱਡ ‘ਚ ਆਪਣੀ ਅਦਾਕਾਰੀ ਨਾਲ ਦਰਸ਼ਕਾਂ ਦੇ ਦਿਲਾਂ ਨੂੰ ਜਿੱਤਣ ਵਾਲੇ ਪ੍ਰੇਮ ਚੋਪੜਾ ਨੂੰ ਕੰਟ੍ਰੀਬਿਊਸ਼ਨ ਟੂ ਇੰਡੀਅਨ ਸਿਨੇਮਾ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ।
ਬੈਸਟ ਸਪੋਰਟਿੰਗ ਐਕਟਰ ਯੋਗਰਾਜ ਸਿੰਘ ਨੂੰ ਸੱਜਣ ਸਿੰਘ ਰੰਗਰੂਟ ਲਈ ਮਿਲਿਆ ਅਤੇ ਬੈਸਟ ਸਪੋਰਟਿੰਗ ਐਕਟ੍ਰੈਸ ਦਾ ਐਵਾਰਡ ਰੁਪਿੰਦਰ ਰੂਪੀ ਨੂੰ ‘ਅਸੀਸ’ ਫਿਲਮ ਲਈ ਮਿਲਿਆ।
ਸਪੈਸ਼ਲ ਸ਼੍ਰੇਣੀ ਤੋਂ ਬਾਅਦ ਬੈਸਟ ਬੈਕਗਰਾਊਂਡ ਸਕੋਰ ਆਫ ਦ ਈਅਰ ਦਾ ਖਿਤਾਬ ਟੌਰੀ ਆਰਿਫ਼ ਨੇ ਜਿੱਤਿਆ ਜੋ ਕਿ ‘ਸੱਜਣ ਸਿੰਘ ਰੰਗਰੂਟ’ ਫ਼ਿਲਮ ਲਈ ਮਿਲਿਆ। ਦੱਸ ਦਈਏ ਕਿ ਬੈਸਟ ਸਟੋਰੀ ਦਾ ਖਿਤਾਬ ਰਾਣਾ ਰਣਬੀਰ ਨੂੰ ਫਿਲਮ ‘ਅਸੀਸ’ ਲਈ ਮਿਲਿਆ ਹੈ।
ਰਾਣਾ ਰਣਬੀਰ ਨੇ ਕਹਾਣੀ, ਨਿਰਦੇਸ਼ਨ ਅਤੇ ਅਦਾਕਾਰੀ ਖੁਦ ਕੀਤੀ ਸੀ ਅਤੇ ਫਿਲਮ ਨੂੰ ਲੋਕਾਂ ਵਲੋਂ ਭਰਵਾਂ ਹੁੰਗਾਰਾ ਮਿਲਿਆ। ਬੈਸਟ ਡੈਬਿਊ ਮੇਲ ਦੀ ਕੈਟੇਗਰੀ ‘ਚ ਅੰਬਰ ਦੀਪ ਸਿੰਘ ਨੂੰ ‘ਲੌਂਗ ਲਾਚੀ’ ਫਿਲਮ ਲਈ ਐਵਾਰਡ ਮਿਲਿਆ।
ਅੰਬਰ ਦੀਪ ਸਿੰਘ ਹੁਣ ਡਾਇਰੈਕਟਰ, ਕਹਾਣੀਕਾਰ ਅਤੇ ਹੁਣ ਬੈਸਟ ਐਕਟਰ ਵੀ ਬਣ ਚੁੱਕੇ ਹਨ। ਨੀਰੂ ਬਾਜਵਾ ਨਾਲ ਆਈ ਫਿਲਮ ‘ਲੌਂਗ ਲਾਚੀ’ ‘ਚ ਅੰਬਰ ਦੀਪ ਦੀ ਅਦਾਕਾਰੀ ਬਾਕਮਾਲ ਸੀ ਜਿੰਨ੍ਹਾਂ ਕਰਕੇ ਉਹਨਾਂ ਨੂੰ ਇਹ ਐਵਾਰਡ ਮਿਲਿਆ।