ਟ੍ਰੇਲਰ ਅਤੇ ਟਾਈਟਲ ਟਰੈਕ ਨੂੰ ਰਿਲੀਜ਼ ਕਰਨ ਤੋਂ ਬਾਅਦ ਹੁਣ ਫ਼ਿਲਮ ‘ਯਾਰਾ ਵੇ’ ਦਾ ਨਵਾਂ ਗੀਤ ‘ਤੂ ਮਿਲ ਜਾਏ’ ਦਰਸ਼ਕਾਂ ਸਾਹਮਣੇ ਪੇਸ਼ ਹੋਣ ਲਈ ਤਿਆਰ ਹੈ। ਲੋਕਾਂ ਵਲੋਂ ਟ੍ਰੇਲਰ ਅਤੇ ਟਾਈਟਲ ਟਰੈਕ ਨੂੰ ਭਰਵਾਂ ਹੁੰਗਾਰਾ ਮਿਲਿਆ ਅਤੇ ੳਮੀਦ ਹੈ ਇਸ ਨਵੇਂ ਗੀਤ ਨੂੰ ਵੀ ਉਨਾਂ ਹੀ ਪਿਆਰ ਮਿਲੇਗਾ।
ਇਸ ਗੀਤ ਨੂੰ ਮੰਨਤ ਨੂਰ ਅਤੇ ਹੈਪੀ ਰਾਏਕੋਟੀ ਨੇ ਆਪਣੀ ਖੂਬਸੂਰਤ ਅਵਾਜ਼ ਦੇ ਨਾਲ ਚਾਰ ਚੰਨ ਲਗਾਏ ਹਨ। ਇਹ ਗੀਤ ਹੈਪੀ ਰਾਏਕੋਤੀ ਵਲੋਂ ਹੀ ਲਿਖਿਆ ਗਿਆ ਹੈ ਅਤੇ ਗੁਰਮੀਤ ਨੇ ਰਚਿਆ ਹੈ। ‘ਤੂ ਮਿਲ ਜਾਏ’ ਗੀਤ ਕੱਲ੍ਹ ਸ਼ਾਮ 5.00 ਵਜੇ ਰਿਲੀਜ਼ ਹੋ ਰਿਹਾ ਹੈ। ਇਸ ਫ਼ਿਲਮ ਵਿੱਚ ਯੁਵਰਾਜ ਹੰਸ, ਗਗਨ ਕੋਕਰੀ, ਰਘਵੀਰ ਬੋਲੀ ਅਤੇ ਮੋਨਿਕਾ ਗਿੱਲ ਮੁੱਖ ਭੂਮਿਕਾ ਵਿੱਚ ਹਨ।
‘ਯਾਰਾ ਵੇ’ 5 ਅਪ੍ਰੈਲ, 2019 ਨੂੰ ਸਿਨੇਮਾਘਰਾਂ ‘ਚ ਰਿਲੀਜ਼ ਹੋਵੇਗੀ। ਫ਼ਿਲਮ ‘ਯਾਰਾ ਵੇ’ ਰਾਕੇਸ਼ ਮਹਿਤਾ ਵਲੋਂ ਨਿਰਦੇਸ਼ਿਤ ਕੀਤੀ ਗਈ ਹੈ। ਦਰਸਅਲ ਇਸ ਫ਼ਿਲਮ ਦੀ ਕਹਾਣੀ ਮਾਸੂਮ ਉਮਰ ‘ਚ ਸ਼ੁਰੂ ਹੋਈ ਤਿੰਨ ਦੋਸਤਾਂ ਦੀ ਦੋਸਤੀ ਦੀ ਕਹਾਣੀ ਹੈ।
ਭਾਰਤ-ਪਾਕਿ ਦੀ ਵੰਡ ‘ਚ ਜਦੋਂ ਇਨਾਂ ਤਿੰਨਾਂ ਦੋਸਤਾਂ ਦੀ ਦੋਸਤੀ ਵੰਡੀ ਜਾਂਦੀ ਹੈ ਤੇ ਉਹ ਮੁੜ ਕਿਵੇਂ ਇਕੱਠੇ ਹੁੰਦੇ ਹਨ। ਇਹ ਫਿਲਮ ਦਾ ਇੱਕ ਇਹ ਅਹਿਮ ਤੇ ਦਿਲਚਸਪ ਹਿੱਸਾ ਹੈ। ਫ਼ਿਲਮ ‘ਚ ਜਿੱਥੇ ਡਰਾਮਾ ਤੇ ਰੁਮਾਂਸ ਵੇਖਣ ਨੂੰ ਮਿਲੇਗਾ ਉੱਥੇ ਹੀ ਕਾਮੇਡੀ ਦਾ ਰੰਗ ਵੀ ਦਿਖੇਗਾ।





