ਪੰਜਾਬੀ ਗਾਇਕ ਤੇ ਅਦਾਕਾਰ ਨਿੰਜੇ ਦੀ ਨਵੀਂ ਪੰਜਾਬੀ ਫ਼ਿਲਮ ‘ਜ਼ਿੰਦਗੀ ਜ਼ਿੰਦਾਬਾਦ’ ਦੀ ਸ਼ੂਟਿੰਗ ਸ਼ੁਰੂ ਹੋ ਗਈ ਹੈ। ਇਸ ਫ਼ਿਲਮ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ, ਜਿਸ ‘ਚ ਉਹ ਆਪਣੇ ਸਾਥੀ ਕਲਾਕਾਰ ਸੁਖਦੀਪ ਸੁੱਖ, ਰਾਜੀਵ ਠਾਕੁਰ ਤੇ ਯਾਦ ਗਰੇਵਾਲ ਨਾਲ ਦਿਖਾਈ ਦੇ ਰਿਹਾ ਹੈ। ਨਿਰਮਾਤਾ ਅਸ਼ੋਕ ਯਾਦਵ ਅਤੇ ਮਨਦੀਪ ਮੰਨਾ ਦੀ ਇਸ ਫ਼ਿਲਮ ਦੇ ਨਿਰਦੇਸ਼ਕ ਪ੍ਰੇਮ ਸਿੰਘ ਸਿੱਧੂ ਹਨ। ਇਹ ਫ਼ਿਲਮ ਨਸ਼ੇ ਅਤੇ ਜ਼ੁਰਮ ਦੀ ਦਲਦਲ ‘ਚੋਂ ਨਿਕਲ ਕੇ ਜ਼ਿੰਦਗੀ ਜ਼ਿੰਦਾਬਾਦ ਆਖਣ ਵਾਲੇ ਨਾਮਵਰ ਲੇਖਕ ਅਤੇ ਪੱਤਰਕਾਰ ਮਿੰਟੂ ਗੁਰੂਸਰੀਆ ਦੀ ਸਵੈ ਬਿਰਤਾਂਤ ‘ਸੂਲਾ’ ‘ਤੇ ਅਧਾਰਿਤ ਹੈ। ‘ਜਾਦੂ ਪ੍ਰੋਡਕਸ਼ਨ’ ਵੱਲੋਂ ‘ਕੁਕਨੂਸ ਫ਼ਿਲਮਸ’ ਦੇ ਸਹਿਯੋਗ ਨਾਲ ਬਣਾਈ ਜਾ ਰਹੀ ਇਸ ਫ਼ਿਲਮ ਵਿੱਚ ਪੰਜਾਬੀ ਦੇ ਕਈ ਨਾਮੀਂ ਅਦਾਕਾਰ ਨਜ਼ਰ ਆਉਂਣਗੇ।

ਫਿਲ਼ਮ ਦੇ ਲੇਖਕ ਮਿੰਟੂ ਗੁਰੂਸਰੀਆ ਮੁਤਾਬਕ ਇਹ ਫ਼ਿਲਮ ਉਸ ਸਮੇਤ ਉਸਦੇ ਸਮਾਕਾਲੀ ਅੱਧੀ ਦਰਜਨ ਤੋਂ ਵੱਧ ਉਨ•ਾਂ ਨੌਜਵਾਨਾਂ ਦੀ ਕਹਾਣੀ ਹੈ, ਜਿਹੜੇ ਵੱਖ ਵੱਖ ਹਾਲਾਤਾਂ ਅਤੇ ਪਿਛੋਕੜ ਵਾਲੇ ਹਨ। ਇਸ ਫ਼ਿਲਮ ਲਈ ਨਿੰਜੇ ਨੇ ਆਪਣੀ ਲੁੱਕ ਵੀ ਬਦਲੀ ਹੈ। ਉਹ ਇਸ ਫ਼ਿਲਮ ਵਿੱਚ ਵੱਖ ਵੱਖ ਰੂਪਾਂ ਵਿੱਚ ਨਜ਼ਰ ਆਵੇਗਾ। ਫਿਲ਼ਮ ਦੇ ਮੁੱਖ ਪਾਤਰ ਮਿੰਟੂ ਗੁਰੂਸਰੀਆ ਦਾ ਕਿਰਦਾਰ ਨਿਭਾ ਰਹੇ ਨਿੰਜੇ ਮੁਤਾਬਕ ਦਰਸ਼ਕ ਉਸ ਨੂੰ ਪਹਿਲੀ ਵਾਰ ਇਕ ਵੱਖਰੇ ਅੰਦਾਜ਼ ਅਤੇ ਲੁੱਕ ਵਿੱਚ ਦੇਖਣਗੇ। ਫ਼ਿਲਮ ‘ਚ ਜੱਗੇ ਬੌਕਸਰ ਦਾ ਕਿਰਦਾਰ ਨਿਭਾ ਰਹੇ ਸੁਖਦੀਪ ਸੁੱਖ ਮੁਤਾਬਕ ਇਹ ਫ਼ਿਲਮ ਉਨ•ਾਂ ਦੇ ਕਰੀਅਰ ਦੀ ਅਹਿਮ ਫ਼ਿਲਮ ਹੋਵੇਗੀ। ਜੱਗਾ ਬੌਕਸਰ ਦਾ ਕਿਰਦਾਰ ਨਿਭਾਉਣਾ ਉਨ•ਾਂ ਲਈ ਯਾਦਗਾਰੀ ਰਹੇਗਾ। ਇਹ ਕਹਾਣੀ ਹਰ ਵਰਗ ਲਈ ਪ੍ਰੇਰਨਾਦਾਇਕ ਹੋਵੇਗੀ। ਇਹ ਫ਼ਿਲਮ ਨਸ਼ਾ ਅਤੇ ਜ਼ੁਰਮ ਦੀ ਦੁਨੀਆਂ ‘ਚ ਆਉਣ ਵਾਲੇ ਕਿਰਦਾਰਾਂ ਦੇ ਦੌਰ ਦੇ ਕਾਰਨ ਵੀ ਪ੍ਰਤੱਖ ਤੌਰ ਤੇ ਦੱਸੇਗੀ।

ਫ਼ਿਲਮ ਦੀ ਟੀਮ ਮੁਤਾਬਕ ਇਸ ਫ਼ਿਲਮ ‘ਚ ਇਹ ਦੱਸਿਆ ਜਾਵੇਗਾ ਕਿ ਹਾਰ ਉਦੋਂ ਹੁੰਦੀ ਹੈ ਜਦੋਂ ਹਾਰ ਮੰਨ ਲਈ ਜਾਂਦੀ ਹੈ। ਇਸ ਕਹਾਣੀ ਦਾ ਕੋਈ ਇਕ ਕੇਂਦਰੀ ਕਿਰਦਾਰ ਨਹੀਂ ਹੈ ਬਲਕਿ ਕਹਾਣੀ ਹਰ ਕਿਰਦਾਰ ‘ਤੇ ਜਾ ਕੇ ਕੇਂਦਰਤ ਹੁੰਦੀ ਹੈ। ਫ਼ਿਲਮ ‘ਚ ਮਿੰਟੂ ਦੇ ਸਾਥੀ ਰਹੇ ਦੋ ਸਕੇ ਭਰਾਵਾਂ ਦੀ ਦਿਲ ਕੰਬਾਊ ਕਹਾਣੀ ਵੀ ਪਰਦੇ ‘ਤੇ ਨਜ਼ਰ ਆਵੇਗੀ। ਫ਼ਿਲਮ ਦੇ ਨਿਰਦੇਸ਼ਕ ਪ੍ਰੇਮ ਸਿੰਘ ਸਿੱਧੂ ਮੁਤਾਬਕ ਬਤੌਰ ਨਿਰਦੇਸ਼ਕ ਇਹ ਉਸਦੀ ਦੂਜੀ ਫ਼ਿਲਮ ਹੈ। ਉਸ ਮੁਤਾਬਕ ਇਹ ਫ਼ਿਲਮ ਮਹਿਜ਼ ਇਕ ਡਰਾਮਾ ਨਹੀਂ ਬਲਕਿ ਇਕ ਹਕੀਕਤ ਹੈ, ਜਿਸ ਨੂੰ ਪੱਲੇ ਬੰਨ• ਕੇ ਬਹੁਤ ਸਾਰੇ ਨੌਜਵਾਨਾਂ ਆਪਣਾ ਜ਼ਿੰਦਗੀ ਨੂੰ ਸੇਧ ਦੇ ਸਕਦੇ ਹਨ। ਇਹ ਫ਼ਿਲਮ ਨਿਰੋਲ ਰੂਪ ‘ਚ ਪੰਜਾਬੀਆਂ ਦਾ ਖਾਕਾ ਪਰਦੇ ‘ਤੇ ਪੇਸ਼ ਕਰੇਗੀ।
ਕਾਬਲੇਗੌਰ ਹੈ ਕਿ ਇਹ ਫ਼ਿਲਮ ਉਸ ਮਿੰਟੂ ਗੁਰੂਸਰੀਆ ਦੇ ਸਵੈ ਬਿਰਤਾਂਤ ‘ਤੇ ਅਧਾਰਿਤ ਹੈ ਜਿਹੜਾ ਕਿਸੇ ਸਮੇਂ ਨਸ਼ੇ ਦੀ ਦਲਦਲ ‘ਚ ਬੁਰੀ ਤਰ•ਾਂ ਧਸਿਆ ਹੋਇਆ ਸੀ। ਉਹ ਨਸ਼ਿਆਂ ਦੇ ਨਾਲ ਨਾਲ ਨਸ਼ੇ ਦੀ ਪੂਰਤੀ ਲਈ ਛੋਟੀਆਂ ਮੋਟੀਆਂ ਲੁੱਟਾਂ ਖੋਹਾਂ ਕਰਦਾ ਇਲਾਕੇ ਦਾ ਬਦਨਾਮ ਮੁੰਡਾ ਸੀ। ਜੇਲ•ਾਂ ਕੱਟਣ ਵਾਲੇ ਮਿੰਟੂ ਗੁਰੂਸਰੀਏ ਨੇ ਇਸ ਦਲਦਲ ‘ਚੋਂ ਨਿਕਲ ਕੇ ਨਾ ਸਿਰਫ਼ ਖੁਦ ਨੂੰ ਜੀਵਨਦਾਨ ਦਿੱਤਾ ਬਲਕਿ ਹਜ਼ਾਰਾਂ ਮੁੰਡਿਆਂ ਲਈ ਵੀ ਰਾਹ ਦੁਸੇਰਾ ਬਣਿਆ। ਉਸ ਦੀ ਸਵੈ ਜੀਵਨੀ ‘ਡਾਕੂਆਂ ਦਾ ਮੁੰਡਾ’ ਉਸ ਦੀ ਇਸੇ ਜ਼ਿੰਦਗੀ ‘ਤੇ ਅਧਾਰਿਤ ਸੀ ਜਿਸ ਨੂੰ ਪਾਠਕਾਂ ਨੇ ਮਣਾਂ ਮੂੰਹੀ ਪਿਆਰ ਦਿੱਤਾ। ਉਸ ਦੀ ਨਵੀਂ ਕਿਤਾਬ ‘ਸੂਲਾਂ’ ਵਿੱਚ ਉਸਨੇ ਆਪਣੀ ਜ਼ਿੰਦਗੀ ਦੇ ਉਨ•ਾਂ ਸਾਰੇ ਦਿਲਚਸਪ ਤੇ ਦਿਲ ਕੰਬਾਊ ਕਿੱਸਿਆਂ ਨੂੰ ਪਰੋਇਆ ਹੈ, ਜੋ ਪਿਛਲੀ ਕਿਤਾਬ ‘ਚ ਅਧੂਰੇ ਰਹਿ ਗਏ ਸਨ। ਇਹ ਕਿਤਾਬ ਛਪਣ ਦੇ ਨਾਲ ਨਾਲ ਇਸ ‘ਤੇ ਫ਼ਿਲਮ ਵੀ ਬਣਨਾ ਮਿੰਟੂ ਲਈ ਵੱਡੀ ਮਾਣ ਵਾਲੀ ਗੱਲ ਹੋਵੇਗੀ।



