in ,

ਪੰਜਾਬੀ ਕਲਾਕਾਰਾਂ ਦੀ ਬਾਲੀਵੁੱਡ ‘ਚ ਵਧਦੀ ਜਾ ਰਹੀ ਹੈ ਮੰਗ

ਪੰਜਾਬੀ ਗੀਤ ਅੱਜਕੱਲ ਤਾਂ ਹਰ ਸਮਾਰੋਹ ਅਤੇ ਵਿਆਹ-ਸ਼ਾਦੀਆਂ ‘ਚ ਸੁਣਨ ਨੂੰ ਮਿਲਦੇ ਹਨ। ਪੰਜਾਬੀ ਗੀਤਾਂ ਤੋਂ ਬਗੈਰ ਵਿਆਹ ਪਾਰਟੀ ਅਧੂਰੇ ਲੱਗਦੇ ਹਨ। ਹੁਣ ਤਾਂ ਬਾਲੀਵੁੱਡ ਵੀ ਪੰਜਾਬੀ ਗੀਤਾਂ ਦਾ ਰੀਮੇਕ ਕਰ ਕੇ ਆਪਣੀ ਹਿੰਦੀ ਫਿਲਮਾਂ ‘ਚ ਵਜਾ ਰਿਹਾ ਹੈ। ਜਿਸ ਤੋਂ ਸਾਫ ਜ਼ਾਹਰ ਹੁੰਦਾ ਹੈ ਕਿ ਪੰਜਾਬੀ ਗੀਤ ਅਤੇ ਪੰਜਾਬੀ ਕਲਾਕਾਰਾਂ ਦੀ ਬਾਲੀਵੁੱਡ ‘ਚ ਕਿੰਨੀ ਮੰਗ ਹੈ।

ਪੰਜਾਬੀ ਗਾਇਕ ਅਤੇ ਅਭਿਨੇਤਾ ਐਮੀ ਵਿਰਕ ਸਮੇਂ ਦੇ ਨਾਲ ਨਾਲ ਤਰੱਕੀ ਦੀ ਉਚਾਈਆਂ ਨੂੰ ਛੂੰਹਦੇ ਜਾ ਰਹੇ ਹਨ। ਪਿਛਲੇ ਸਾਲ ਉਹਨਾਂ ਨੇ ਇਕ ਬਾਲੀਵੁੱਡ ਸਿੰਗਿੰਗ ਡੈਬਿਊ ਕੀਤਾ ਸੀ ਜਿਸ ਨਾਲ ਉਹਨਾਂ ਨੂੰ ਪ੍ਰਸਿਧੀ ਮਿਲੀ ਸੀ। ਕੁੱਝ ਮਹੀਨਿਆਂ ਪਹਿਲਾਂ ਕਬੀਰ ਖਾਨ ਦੀ ਫ਼ਿਲਮ ’83’ ਦਾ ਹਿੱਸਾ ਬਣਕੇ ਉਹਨਾਂ ਨੂੰ ਚਰਚਾ ਦਾ ਵਿਸ਼ਾ ਬਣਾ ਦਿੱਤਾ। ਦੂਜੇ ਪਾਸੇ ਗੱਲ ਕਰੀਏ ਐਮੀ ਫਿਲਹਾਲ ਅਜੇ ਦੇਵਗਨ ਦੀ ਫ਼ਿਲਮ ‘ਭੁਜ – ਦ ਪ੍ਰਾਇਡ ਆਫ਼ ਇੰਡੀਆ’ ਦਾ ਹਿੱਸਾ ਬਣਨ ਜਾ ਰਹੇ ਹਨ। ਐਮੀ ਉਸ ਫ਼ਿਲਮ ‘ਚ ਇਕ ਫ਼ਾਇਟਰ ਪਾਇਲਟ ਦਾ ਕਿਰਦਾਰ ਨਿਭਾਉਣ ਜਾ ਰਹੇ ਹਨ। 10 अप्रैल, 2020 ਨੂੰ ਰਿਲੀਜ਼ ਹੋਣ ਵਾਲੀ ਫ਼ਿਲਮ ’83’ 1983 ਵਰਲਡ ਕਪ ਉੱਤੇ ਅਧਾਰਿਤ ਕਪਿਲ ਦੇਵ ਦੀ ਆਤਮਜੀਵਨੀ ਹੈ। ਫ਼ਿਲਮ ‘ਚ ਰਣਵੀਰ ਸਿੰਘ ਮੁੱਖ ਭਮਿਕਾ ‘ਚ ਨਜ਼ਰ ਆਉਣਗੇ ਅਤੇ ਅਜਿਹੀਆਂ ਖਬਰਾਂ ਵੀ ਸਾਹਮਣੇ ਆ ਰਹੀਆਂ ਹਨ ਕਿ ਐਮੀ ਵਿਰਕ ਤੋਂ ਇਲਾਵਾ ਪੰਜਾਬੀ ਗਾਇਕ ਹਾਰਡੀ ਸੰਧੂ ਨੂੰ ਵੀ ਇਸ ਫ਼ਿਲਮ ‘ਚ ਦੇਖਿਆ ਜਾ ਸਕਦਾ ਹੈ।

ਜਦੋਂ ਅਸੀਂ ਬਾਲੀਵੁੱਡ ‘ਚ ਪੰਜਾਬੀ ਹਸਤੀਆਂ ਬਾਰੇ ਗੱਲ ਕਰਦੇ ਹਾਂ ਤਾਂ ਸੱਭ ਤੋਂ ਪਹਿਲਾਂ ਨਾਮ ਆਉਂਦਾ ਹੈ ਉਹ ਹੈ ਦਿਲਜੀਤ ਦੋਸਾਂਝ ਦਾ। ਪੰਜਾਬੀ ਗਾਇਕ ਆੇ ਅਭਿਨੇਤਾ ਨੇ 2016 ‘ਚ ਆਪਣੀ ਪਹਿਲੀ ਬਾਲੀਵੁਡ ਫਿਲਮ ਉੜਤਾ ਪੰਜਾਬ ਨਾਲ ਆਪਣੀ ਥਾਂ ਬਣਾਈ ਅਤੇ ਉਦੋਂ ਤੋਂ ਹੀ ਦਿਲਜੀਤ ਨੂੰ ਬਾਲੀਵੁਡ ‘ਚ ਫ਼ਿਲਮਾਂ ਆਫਰ ਹੋਣ ਲਗੀਆਂ। ਇਸ ਸਾਲ ਵੀ ਦਿਲਜੀਤ ਦੋ ਹਿੰਦੀ ਫਿਲਮਾਂ ਗੁਡ ਨਿਊਜ਼ ਅਤੇ ਅਰਜੁਨ ਪਟਿਆਲਾ ਲੈਕੇ ਆ ਰਹੇ ਹਨ। ਗੁਡ ਨਿਊਜ਼ ਫਿਲਮ ਕਰਣ ਜੋਹਰ ਦੀ ਪ੍ਰੋਡਕਸ਼ਨ ਹੈ ਜਿਸ ‘ਚ ਅਕਸ਼ੇ ਕੁਮਾਰ, ਕਰੀਨਾ ਕਪੂਰ, ਦਿਲਜੀਤ ਦੋਸ਼ਾਂਝ ਅਤੇ ਕਿਯਾਰਾ ਅਡਵਾਣੀ ਹੈ। ਇਹ ਫਿਲਮ 6 ਸਤੰਬਰ ਨੂੰ ਰਿਲੀਜ਼ ਹੋਵੇਗੀ। ਦੂਜੇ ਪਾਸੇ ਅਰਜੁਨ ਪਟਿਆਲਾ ਰੋਹਿਤ ਜੁਗਰਾਜ ਦੇ ਨਿਰਦੇਸ਼ਨ ਹੇਠ ਬਣੀ ਹੋਈ ਹੈ। ਜਿਸ ‘ਚ ਦਿਲਜੀਤ, ਕ੍ਰਿਤੀ ਸੇਨਨ ਅਤੇ ਵਰੁਣ ਸ਼ਰਮਾ ਹਨ। ਫਿਲਮ 3 ਮਈ ਨੂੰ ਸਿਨੇਮਾਘਰਾਂ ‘ਚ ਨਜ਼ਰ ਆਵੇਗੀ।

ਇਕ ਹੋਰ ਪੰਜਾਬੀ ਸਟਾਰ ਜੋ ਕਿ ਫਿਲਮ ’83’ ਨਾਲ ਆਪਣਾ ਪਹਿਲਾ ਡੈਬਿਊ ਨਾਲ ਬਾਲੀਵੁਡ ‘ਚ ਕਦਮ ਰੱਖਣ ਜਾ ਰਹੇ ਹਨ ਉਹ ਹਨ ਹਾਰਡੀ ਸੰਧੂ। ਜਾਣਕਾਰੀ ਮੁਤਾਬਕ, ਫਿਲਮ ‘ਚ ਮੁੱਖ ਭੁਮਿਕਾ ਨਿਭਾਉਣ ਲਈ ਹਾਰਡੀ ਸੰਧੂ ਨੂੰ ਰੋਲ ਦਿੱਤਾ ਗਿਆ ਹੈ। ਪਰ ਉਹ ਕੀ ਕਿਰਦਾਰ ਨਿਭਾਉਣ ਵਾਲੇ ਹਨ ਇਸ ਦਾ ਖੁਲਾਸਾ ਨਹੀਂ ਹੋ ਪਾਇਆ ਹੈ। ਸੂਤਰਾਂ ਮੁਤਾਬਕ ਉਹਨਾਂ ਨੂੰ ਸਕਰੀਨ ‘ਤੇ ਵਧੀਆ ਕੰਮ ਰਿਹਾ ਹੈ ਅਤੇ ਉਹ ਫ਼ਿਲਮ ‘ਚ ਆਪਣੇ ਕਰਿਅਰ ਦਾ ਸਭ ਤੋਂ ਵਧੀਆ ਸਮਾਂ ਕੱਢਣਗੇ।

ਪੰਜਾਬੀ ਫ਼ੈਸ਼ਨਿਸਟ ਸੋਨਮ ਬਾਜਵਾ ਕਥਿਤ ਤੌਰ ‘ਤੇ ਰੇਮੋ ਡਿਸੂਜ਼ਾ ਵਲੋਂ ਨਿਰਦੇਸ਼ਿਤ ਸਟ੍ਰੀਟ ਡਾਂਸਟ ‘ਚ ਆਪਣੀ ਪਹਿਲੀ ਬਾਲੀਵੁੱਡ ਡੈਬਿਊ ਕਰਨ ਨੂੰ ਤਿਆਰ ਹੈ।ਫਿਲਮ ‘ਚ ਵਰੁਣ ਧਵਨ ਅਤੇ ਸ਼ਰਧਾ ਕਪੂਰ ਮੁੱਖ ਕਿਰਦਾਰ ਨਿਭਾਉਣਗੇ। ਖਬਰਾਂ ਦੀਆਂ ਮੰਨੀਏ ਤਾਂ ਸੋਨਮ ਬਾਜਵਾ ਫਿਲਮਾਂ ‘ਚੋਂ ਇਕ ਡਾਂਸ ਸੀਕਵੈਂਸ ‘ਚ ਹੋਨਜ਼ਰ ਆਵੇਗੀ। ਜਿਸਦੀ ਸ਼ੂਟਿੰਗ ਪੰਜਾਬ ‘ਚ ਕੀਤੀ ਗਈ ਹੈ। ਫਿਲਮ 8 ਨਵੰਬਰ ਨੂੰ ਰਿਲੀਜ਼ ਹੋਵੇਗੀ।

Leave a Reply

Your email address will not be published. Required fields are marked *

ਦਰਸ਼ਕਾਂ ਦੀਆਂ ਵੱਖੀਆਂ ਦੂਹਰੀਆਂ ਕਰ ਦੇਵੇਗੀ ‘ਮੰਜੇ ਬਿਸਤਰੇ 2’

ਐਮੀ ਵਿਰਕ ਨੇ ਇਕ ਵਾਰ ਫ਼ਿਰ ਅਜੇ ਦੇਵਗਨ ਦੀ ਫ਼ਿਲਮ ਨਾਲ ਮਾਰੀ ਬਾਲੀਵੁੱਡ ‘ਚ ਐਂਟਰੀ