in

ਦਿਲਜੀਤ ਕਿਉਂ ਬਣ ਗਏ ਅਰਬੀ ਮੁੰਡੇ, ਜਾਣੋ ਤਸਵੀਰਾਂ ਦਾ ਰਾਜ਼

ਦਿਲਜੀਤ ਦੁਬਈ ਵਿੱਚ ਸ਼ੂਟਿੰਗ ਕਰ ਰਹੇ ਹਨ ਅਤੇ ਇੱਕ ਲੋਕਲ ਅਰਬ ਮੁੰਡੇ ਦੀ ਤਰ੍ਹਾਂ ਦਿਖ ਰਹੇ ਹਨ। ਉਨ੍ਹਾਂ ਦੀ ਇਹ ਤਸਵੀਰ ਤੇਜ਼ੀ ਨਾਲ ਇੰਟਰਨੈਟ ‘ਤੇ ਵਾਇਰਲ ਹੋ ਰਹੀ ਹੈ। ਦਿਲਜੀਤ ਦੋਸ਼ਾਂਝ ਹਰ ਵਾਰ ਆਪਣੇ ਫ਼ੈਨਜ਼ ਲਈ ਕੁੱਝ ਨਵਾਂ ਲੈ ਕੇ ਆਉਂਦੇ ਹਨ। ਇਸ ਵਾਰ ਕੀ ਵੱਖਰਾ ਹੋਵੇਗਾ ਇਹ ਤਾਂ ਇੰਤਜ਼ਾਰ ਤੋਂ ਬਾਅਦ ਹੀ ਪਤਾ ਲੱਗ ਪਾਵੇਗਾ।

ਦਿਲਜੀਤ ਆਪਣੇ ਨਵੀਂ ਸਿੰਗਲ ਐਲਬਮ ਲਈ ਦੋ ਦਿਨਾਂ ਦੀ ਸੰਗੀਤ ਵੀਡੀਓ ਸ਼ੂਟ ਲਈ ਦੁਬਈ ਵਿੱਚ ਹਨ ਅਤੇ ਇਹ ਤੈਅ ਕਰ ਰਹੇ ਹਨ ਕਿ ਉਹ ਦੁਬਈ ਦੇ ਸਭਿਆਚਾਰ ਨੂੰ ਕਿਸ ਤਰ੍ਹਾਂ ਆਪਣੇ ਪ੍ਰਸ਼ੰਸਕਾਂ ਨੂੰ ਦਿਖਾਉਣ। ਦੋਸਾਂਝ ਨੇ ਰੇਗਿਸਤਾਨੀ ਇਲਾਕੇ ਨੂੰ ਆਪਣੇ ਗੀਤ ਦੇ ਬੈਕਗ੍ਰਾਉਂਡ ਲੋਕੇਸ਼ਨ ਦੇ ਰੂਪ ਵਿੱਚ ਚੁਣਿਆ ਹੈ। ਉਹ ਦੁਬਈ ਵਿੱਚ ਫਿਲਮਾਉਣ ਤੋਂ ਬਾਅਦ 20 ਮਾਰਚ ਦੀ ਸ਼ਾਮ ਭਾਰਤ ਪਰਤ ਆਉਣਗੇ।

ਦੁਬਈ ਹੁਣ ਕਈ ਫਿਲਮ ਨਿਰਮਾਤਾਵਾਂ ਅਤੇ ਸੰਗੀਤਕਾਰਾਂ ਲਈ ਇੱਕ ਆਕਰਸ਼ਕ ਥਾਂ ਬਣਦੀ ਜਾ ਰਹੀ ਹੈ ਜਿਥੇ ਉਹ ਆਪਣੀ ਮਰਜ਼ੀ ਮੁਤਾਬਕ ਆਪਣੇ ਗੀਤ ‘ਚ ਰੇਗੀਸਤਾਨ ਦਾ ਬੈਕਗ੍ਰਾਉਂਡ ਦੇ ਸਕਦੇ ਹਨ। ਫਿਲਹਾਲ, ਦਿਲਜੀਤ ਦੇ ਪ੍ਰਸ਼ੰਸਕਾਂ ਨੂੰ ਉਨ੍ਹਾਂ ਦੀ ਫਿਲਮ ‘ਸ਼ਾਦਾ’ ਦਾ ਬੇਸਬਰੀ ਨਾਲ ਇੰਤਜ਼ਾਰ ਹੈ, ਜੋ ਇਸ ਸਾਲ ਰਿਲੀਜ਼ ਹੋਣ ਵਾਲੀ ਹੈ ਅਤੇ ਨਾਲ ਹੀ ਉਨ੍ਹਾਂ ਦੀ ਅਗਲੀ ਫਿਲਮ ਜੋੜੀ ਲਈ ਵੀ ਬਹੁਤ ਉਤਸ਼ਾਹਿਤ ਹਨ।

ਫ਼ਿਲਮ ਦਾ ਨਾਂਅ ਜੋੜੀ ਹੈ ਅਤੇ ਇਸ ‘ਚ ਦਿਲਜੀਤ ਨਾਲ ਅਮਰਿੰਦਰ ਗਿੱਲ ਵੀ ਹਨ। ਦਿਲਜੀਤ ਦੀ ਇਕ ਹੋਰ ਫ਼ਿਲਮ ‘ਅਰਜੁਨ ਪਟਿਆਲਾ’ ਵਿੱਚ ਉਹ ਇੱਕ ਪੁਲਿਸ ਵਾਲੇ ਦਾ ਕਿਰਦਾਰ ਨਿਭਾਉਂਦੇ ਹੋਏ ਦਿਖਾਈ ਦੇਣਗੇ। (Neelam Dhawal)

Leave a Reply

Your email address will not be published. Required fields are marked *

ਐਮੀ ਵਿਰਕ ਨੇ ਇਕ ਵਾਰ ਫ਼ਿਰ ਅਜੇ ਦੇਵਗਨ ਦੀ ਫ਼ਿਲਮ ਨਾਲ ਮਾਰੀ ਬਾਲੀਵੁੱਡ ‘ਚ ਐਂਟਰੀ

ਹਰ ਉਮਰ ਵਰਗ ਦੇ ਦਰਸ਼ਕਾਂ ਦਾ ਕਰਨਾ ਚਾਹੁੰਦਾ ਹਾਂ ਮਨੋਰੰਜਨ : ਗਿੱਪੀ ਗਰੇਵਾਲ