in

‘ਲਾਹੌਰੀਏ’ ਖੋਲਣਗੇ ਯੁਵਰਾਜ ਹੰਸ ਦੀ ਕਿਸਮਤ ਦੇ ਜ਼ਿੰਦੇ 

ਲੇਖਕ ਅੰਬਰਦੀਪ ਸਿੰਘ ਦੀ ਬਤੌਰ ਨਿਰਦੇਸ਼ਕ ਤੇ ਨਿਰਮਾਤਾ ਪਹਿਲੀ ਫ਼ਿਲਮ ‘ਲਾਹੌਰੀਏ’ ਵਿੱਚ ਯੁਵਰਾਜ ਹੰਸ ਅਹਿਮ ਭੂਮਿਕਾ ‘ਚ ਨਜ਼ਰ ਆਵੇਗਾ। ਇਹ ਦੂਜਾ ਮੌਕਾ ਹੈ ਜਦੋਂ ਅਮਰਿੰਦਰ ਗਿੱਲ ਅਤੇ ਯੁਵਰਾਜ ਹੰਸ ਇੱਕਠੇ ਨਜ਼ਰ ਆਉਣਗੇ। ਇਸ ਤੋਂ ਪਹਿਲਾਂ ਦੋਵੇਂ ਜਣੇ ਅਮਿਤ ਪ੍ਰਾਸ਼ਰ ਦੀ ਫ਼ਿਲਮ ‘ਮੁੰਡੇ ਕਮਾਲ ਦੇ’ ਵਿੱਚ ਨਜ਼ਰ ਆਏ ਸਨ। ਇਸ ਫ਼ਿਲਮ ਦੀ ਹੀਰੋਇਨ ਸਰਗੁਣ ਮਹਿਤਾ ਹੈ। ਫ਼ਿਲਮ ਦੀ ਸ਼ੂਟਿੰਗ ਅਬੋਹਰ ਅਤੇ ਰਾਜਸਥਾਨ ਦੇ ਨੇੜੇ ਕੀਤੀ ਜਾ ਰਹੀ ਹੈ। ਦੱਸ ਦਈਏ ਕਿ ਇਸ ਫ਼ਿਲਮ ‘ਚ ਅਮਰਿੰਦਰ ਗਿੱਲ ਦੀ ਥਾਂ ਪਹਿਲਾਂ ਐਮੀ ਵਿਰਕ ਦਾ ਨਾਂ  ਸੋਚਿਆ ਗਿਆ ਸੀ। ਪਿਛਲੇ ਸਾਲ 5 ਨਵੰਬਰ ਨੂੰ ਸੋਸਲ ਮੀਡੀਆ ‘ਤੇ ਆਏ ਫ਼ਿਲਮ ਦੇ ਪੋਸਟਰ ‘ਚ ਵੀ ਐਮੀ ਅਤੇ ਸਰਗੁਣ ਮਹਿਤਾ ਦਾ ਨਾਂ ਸੀ, ਪਰ ਜਦੋਂ ਫ਼ਿਲਮ ਦੀ ਸ਼ੂਟਿੰਗ ਸ਼ੁਰੂ ਹੋਈ ਤਾਂ ਫ਼ਿਲਮ ਦਾ ਹੀਰੋ ਅਮਰਿੰਦਰ ਗਿੱਲ ਨਿਕਲਿਆ। ਮਤਲਬ ਐਮੀ ਆਊਟ ਤੇ ਅਮਰਿੰਦਰ ਇਨ ਹੋ ਗਿਆ।  ਅਮਰਿੰਦਰ ਗਿੱਲ ਨੇ ਹੀ ਐਮੀ ਵਿਰਕ ਨੂੰ ਪਹਿਲੀ ਵਾਰ ਆਪਣੀ ਫ਼ਿਲਮ ‘ਅੰਗਰੇਜ਼’ ਜ਼ਰੀਏ ਬ੍ਰੇਕ ਦਿੱਤੀ ਸੀ। ਇਹ ਅੰਗਰੇਜ਼ ਫ਼ਿਲਮ ਹੀ ਸੀ ਜਿਸ ਨੇ ਐਮੀ ਵਿਰਕ ਲਈ ਫ਼ਿਲਮ ਇੰਡਸਟਰੀ ਦੇ ਦਰਵਾਜੇ ਖੋਲ•ੇ ਸਨ। ਐਮੀ ਤੋਂ ਬਾਅਦ ਹੁਣ ਛੇਤੀ ਹੀ ਅਮਰਿੰਦਰ ਦੀ ਆਪਾਰ ਕਿਰਪਾ ਰਣਜੀਤ ਬਾਵੇ ਅਤੇ ਯੁਵਰਾਜ ਹੰਸ ‘ਤੇ ਦੇਖਣ ਨੂੰ ਮਿਲੇਗੀ। ਅਮਰਿੰਦਰ ਗਿੱਲ ਨੇ ਰਣਜੀਤ ਬਾਵੇ ਨੂੰ ਆਪਣੀਆਂ ਦੋ ਫ਼ਿਲਮਾਂ ਸਰਵਣ ਅਤੇ ਜੱਟ ਵਰਜਿਸ ਜਾਟ ਜ਼ਰੀਏ ਵੱਡੇ ਪਰਦੇ ‘ਤੇ ਪੇਸ਼ ਕੀਤਾ ਹੈ। ‘ਸਰਵਣ’ 13 ਜਨਵਰੀ ਨੂੰ ਲੋਹੜੀ ‘ਤੇ ਰਿਲੀਜ਼ ਹੋ ਰਹੀ ਹੈ।  ਅਮਰਿੰਦਰ ਗਿੱਲ ਅਤੇ ਕਾਰਜ ਗਿੱਲ ਨੇ ਆਪਣੀ ਕੰਪਨੀ ‘ਰਿਦਮ ਬੁਆਏਜ਼’ ਹੇਠ ਯੁਵਰਾਜ ਹੰਸ ਦਾ ਸਿੰਗਲ ਟਰੈਕ ਵੀ ਮਾਰਕੀਟ  ‘ਚ ਉਤਾਰਿਆ ਸੀ। ਆਸ ਕੀਤੀ ਜਾ ਰਹੀ ਹੈ ਕਿ ਇਸ ਫ਼ਿਲਮ ਨਾਲ ਯੁਵਰਾਜ ਹੰਸ ਨੂੰ ਵੱਡਾ ਹੰਗਾਰਾ ਮਿਲੇਗਾ। SapanManchanda

Leave a Reply

Your email address will not be published. Required fields are marked *

ਬਦੀ ‘ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਬਣੇਗੀ ਪੰਜਾਬੀ ਫ਼ਿਲਮ ‘ਸਰਦਾਰ ਸਾਹਬ’

ਭਾਰਤੀ ਸਿਨਮੇ ਦੇ ਸਦਾਬਹਾਰ ਅਦਾਕਾਰ ਓਮਪੁਰੀ ਨਹੀਂ ਰਹੇ