in

ਬਾਸਕਟਬਾਲ ਦੀ ਰਾਸ਼ਟਰੀ ਖਿਡਾਰਣ ਬਣੀ ਰੌਸ਼ਨ ਪ੍ਰਿੰਸ ਦੀ ਹੀਰੋਇਨ

ਭਾਰਤੀ ਨੈਟਬਾਲ ਟੀਮ ਦੀ ਸਾਬਕਾ ਕੈਪਟਨ ਅਤੇ ਬਾਸਕਟਬਾਲ ਦੀ ਕੌਮੀ ਖਿਡਾਰਣ ਪ੍ਰਾਚੀ ਤਹਿਲਨ ਰੌਸ਼ਨ ਪ੍ਰਿੰਸ ਨਾਲ ਉਸ ਦੀ ਫ਼ਿਲਮ ‘ਅਰਜੁਣ’ ਵਿੱਚ ਨਜ਼ਰ ਆਵੇਗੀ। ਨਿਰਦੇਸ਼ਕ ਮਨਦੀਪ ਸਿੰਘ ਦੀ ਇਸ ਫ਼ਿਲਮ ਦੀ ਸ਼ੂਟਿੰਗ ਦਾ ਪਹਿਲਾ ਪੜਾਅ ਮੁਕੰਮਲ ਹੋ ਚੁੱਕਾ ਹੈ। ਫ਼ਿਲਮ ਦਾ ਦੂਜਾ ਸ਼ੂਡਿਓਲ ਥਾਈਲੈਂਡ ‘ਚ ਚੱਲ ਰਿਹਾ ਹੈ।  ਰਾਜਧਾਨੀ ਦਿੱਲੀ ਨਾਲ ਸਬੰਧਿਤ ਪ੍ਰਾਚੀ ਖੇਡਾਂ ਤੋਂ ਫ਼ਿਲਮਾਂ ਵੱਲ ਆਈ ਹੈ। ਪ੍ਰਾਚੀ ਨੇ ਆਪਣੀ ਸ਼ੁਰੂਆਤ ਇਸੇ ਸਾਲ ‘ਦੀਆ ਔਰ ਬਾਤੀ’ ਸੀਰੀਅਲ ਨਾਲ ਕੀਤੀ ਸੀ। ਇਸ ਸੀਰੀਅਲ ਲਈ ਉਸ ਨੇ 12 ਕਿੱਲੋ ਵਜ਼ਨ ਘੱਟ ਕੀਤਾ ਸੀ। ਪਿਛਲੇ ਕੁਝ ਮਹੀਨਿਆਂ ਤੋਂ ਪੰਜਾਬੀ ਫ਼ਿਲਮ ਇੰਡਸਟਰੀ ‘ਚ ਐਂਟਰੀ ਮਾਰਨ ਦੀ ਕੋਸ਼ਿਸ਼ ਕਰ ਰਹੀ ਪ੍ਰਾਚੀ ਨੂੰ ਡਾਇਰੈਕਟਰ ਮਨਦੀਪ ਸਿੰਘ ਨੇ ਆਪਣੀ ਇਸ ਫ਼ਿਲਮ ‘ਚ ਚਾਂਸ ਦਿੱਤਾ ਹੈ। ਉੱਚੀ ਲੰਮੀ ਇਹ ਮੁਟਿਆਰ ਪੰਜਾਬੀ ਪਹਿਚਾਵੇ ‘ਚ ਖੂਬ ਜੱਚ ਰਹੀ ਹੈ। ਰੌਸ਼ਨ ਪ੍ਰਿੰਸ ਅਤੇ ਨਿਰਦੇਸ਼ਕ ਮਨਦੀਪ ਸਿੰਘ ਨੇ ਪ੍ਰਾਚੀ ਦੀ ਤਾਰੀਫ਼ ਕਰਦਿਆਂ ਕਿਹਾ ਕਿ ਪ੍ਰਾਚੀ ਭਵਿੱਖ ਦੀ ਸਟਾਰ ਹੀਰੋਇਨ ਸਾਬਤ ਹੋ ਸਕਦੀ ਹੈ। ਜਿਸ ਕਿਸਮ ਦੀ ਅਨਰਜ਼ੀ ਤੇ ਨਵਾਂ ਸਿੱਖਣ ਦਾ ਜਜ਼ਬਾ ਇਸ ਹੀਰੋਇਨ ‘ਚ ਹੈ। ਉਹ ਬਹੁਤ ਘੱਟ ਹੀਰੋਇਨਾਂ ‘ਚ ਹੁੰਦਾ ਹੈ।  ਰੌਸ਼ਨ ਨੇ ਪ੍ਰਾਚੀ ਦੇ ਸੁਭਾਅ ਦੀ ਵੀ ਸ਼ਲਾਘਾ ਕੀਤੀ। ਨਿਰਦੇਸ਼ਕ ਮਨਦੀਪ ਸਿੰਘ ਮੁਤਾਬਕ ਉਸ ਨੇ ਅਜੇ ‘ਅਰਜੁਣ’ ਲਈ ਹੀਰੋਇਨ ਦੀ ਭਾਲ ਸ਼ੁਰੂ ਕੀਤੀ ਹੀ ਸੀ ਕਿ ਇਕ ਦਿਨ ਵਟਸਐਪ ‘ਤੇ ਪ੍ਰਾਚੀ ਨੇ ਆਪਣੀ ਫ਼ੋਟੋਆਂ ਭੇਜੀਆਂ।  ਪ੍ਰਾਚੀ ਦੀਆਂ ਫ਼ੋਟੋਆਂ ਦੇਖਦਿਆਂ ਹੀ ਉਸ ਨੇ ਇਸ ਨੂੰ ਆਪਣੀ ਫ਼ਿਲਮ ਦੀ ਹੀਰੋਇਨ ਲਈ ਫ਼ਾਈਨਲ ਕਰ ਦਿੱਤਾ। ਇਸ ਤੋਂ ਬਾਅਦ ਹੋਰ ਚਿਹਰਿਆਂ ਦੇ ਅਡੀਸ਼ਨ ਦੀ ਜ਼ਰੂਰਤ ਹੀ ਨਹੀਂ ਪਈ।prachi-tehlan

Leave a Reply

Your email address will not be published. Required fields are marked *

ਗਿੱਪੀ ਗਰੇਵਾਲ ਨੇ ਇੱਕਠੇ ਕੀਤੇ ‘ਮੰਜੇ ਬਿਸਤਰੇ’

ਸਾਰਥਿਕ ਸੁਨੇਹਾ ਦੇਵੇਗੀ ਜਨਜੋਤ ਦੀ ਸ਼ਾਰਟ ਫ਼ਿਲਮ ‘ਸ਼ੁਕਰ ਦਾਤਿਆ’