in

ਗਿੱਪੀ ਗਰੇਵਾਲ ਨੇ ਇੱਕਠੇ ਕੀਤੇ ‘ਮੰਜੇ ਬਿਸਤਰੇ’

ਗਿੱਪੀ ਗਰੇਵਾਲ ਤੇ ਨਿਰਦੇਸ਼ਕ, ਕੈਮਰਾਮੈਨ ਬਲਜੀਤ ਸਿੰਘ ਦਿਓ ਦਰਮਿਆਨ ਖਾਸਾ ਪਿਆਰ ਹੈ। ‘ਅਰਦਾਸ’ ਤੋਂ ਬਾਅਦ ਦੋਵਾਂ ਨੇ ਮੁੜ ‘ਮੰਜੇ ਬਿਸਤਰੇ’ ਜੋੜ ਲਏ ਹਨ। ‘ਮੰਜੇ ਬਿਸਤਰੇ’ ਇੱਕਠੇ ਕਰਨ ‘ਚ ਅਦਾਕਾਰ ਤੇ ਲੇਖਕ ਰਾਣਾ ਰਣਬੀਰ ਨੇ ਅਹਿਮ ਭੂਮਿਕਾ ਨਿਭਾਈ ਹੈ। ਤੁਸੀਂ ਇਹਨਾਂ ਦੇ ਮੰਜੇ ਬਿਸਤਰਿਆਂ ਦਾ ਚੜ•ਦੇ ਸਾਲ ‘ਚ ਆਨੰਦ ਮਾਣ ਸਕੋਗੇ। ਤੁਸੀਂ ਸਮਝ ਹੀ ਗਏ ਹੋ। ਜੀ ਹਾਂ,  ਗਿੱਪੀ ਗਰੇਵਾਲ ਦੀ ਅਗਲੀ ਫ਼ਿਲਮ ਦਾ ਨਾਂ ਹੈ ‘ਮੰਜੇ ਬਿਸਤਰੇ’ ਜਿਸ ਨੂੰ ਲਿਖਿਆ ਹੈ ਰਾਣਾ ਰਣਬੀਰ ਨੇ। ਫ਼ਿਲਮ ਦਾ ਨਿਰਦੇਸ਼ਕ ਬਲਜੀਤ ਸਿੰਘ ਦਿਓ ਹੈ। ਫ਼ਿਲਮ ਦੀ ਹੀਰੋਇਨ ਹੈ ਸੋਨਮ ਬਾਜਵਾ। ਇਸ ‘ਚ ਰਾਣਾ ਰਣਬੀਰ, ਬੀਐਨ ਸ਼ਰਮਾ, ਹੌਬੀ ਧਾਲੀਵਾਲ,ਰਘਬੀਰ ਬੋਲੀ ਸਮੇਤ ਕਈ ਚਰਚਿਤ ਅਦਾਕਾਰ ਕੰਮ ਕਰ ਰਹੇ ਹਨ। ਇਹ ਇਕ ਰਵਾਇਤੀ ਪੰਜਾਬੀ ਸੱਭਿਆਚਾਰ ‘ਤੇ ਅਧਾਰਿਤ ਫ਼ਿਲਮ ਦੱਸੀ ਜਾ ਰਹੀ ਹੈ।  ‘ਹੰਬਲ ਮੋਸ਼ਨ ਪਿਕਚਰਸ’ ਦੇ ਬੈਨਰ ਹੇਠ ਬਣ ਰਹੀ ਇਹ ਫ਼ਿਲਮ 14 ਅਪ੍ਰੈਲ ਨੂੰ ਰਿਲੀਜ਼ ਹੋਵੇਗੀ।

Leave a Reply

Your email address will not be published. Required fields are marked *

ਤਰਸੇਮ ਜੱਸੜ ਵੀ ਬਣਨ ਜਾ ਰਿਹੈ ਹੀਰੋ

ਬਾਸਕਟਬਾਲ ਦੀ ਰਾਸ਼ਟਰੀ ਖਿਡਾਰਣ ਬਣੀ ਰੌਸ਼ਨ ਪ੍ਰਿੰਸ ਦੀ ਹੀਰੋਇਨ