ਰਣਜੀਤ ਬਾਵਾ ਦੀ ਨਵੀਂ ਫ਼ਿਲਮ ‘ਭਲਵਾਨ ਸਿੰਘ’ ਦੀ ਸ਼ਟਿੰਗ ਸੂਰਤਗੜ• (ਰਾਜਸਥਾਨ) ‘ਚ ਸ਼ੁਰੂ ਹੋ ਗਈ ਹੈ। ਇਹ ਫ਼ਿਲਮ ਆਜ਼ਾਦੀ ਤੋਂ ਪਹਿਲਾਂ 1938 ਦੇ ਪੰਜਾਬ ਦੀ ਕਹਾਣੀ ਹੈ। ਇਸ ਨੂੰ ਸੁਖਰਾਜ ਸਿੰਘ ਨੇ ਲਿਖਿਆ ਹੈ। ਫ਼ਿਲਮ ਦਾ ਡਾਇਰੈਕਟਰ ਪਰਮਸ਼ਿਵ (ਡਾਇਰੈਕਟਰ ਅਨੁਰਾਗ ਸਿੰਘ ਦਾ ਸਾਲਾ) ਹੈ। ਫ਼ਿਲਮ ਦੀ ਹੀਰੋਇਨ ਨਵੀਂ ਕੁੜੀ ਨਵਪ੍ਰੀਤ ਬੰਗਾ ਹੈ। ਫ਼ਿਲਮ ਨੂੰ ‘ਬੰਬੂਕਾਟ’ ਵਾਲਾ ਅਮੀਕ ਵਿਰਕ ਪ੍ਰੋਡਿਊਸ ਕਰ ਰਿਹਾ ਹੈ। ਬਤੌਰ ਅਦਾਕਾਰ ਬਾਵੇ ਦੀ ਇਹ ਚੌਥੀ ਫ਼ਿਲਮ ਹੈ। ਪੰਜਾਬੀ ਗਾਇਕੀ ‘ਚ ਸਫ਼ਲ ਸਥਾਪਤੀ ਤੋਂ ਬਾਅਦ ਬਾਵੇ ਨੇ ਆਪਣੇ ਅਦਾਕਾਰੀ ਸਫ਼ਰ ਦੀ ਸ਼ੁਰੂਆਤ ਮਰਹੂਮ ਨਿਰਦੇਸ਼ਕ ਗੁਰਚਰਨ ਵਿਰਕ ਦੀ ਫ਼ਿਲਮ ‘ਤੂਫ਼ਾਨ ਸਿੰਘ’ ਤੋਂ ਕੀਤੀ ਸੀ। ਇਹ ਫ਼ਿਲਮ ਕਿਸੇ ਕਾਰਨ ਰਿਲੀਜ਼ ਨਹੀਂ ਹੋ ਸਕੀ। ਬਤੌਰ ਅਦਾਕਾਰ ਉਹ ਪਰਦੇ ‘ਤੇ ‘ਸਰਵਣ’ ਫ਼ਿਲਮ ਜ਼ਰੀਏ ਨਜ਼ਰ ਆਇਆ ਸੀ। ਭਾਵੇ ਇਸ ਫ਼ਿਲਮ ‘ਚ ਬਾਵੇ ਦਾ ਕਿਰਦਾਰ ਕੋਈ ਬਹੁਤ ਵੱਡਾ ਨਹੀਂ ਸੀ, ਪਰ ਦਰਸ਼ਕਾਂ ਨੇ ਉਸ ਦਾ ਅਦਾਕਾਰ ਵਜੋਂ ਸੁਆਗਤ ਕੀਤਾ। ਹੁਣ ਉਹ ਸਿਤਿਜ ਚੌਧਰੀ ਦੀ ਫ਼ਿਲਮ ‘ਦੇਖ ਬਰਾਤਾਂ ਚੱਲੀਆਂ’ ਵਿੱਚ ਨਜ਼ਰ ਆਵੇਗਾ। ‘ਭਲਵਾਨ ਸਿੰਘ’ ਵਿੱਚ ਦਰਸ਼ਕ ਬਾਵੇ ਨੂੰ ਇਕ ਵੱਖਰੇ ਹੀ ਅਵਤਾਰ ‘ਚ ਦੇਖਣਗੇ। ਹਰ ਕਦਮ ਬੋਚ ਬੋਚ ਧਰ ਰਿਹਾ ਬਾਵੇ ਨੂੰ ਲਗਾਤਾਰ ਫ਼ਿਲਮਾਂ ਦੀਆਂ ਆਫ਼ਰਾਂ ਆ ਰਹੀਆਂ ਹਨ, ਪਰ ਉਹ ਗਾਇਕੀ ਵਾਂਗ ਫ਼ਿਲਮ ਖ਼ੇਤਰ ‘ਚ ਵੀ ਸਿਆਣਪ ਤੋਂ ਕੰਮ ਲੈਂਦਿਆਂ ਅੱਗੇ ਵਧ ਰਿਹਾ ਹੈ।Sapan Manchanda


