ਮਹਿਜ਼ ਦੋ ਫ਼ਿਲਮਾਂ ਨਾਲ ਹੀ ਪੰਜਾਬੀ ਫ਼ਿਲਮ ਇੰਡਸਟਰੀ ਦੀਆਂ ਮੂਹਰਲੀ ਕਤਾਰ ਦੀਆਂ ਹੀਰੋਇਨਾਂ ‘ਚ ਸ਼ਾਮਲ ਹੋਈ ਸਰਗੁਣ ਮਹਿਤਾ ਪੰਜਾਬੀ ਫ਼ਿਲਮ ‘ਜਿੰਦੂਆ’ ‘ਚ ਜਿੰਮੀ ਸ਼ੇਰਗਿੱਲ ਨਾਲ ਨਜ਼ਰ ਆਵੇਗੀ। ਪੰਜਾਬੀ ਦਰਸ਼ਕ ਆਪਣੀ ਇਸ ‘ਧੰਨ ਕੌਰ’ ਨੂੰ ਇਸ ਫ਼ਿਲਮ ‘ਚ ਇਕ ਨਵੇਂ ਅਵਤਾਰ ‘ਚ ਦੇਖ ਸਕਣਗੇ। ਫ਼ਿਲਮ ਦੇ ਟਰੇਲਰ ਨੂੰ ਮਿਲ ਰਹੇ ਹੁੰਗਾਰੇ ਨੇ ਸਰਗੁਣ ਦੀਆਂ ਖੁਸ਼ੀਆਂ ‘ਚ ਵਾਧਾ ਕੀਤਾ ਹੈ। ਟੈਲੀਵਿਜਨ ਤੋਂ ਪੰਜਾਬੀ ਸਿਨਮੇ ਵੱਲ ਆਈ ਸਰਗੁਣ ਦਾ ਇਹ ਸਫ਼ਰ ਕਿਸੇ ਫ਼ਿਲਮੀ ਕਹਾਣੀ ਤੋਂ ਘੱਟ ਨਹੀਂ ਹੈ। ਇਹ ਸਰਗੁਣ ਦੀ ਕਿਸਮਤ ਅਤੇ ਮਿਹਨਤ ਦਾ ਹੀ ਨਤੀਜਾ ਹੈ ਕਿ ਉਸ ਨੂੰ ਪਹਿਲੀ ਫ਼ਿਲਮ ਨਾਲ ਹੀ ਸਾਲ 2016 ਦੀ ਸਰਬੋਤਮ ਅਦਾਕਾਰਾ ਦਾ ਖ਼ਿਤਾਬ ਹਾਸਲ ਹੋਇਆ। ਇਹ ਕਿਸੇ ਨੇ ਵੀ ਨਹੀਂ ਸੋਚਿਆ ਸੀ ਕਿ ਮੁੰਬਈ ‘ਚ ਮਸ਼ਰੂਫ ਚੰਡੀਗੜ• ਦੀ ਇਹ ਕੁੜੀ ਪੰਜਾਬੀ ਦਰਸ਼ਕਾਂ ਦੀ ਧੰਨ ਕੌਰ ਬਣਕੇ ਉਹਨਾਂ ਦੇ ਦਿਲਾਂ ‘ਤੇ ਰਾਜ ਕਰੇਗੀ।
ਸਰਗੁਣ ਦੱਸਦੀ ਹੈ ਕਿ ਪੰਜਾਬੀ ਸਿਨੇਮੇ ਨਾਲ ਉਹ ਇਤਫ਼ਾਕ ਵੱਸ ਹੀ ਜੁੜੀ ਹੈ। ਚੰਡੀਗੜ• ਦੀ ਜੰਮਪਲ ਹੋਣ ਦੇ ਬਾਵਜੂਦ ਉਸ ਨੇ ਕਦੇ ਪੰਜਾਬੀ ਫ਼ਿਲਮਾਂ ‘ਚ ਕੰਮ ਕਰਨ ਬਾਰੇ ਨਹੀਂ ਸੋਚਿਆ ਸੀ। ਉਹ ਮੁੰਬਈ ‘ਚ ਸਰਗਰਮ ਸੀ ‘ਤੇ ਉਥੇ ਹੀ ਰਹਿਣਾ ਚਾਹੁੰਦੀ ਸੀ। ਅੰਗਰੇਜ ਦੇ ਲੇਖਕ ਅੰਬਰਦੀਪ ਸਿੰਘ ਨੂੰ ਉਹ ਪਹਿਲਾਂ ਤੋਂ ਜਾਣਦੀ ਸੀ। ਉਹ ਦੋਵੇਂ ‘ਕਾਮੇਡੀ ਨਾਈਟ ਦੇ ਆਜੂਬੇ’ ਦਾ ਹਿੱਸਾ ਰਹੇ ਹਨ। ਅੰਬਰ ਨੇ ਹੀ ਉਸ ਨੂੰ ਇਸ ਫ਼ਿਲਮ ਦੀ ਕਹਾਣੀ ਸੁਣਾਈ ਸੀ। ਉਸ ਲਈ ‘ਧੰਨ ਕੌਰ’ ਦਾ ਕਿਰਦਾਰ ਨਿਭਾਉਣਾ ਬੇਹੱਦ ਮੁਸ਼ਕਲ ਸੀ, ਪਰ ਉਸ ਨੂੰ ਸਫ਼ਲਤਾ ਮਿਲੀ। ਸਰਗੁਣ ਮੁਤਾਬਕ ਓਨੀ ਪਹਿਚਾਣ ਉਸ ਨੂੰ ਛੋਟੇ ਪਰਦੇ ਤੋਂ ਨਹੀਂ ਮਿਲੀ, ਜਿੰਨੀ ਜਲਦੀ ਮਕਬੂਲੀਅਤ ਉਸ ਨੂੰ ਇਸ ਇਕੋ ਪੰਜਾਬੀ ਫ਼ਿਲਮ ਨਾਲ ਮਿਲੀ ਹੈ। ਇਸ ਫ਼ਿਲਮ ਤੋਂ ਬਾਅਦ ਉਸ ਨੂੰ ਲਗਾਤਾਰ ਪੰਜਾਬੀ ਫ਼ਿਲਮਾਂ ਦੀਆਂ ਪੇਸ਼ਕਸ਼ਾਂ ਆਉਣੀਆਂ ਸ਼ੁਰੂ ਹੋਈਆਂ। ਅਮਰਿੰਦਰ ਗਿੱਲ ਨਾਲ ਹੀ ‘ਲਵ ਪੰਜਾਬ’ ‘ਚ ਨਜ਼ਰ ਆਈ ਸਰਗੁਣ ਨੂੰ ਇਸ ਫ਼ਿਲਮ ਨੇ ਕਾਫ਼ੀ ਫ਼ਾਇਦਾ ਦਿੱਤਾ। ਅਮਰਿੰਦਰ ਨਾਲ ਹੀ ਉਹ ਹੁਣ ‘ਲਾਹੌਰੀਏ’ ਵਿੱਚ ਵੀ ਨਜ਼ਰ ਆਵੇਗੀ।
ਸਰਗੁਣ ਦੱਸਦੀ ਹੈ ਕਿ ਹੀਰੋਇਨ ਬਣਨ ਦੀ ਉਸ ਦੀ ਕੋਈ ਇੱਛਾ ਨਹੀਂ ਸੀ, ਇਹ ਤਾਂ ਰੰਗਮੰਚ ਨੇ ਉਸ ਨੂੰ ਇਸ ਪਾਸੇ ਅਜਿਹਾ ਤੋਰਿਆ ਕਿ ਇਹ ਸਫ਼ਰ ਨਿਰੰਤਰ ਜਾਰੀ ਹੈ। ਚੰਡੀਗੜ• ਤੋਂ ਦਿੱਲੀ ਬੀ ਕਾਮ ਆਨਰਜ ਕਰਨ ਗਈ ਸਰਗੁਣ ਨੂੰ ਦਿੱਲੀ ਯੂਨੀਵਰਸਿਟੀ ਦੇ ਕਰੋੜੀਮੱਲ ਕਾਲਜ ਦੇ ਮਾਹੌਲ ਨੇ ਰੰਗਮੰਚ ਨਾਲ ਜੋੜ ਦਿੱਤਾ। ਸਰਗੁਣ ਨੇ ਇਥੇ ਤਿੰਨ ਸਾਲ ਥੀਏਟਰ ਕੀਤਾ। ਥੀਏਟਰ ਦੇ ਉਸ ਦੇ ਇਕ ਸੀਨੀਅਰ ਸੁਧੀਰ ਸ਼ਰਮਾ ਨੇ ਜਦੋਂ ਆਪਣੇ ਸੀਰੀਅਲ ‘ਬਾਰਾਂ ਬਟਾ ਚੌਵੀ ਕਰੋਲ ਬਾਗ’ ਲਈ ਅਡੀਸ਼ਨ ਲਏ ਤਾਂ ਸਰਗੁਣ ਦੀ ਚੋਣ ਹੋਈ। ਇਸ ਸੀਰੀਅਲ ਤੋਂ ਉਸ ਦੇ ਕਰੀਅਰ ਦੀ ਸ਼ੁਰੂਆਤ ਹੋਈ। ਨਾਮਵਰ ਟੀਵੀ ਚੈਨਲਾਂ ਦੇ ਚਰਚਿਤ ਸੀਰੀਅਲ ‘ਗੀਤਾ’ ਅਤੇ ‘ਫੁਲਵਾ’ ਵਿੱਚ ਉਸ ਨੇ ਅਹਿਮ ਕਿਰਦਾਰ ਨਿਭਾਏ। ਰਿਆਲਿਟੀ ਸ਼ੋਅ ‘ਨੱਚ ਬੱਲੀਏ’ ਅਤੇ ‘ਕਾਮੇਡੀ ਨਾਈਟ ਦਾ ਆਜੂਬਾ’ ਨੇ ਉਸ ਨੂੰ ਇਸ ਖ਼ੇਤਰ ‘ਚ ਪਹਿਚਾਣ ਦਿੱਤੀ। ‘ਕਾਮੇਡੀ ਨਾਈਟ ਦਾ ਆਜੂਬਾ’ ਵਿੱਚ ਉਸ ਨੇ ਕਪਿਲ ਸ਼ਰਮਾ ਨਾਲ ਸੈਲਬ੍ਰਿਟੀ ਪਾਰਟਨਰ ਵਜੋਂ ਕਈ ਐਪੀਸੋਡ ਕੀਤੇ। ਇਸੇ ਸ਼ੋਅ ਵਿੱਚ ਹੀ ਅੰਗਰੇਜ ਵਾਲਾ ਅੰਬਰ ਲੇਖਕ ਵਜੋਂ ਕੰਮ ਕਰਦਾ ਸੀ, ਜਿਥੋਂ ਉਹ ਇਕ ਦੂਜੇ ਨੂੰ ਜਾਣਦੇ ਸੀ। ਇਹ ਜਾਣ ਪਹਿਚਾਣ ਕਈ ਸਾਲਾਂ ਬਾਅਦ ਇਸ ਕਦਰ ਕੰਮ ਆਈ ਕਿ ਅੱਜ ਉਹ ਪੰਜਾਬੀ ਸਿਨੇਮੇ ਦੀ ਨਾਮਵਰ ਅਭਿਨੇਤਰੀ ਹੈ। ਉਹ ਹੁਣ ਪੰਜਾਬੀ ਸਿਨੇਮਾ ਨਾਲ ਹਮੇਸ਼ਾ ਰਾਬਤਾ ਰੱਖੇਗੀ।
ਅੱਜ ਕੱਲ• ਆਪਣੀ ਫ਼ਿਲਮ ‘ਜਿੰਦੂਆ’ ਨੂੰ ਲੈ ਕੇ ਚਰਚਾ ‘ਚ ਸਰਗੁਣ ਦੱਸਦੀ ਹੈ ਕਿ ਇਸ ਫ਼ਿਲਮ ‘ਚ ਦਰਸ਼ਕ ਉਸ ਨੂੰ ਇਕ ਵੱਖਰੇ ਰੂਪ ‘ਚ ਦੇਖਣਗੇ।

ਉਹ ਦੱਸਦੀ ਹੈ ਕਿ ਇਹ ਫ਼ਿਲਮ ਰੁਮਾਂਟਿਕ ਡਰਾਮਾ ਲਵ ਸਟੋਰੀ ਹੈ। ਪਰ ਫ਼ਿਲਮ ‘ਚ ਇਮੀਗ੍ਰੇਸ਼ਨ ਦੇ ਮੁੱਦੇ ਨੂੰ ਸੰਜੀਦਗੀ ਨਾਲ ਉਭਾਰਿਆ ਗਿਆ ਹੈ। ਫ਼ਿਲਮ ‘ਚ ਉਹ ਇਕ ਅਜਿਹੀ ਕੁੜੀ ਦਾ ਕਿਰਦਾਰ ਅਦਾ ਕਰ ਰਹੀ ਹੈ, ਜੋ ਪੰਜਾਬ ਤੋਂ ਕੈਨੇਡਾ ਸਟੱਡੀ ਵੀਜੇ ‘ਤੇ ਗਈ ਹੈ। ਉਸ ਦੇ ਕਿਰਦਾਰ ਜ਼ਰੀਏ ਉਥੇ ਰਹਿ ਰਹੀਆਂ ਕੁੜੀਆਂ ਦੀਆਂ ਮੁਸ਼ਕਲਾਂ ਅਤੇ ਲੋੜਾਂ ਨੂੰ ਉਜਾਗਰ ਕੀਤਾ ਗਿਆ ਹੈ। ਫ਼ਿਲਮ ‘ਚ ਉਸ ਨਾਲ ਜਿੰਮੀ ਸ਼ੇਰਗਿੱਲ, ਰਾਜੀਵ ਠਾਕੁਰ ਅਤੇ ਨੀਰੂ ਬਾਜਵਾ ਮੁੱਖ ਕਿਰਦਾਰ ‘ਚ ਹਨ। ਜਿੰਮੀ ਅਤੇ ਰਾਜੀਵ ਠਾਕੁਰ ਕੈਨੇਡਾ ‘ਚ ਗੈਰ ਕਾਨੂੰਨੀ ਢੰਗ ਨਾਲ ਰਹਿ ਰਹੇ ਹਨ। ਜਦਕਿ ਨੀਰੂ ਬਾਜਵਾ ਉਥੋਂ ਦੀ ਹੀ ਰਹਿਣ ਵਾਲੀ ਹੈ। ਧੀਰਜ ਰਤਨ ਦੀ ਲਿਖੀ ਇਸ ਫ਼ਿਲਮ ਨੂੰ ਨਵਨੀਅਤ ਸਿੰਘ ਨੇ ਡਾਇਰੈਕਟ ਕੀਤਾ ਹੈ। ਸਰਗੁਣ ਮੁਤਾਬਕ ਨਿਰਮਾਤਾ ਵਿਵੇਕ ਓਹਰੀ ਦੀ ਇਹ ਫ਼ਿਲਮ ਦਰਸ਼ਕਾਂ ਦੇ ਮਨੋਰੰਜਨ ਦੇ ਨਾਲ ਨਾਲ ਇਕ ਸਾਰਥਿਕ ਸੁਨੇਹਾ ਵੀ ਦੇਵੇਗੀ।
ਸਪਨ ਮਨਚੰਦਾ
95016 33900
ਸਪਨ ਮਨਚੰਦਾ
95016 33900