ਪੰਜਾਬੀ ਫ਼ਿਲਮ ‘ਜਿੰਦੂਆ’ 17 ਮਾਰਚ ਨੂੰ ਰਿਲੀਜ਼ ਹੋ ਰਹੀ ਹੈ। ਨਿਰਮਾਤਾ ਵਿਵੇਕ ਓਹਰੀ ਦੀ ਇਸ ਫ਼ਿਲਮ ਦੀ ਕਹਾਣੀ ਤੇ ਸਕਰੀਨਪਲੇ ਧੀਰਜ ਰਤਨ ਨੇ ਲਿਖਿਆ ਹੈ। ਨਿਰਦੇਸ਼ਕ ਨਵਨੀਅਤ ਸਿੰਘ ਦੀ ਇਸ ਫ਼ਿਲਮ ‘ਚ ਜਿੰਮੀ ਸ਼ੇਰਗਿੱਲ ਨਾਲ ਦੋ ਹੀਰੋਇਨਾਂ ਨੀਰੂ ਬਾਜਵਾ ਤੇ ਸਰਗੁਣ ਮਹਿਤਾ ਨਜ਼ਰ ਆਉਂਣਗੀਆਂ। ਨੀਰੂ ਬਾਜਵਾ ਇਸ ਵੇਲੇ ਪੰਜਾਬੀ ਦੀ ਨੰਬਰ ਵੰਨ ਹੀਰੋਇਨ ਹੈ। ਦੂਜੇ ਪਾਸੇ ਸਰਗੁਣ ਮਹਿਤਾ ਮਹਿਜ਼ ਦੋ ਫ਼ਿਲਮਾਂ ਨਾਲ ਹੀ ਪੰਜਾਬੀ ਫ਼ਿਲਮ ਟਰੇਡ ਤੇ ਦਰਸ਼ਕਾਂ ਨੂੰ ਖ਼ਾਸ ਮੁਕਾਮ ਬਣਾ ਚੁੱਕੀ ਹੈ। ਦੋ ਦਰਜਨ ਦੇ ਨੇੜੇ ਫ਼ਿਲਮਾਂ ਕਰ ਚੁੱਕੀ ਨੀਰੂ ਬਾਜਵਾ ਦੀ ਜਗ•ਾ ਬਿਨਾਂ ਸ਼ੱਕ ਛੇਤੀ ਕੋਈ ਹੋਰ ਹੀਰੋਇਨ ਲਵੇਗੀ। ਭਾਵੇ ਉਸ ਨੇ ਆਪਣੀ ਭੈਣ ਰੁਬੀਨਾ ਬਾਜਵਾ ਨੂੰ ਵੀ ਫ਼ਿਲਮ ਇੰਡਸਟਰੀ ‘ਚ ਉਤਾਰ ਦਿੱਤੈ, ਪਰ ਉਹ ਨੀਰੂ ਦੀ ਜਗ•ਾ ਲਵੇ, ਇਸ ਦੀ ਅਜੇ ਕੋਈ ਸੰਭਾਵਨਾ ਨਹੀਂ ਹੈ।

ਫ਼ਿਲਹਾਲ ਸਰਗੁਣ ਮਹਿਤਾ ਅਤੇ ਸੋਨਮ ਬਾਜਵਾ ਦੋ ਅਜਿਹੀਆਂ ਹੀਰੋਇਨਾਂ ਹਨ, ਜੋ ਨੀਰੂ ਦੀ ਜਗ•ਾ ਲੈ ਸਕਦੀਆਂ ਹਨ। ‘ਜਿੰਦੂਆ’ ‘ਚ ਨੀਰੂ ਬਾਜਵਾ ਅਤੇ ਸਰਗੁਣ ਦਾ ਇੱਕਠੀਆਂ ਦਾ ਕੰਮ ਨਜ਼ਰ ਅਵੇਗਾ। ਨੀਰੂ ਫ਼ਿਲਮ ‘ਚ ਕੈਨੇਡਾ ਦੀ ਰਹਿਣ ਵਾਲੀ ਕੁੜੀ ਦਾ ਕਿਰਦਾਰ ਅਦਾ ਕਰ ਰਹੀ ਹੈ। ਜਦਕਿ ਸਰਗੁਣ ਪੰਜਾਬ ਤੋਂ ਕੈਨੇਡਾ ਸਟੱਡੀ ਵੀਜ਼ੇ ‘ਤੇ ਜਾਂਦੀ ਹੈ। ਫ਼ਿਲਮ ‘ਚ ਕਿਸ ਦਾ ਰੋਲ ਵੱਡਾ ਹੈ ਤੇ ਕਿਸ ਦਾ ਛੋਟਾ, ਇਸ ਬਾਰੇ ਅਜੇ ਕੁਝ ਨਹੀਂ ਕਿਹਾ ਜਾ ਸਕਦਾ। ਪਰ ਬਿਨਾਂ ਸ਼ੱਕ ਫ਼ਿਲਮ ‘ਚ ਦੋਵਾਂ ਦਾ ਮੁਕਾਬਲਾ ਸਖ਼ਤ ਹੈ। ਇਹ ਵੀ ਕਿਹਾ ਜਾ ਰਿਹਾ ਹੈ ਕਿ ਇਹ ਫ਼ਿਲਮ ਤੈਅ ਕਰੇਗੀ ਕਿ ਸਰਗੁਣ ਨੀਰੂ ਦੀ ਜਗ•ਾ ਲੈ ਸਕਦੀ ਹੈ ਜਾਂ ਨਹੀਂ। ਦੋਵੇਂ ਜਣੀਆਂ ਆਪੋ ਆਪਣੇ ਪੱਧਰ ‘ਤੇ ਫ਼ਿਲਮ ਦੇ ਪ੍ਰਚਾਰ ‘ਚ ਜੁਟੀਆਂ ਹੋਈਆਂ ਹਨ। ਦੋਵਾਂ ਦੀ ਮੌਜੂਦਗੀ ਹੀ ਫ਼ਿਲਮ ‘ਚ ਹੋਰ ਦਿਲਚਸਪੀ ਪੈਦਾ ਕਰਦੀ ਹੈ


