in

ਰਣਜੀਤ ਬਾਵਾ ਤੇ ਐਮੀ ਵਿਰਕ ਦੇ ਹੱਥਾਂ ‘ਚ ਛੇਤੀ ਹੋਵੇਗੀ ‘ਹਾਕੀ’

ਪੰਜਾਬੀ ਗਾਇਕ ਰਣਜੀਤ ਬਾਵਾ ਤੇ ਐਮੀ ਵਿਰਕ ਤੁਹਾਨੂੰ ਛੇਤੀ ਹੀ ਹਾਕੀ ਦੇ ਮੈਦਾਨ ‘ਚ ਹਾਕੀ ਖੇਡਦੇ ਦਿਖਾਈ ਦੇਣਗੇ। ਇਹ ਦੋਵੇਂ ਗਾਇਕ ਤੇ ਅਦਾਕਾਰ ਕਿਸੇ ਟੀਮ ਲਈ ਨਹੀਂ ਬਲਕਿ ਆਪਣੀ ਫ਼ਿਲਮ ਲਈ ਹਾਕੀ ਖੇਡਣਗੇ। ਐਮੀ ਵਿਰਕ ਤਾਂ ਛੇਤੀ ਹੀ ਹਾਕੀ ਖੇਡਣੀ ਸਿੱਖ ਰਿਹਾ ਹੈ, ਮਗਰੇ ਹੀ ਬਾਵਾ ਵੀ ਹਾਕੀ ਦੀ ਪਰੈਕਟਿਸ ਕਰੇਗਾ।
ਦਰਅਸਲ ਐਮੀ ਅਤੇ ਬਾਵੇ ਦੋਵਾਂ ਦੀ ਹੀ ਅਗਲੀ ਫ਼ਿਲਮ ਹਾਕੀ ‘ਤੇ ਅਧਾਰਿਤ ਹੈ। ਇਹਨਾਂ ਵਿੱਚੋਂ ਸਭ ਤੋਂ ਪਹਿਲਾਂ ਰਣਜੀਤ ਬਾਵਾ ਦੀ ਫ਼ਿਲਮ ‘ਖਿੱਦੋ ਖੂੰਡੀ’ ਦਾ ਪੋਸਟਰ ਸੋਸ਼ਲ ਮੀਡੀਆ ‘ਤੇ ਆਇਆ ਸੀ। ਇਸ ਫ਼ਿਲਮ ਦਾ ਨਿਰਮਾਤਾ, ਨਿਰਦੇਸ਼ਕ ਤੇ ਲੇਖਕ  ਰੋਹਿਤ ਜੁਗਰਾਜ ਸਿੰਘ ਹੈ। ਇਹ ਫ਼ਿਲਮ ਹਾਕੀ ਦੇ ਮੱਕੇ ਵਜੋਂ ਜਾਣੇ ਜਾਂਦੇ ਸੰਸਾਰਪੁਰ ਦੀ ਦੁਨੀਆ ਨੂੰ ਪਰਦੇ ‘ਤੇ ਲਿਆਵੇਗੀ। ਇਸ ‘ਚ ਬਾਵਾ ਹਾਕੀ ਦੇ ਖਿਡਾਰੀ ਵਜੋਂ ਨਜ਼ਰ ਆਵੇਗਾ, ਜਿਸ ਜ਼ਰੀਏ ਫ਼ਿਲਮ ਦੀ ਕਹਾਣੀ ਅੱਗੇ ਤੁਰੇਗੀ। ਇਸ ਫ਼ਿਲਮ ਦੇ ਐਲਾਨ ਤੋਂ ਕੁਝ ਮਹੀਨੇ ਬਾਅਦ ਹੀ ਐਮੀ ਵਿਰਕ ਦੀ ਹਾਕੀ ‘ਤੇ ਅਧਾਰਿਤ ਹੀ ਫ਼ਿਲਮ ‘ਹਰਜੀਤਾ’ ਦਾ ਪੋਸਟਰ ਆਇਆ। ਇਹ ਫ਼ਿਲਮ 30 ਮਾਰਚ ਨੂੰ ਰਿਲੀਜ਼ ਹੋਵੇਗੀ ਤੇ ਇਸ ਦਾ ਡਾਇਰੈਕਟਰ ਹੈ ਵਿਜੇ ਕੁਮਾਰ ਅਰੋੜਾ। ਇਹ ਫ਼ਿਲਮ ਪੰਜਾਬ ਦੇ ਉਸ ਹਾਕੀ ਖਿਡਾਰੀ ਹਰਜੀਤ ਸਿੰਘ ਦੀ ਜ਼ਿੰਦਗੀ ‘ਤੇ ਅਧਾਰਿਤ ਹੈ, ਜਿਸ ਨੇ ਜੂਨੀਅਰ ਹਾਕੀ ਵਰਲਡ ਕੱਪ ‘ਚ ਭਾਰਤੀ ਟੀਮ ਦੀ ਕਪਤਾਨੀ ਕਰਦਿਆਂ ਜਿੱਤ ਹਾਸਲ ਕੀਤੀ ਸੀ।  ਇਕ ਸਧਾਰਨ ਟਰੱਕ ਟਰਾਈਵਰ ਦੇ ਇਸ ਮੁੰਡੇ ਦੀ ਸਫ਼ਲਤਾ ਦੀ ਕਹਾਣੀ ਨੂੰ ਐਮੀ ਵਿਰਕ ਦੇ ਕਿਰਦਾਰ ਜ਼ਰੀਏ ਪਰਦੇ ‘ਤੇ ਉਤਾਰਨ ਦੀ ਵਿਉਂਤਬੰਦੀ ਹੈ।


ਪੰਜਾਬੀ ਸਿਨੇਮੇ ਲਈ ਇਹ ਸ਼ੁਭ ਸ਼ਗਨ ਹੈ ਕਿ ਹੁਣ ਪੰਜਾਬੀ ‘ਚ ਵੀ ਜੀਵਨੀ ਅਧਾਰਿਤ ਫ਼ਿਲਮਾਂ ਦਾ ਰੁਝਾਨ ਸ਼ੁਰੂ ਹੋਇਆ ਹੈ। ਬੇਸ਼ੱਕ ਇਕੋ ਵਿਸ਼ੇ ‘ਤੇ ਇਹ ਦੋ ਫ਼ਿਲਮਾਂ ਬਣ ਰਹੀਆਂ ਹਨ, ਪਰ ਇਸ ਦੇ ਬਾਵਜੂਦ ਪੰਜਾਬੀ ਸਿਨੇਮੇ ਲਈ ਇਹ ਮਾਣ ਵਾਲੀ ਗੱਲ ਹੋਵੇਗੀ ਕਿ ਉਹ ਫ਼ਿਲਮਾਂ ਦੇ ਜ਼ਰੀਏ ਪੰਜਾਬ ਦੇ ਅਸਲੀ ਨਾਇਕਾਂ ਨੂੰ ਦੁਨੀਆਂ ਸਾਹਮਣੇ ਲਿਆ ਰਿਹਾ ਹੈ।  ਸਪਨ ਮਨਚੰਦਾ. #Sapan Manchanda

Leave a Reply

Your email address will not be published. Required fields are marked *

ਅਪ੍ਰਰੇਸ਼ਨ ਬਲੂ ਸਟਾਰ ‘ਤੇ ਬਣ ਰਹੀ ਹੈ100 ਕਰੋੜ ਦੀ ਫ਼ਿਲਮ, ਜਲੰਧਰ ਦਾ ਤਰਸੇਮ ਸਿੰਘ ਕਰ ਰਿਹੈ ਡਾਇਰੈਕਟ

ਨਵ ਬਾਜਵਾ ਲੈ ਕੇ ਆਵੇਗਾ ‘ਰੇਡੂਆ’, ਘੁੱਗੀ, ਬੀਐਨ ਸ਼ਰਮਾ ਤੇ ਸਤਿੰਦਰ ਸੱਤੀ ਦੇਣਗੇ ਸਾਥ