ਮਾਡਲ, ਅਦਾਕਾਰ ਤੋਂ ਲੇਖਕ ਤੇ ਫ਼ਿਲਮ ਨਿਰਦੇਸ਼ਕ ਬਣਿਆ ਨਵ ਬਾਜਵਾ ਆਪਣੀ ਨਵੀਂ ਫ਼ਿਲਮ ‘ਰੇਡੂਆ’ ਨਾਲ 10 ਨਵੰਬਰ ਨੂੰ ਹਾਜ਼ਰ ਹੋਵੇਗਾ। ਬਤੌਰ ਨਿਰਦੇਸ਼ਕ ਇਹ ਉਸਦੀ ਦੂਜੀ ਫ਼ਿਲਮ ਹੈ। ਇਸ ਤੋਂ ਪਹਿਲਾਂ ਉਸਦੀ ਫ਼ਿਲਮ ‘ਇਸ਼ਕਾ’ ਰਿਲੀਜ਼ ਲਈ ਤਿਆਰ ਹੈ। ਇਸ ਫ਼ਿਲਮ ਰੇਡੂਆ ‘ਚ ਉਹ ਗੁਰਪ੍ਰੀਤ ਘੁੱਗੀ, ਬੀ ਐਨ ਸ਼ਰਮਾ ਤੇ ਸਤਿੰਦਰ ਸੱਤੀ ਨਾਲ ਮੁੱਖ ਭੂਮਿਕਾ ਵੀ ਨਿਭਾਏਗਾ। ਇਸ ਫ਼ਿਲਮ ਦੀ ਕਹਾਣੀ ਵੀ ਨਵ ਬਾਜਵਾ ਨੇ ਹੀ ਲਿਖੀ ਹੈ। ਨਵ ਬਾਜਵਾ ਮੁਤਾਬਕ ਸਾਇੰਸ ਅਧਾਰਿਤ ਪੰਜਾਬੀ ਦੀ ਇਹ ਪਹਿਲੀ ਫ਼ਿਲਮ ਹੋਵੇਗੀ। ਟਾਈਮ ਟਰੈਵਲ ‘ਤੇ ਅਧਾਰਿਤ ਇਹ ਫ਼ਿਲਮ ਸਾਲ 2017 ਤੋਂ ਸਾਲ 1955 ਤੱਕ ਦਾ ਸਮਾਂ ਤੈਅ ਕਰੇਗੀ। ਫ਼ਿਲਮ ਦਾ ਪਹਿਲਾ ਪੋਸਟਰ ਆ ਗਿਆ ਹੈ, ਫ਼ਿਲਮ ਦੀ ਸ਼ੂਟਿੰਗ 15 ਜੂਨ ਤੋਂ ਸ਼ੁਰੂ ਹੋ ਹੀ ਹੈ। ਫ਼ਿਲਮ ‘ਚ ਤਕਨੌਲਜੀ ਦੀ ਗੱਲ ਕੀਤੀ ਗਈ ਹੈ। ਇਹ ਤਕਨੌਲਜੀ ਪੰਜਾਬ ਦੇ ਪਿੰਡਾਂ ‘ਚ ਕਿਵੇਂ ਬਦਲ ਸਕਦੀ ਹੈ। ਇਹ ਫ਼ਿਲਮ ‘ਚ ਦਿਖਾਇਆ ਜਾਵੇਗਾ। ਇਸ ਫ਼ਿਲਮ ‘ਚ 1955 ਦਾ ਸਮਾਂ ਦਿਖਾਉਣ ਲਈ ਵਿਸ਼ਾਲ ਸੈੱਟ ਲਗਾਏ ਜਾ ਰਹੇ ਹਨ। ਨਵ ਬਾਜਵਾ ਮੁਤਾਬਕ ਇਸ ਦਾ ਤਜਰਬਾ ਕਰਨਾ ਜੋਖ਼ਮ ਭਰਿਆ ਤਾਂ ਹੈ, ਪਰ ਜੇ ਉਹ ਸਫ਼ਲ ਹੋਏ ਤਾਂ ਇਸ ਨਾਲ ਪੂਰੀ ਪੰਜਾਬੀ ਫ਼ਿਲਮ ਇੰਡਸਟਰੀ ਨੂੰ ਫ਼ਾਇਦਾ ਹੋਵੇਗਾ। ਤੇਜ਼ੀ ਨਾਲ ਅੱਗੇ ਵਧ ਰਹੀ ਫ਼ਿਲਮ ਇੰਡਸਟਰੀ ‘ਚ ਇਸ ਵੇਲੇ ਅਜਿਹੇ ਤਜਰਬਿਆਂ ਦੀ ਹੀ ਲੋੜ ਹੈ। ਉਸ ਨੁੰ ਤੇ ਪੂਰੀ ਟੀਮ ਨੂੰ ਇਹ ਯਕੀਨ ਹੈ ਕਿ ਉਹ ਇਸ ਫ਼ਿਲਮ ਨਾਲ ਪੰਜਾਬੀ ਸਿਨੇਮੇ ਨੁੰ ਹੋਰ ਉੱਚਾ ਲਿਜਾਉਣਗੇ। ਫ਼ਿਲਮ ਨੂੰ ਵਿਵੇਕ ਓਹਰੀ ਦੀ ਟੀਮ ਵੱਲੋਂ ਰਿਲੀਜ਼ ਕੀਤਾ ਜਾਵੇਗਾ। #Sapan Manchanda #Fivewood


