in

ਅਪ੍ਰਰੇਸ਼ਨ ਬਲੂ ਸਟਾਰ ‘ਤੇ ਬਣ ਰਹੀ ਹੈ100 ਕਰੋੜ ਦੀ ਫ਼ਿਲਮ, ਜਲੰਧਰ ਦਾ ਤਰਸੇਮ ਸਿੰਘ ਕਰ ਰਿਹੈ ਡਾਇਰੈਕਟ

ਜੂਨ 1984 ‘ਚ ਸ਼ੀ੍ਰ ਦਰਬਾਰ ਸਾਹਿਬ ‘ਤੇ ਹੋਏ ਹਮਲੇ ਦੀ ਘਟਨਾ ਸਬੰੰਧੀ ਦੁਨੀਆਂ ਦੀ ਸਭ ਤੋਂ ਵੱਡੀ ਫ਼ਿਲਮ ਕੈਲੇਫ਼ੋਰਨੀਆ ‘ਚ ਫ਼ਿਲਮਾਈ ਜਾ ਰਹੀ ਹੈ। ਇਸ ਫ਼ਿਲਮ ਨੂੰ ਹੋਰ ਨਹੀਂ ਬਲਕਿ ਜਲੰਧਰ ਦਾ ਮੂਲ ਵਾਸੀ ਭਾਰਤੀ  ਅਮਰੀਕਨ ਡਾਇਰੈਕਟਰ ਤਰਸੇਮ ਸਿੰਘ ਡਾਇਰੈਕਟ ਕਰ ਰਿਹਾ ਹੈ। ਇਮਮੌਟਲ, ਦਾ ਫ਼ੌਲ ਤੇ ਦਾ ਸੈਲ ਵਰਗੀਆਂ ਅੱਧੀ ਦਰਜਨ ਫ਼ਿਲਮਾਂ ਬਣਾ ਕੇ ਤਿੰਨ ਵਾਰ ਔਸਕਰ ਜਿੱਤ ਚੁੱਕਿਆ ਇਹ ਪੰਜਾਬੀ ਡਾਇਰੈਕਟ ਸਾਲ 1990 ਤੋਂ ਹਾਲੀਵੁੱਡ ‘ਚ ਸਰਗਰਮ ਹੈ।
ਅਪ੍ਰਰੇਸ਼ਨ ਬਲੂ ਸਟਾਰ ‘ਤੇ ਬਣ ਰਹੀ ਇਸ ਫ਼ਿਲਮ ਲਈ ਸਿੰਘਾਂ ਦੇ ਤਿੰਨ ਜਹਾਜ਼ ਪੰਜਾਬ ਤੋਂ ਭਰ ਕੇ ਕੈਲੀਫੋਰਨੀਆ ਗਏ ਹਨ। ਐਲੇ ਵਿਖੇ ਇਸ ਫ਼ਿਲਮ ਦਾ ਵਿਸ਼ਾਲ ਸੈੱਟ ਲਗਾਇਆ ਗਿਆ ਹੈ। ਉਥੋਂ ਹੀ ਸ਼ੀ੍ਰ ਦਰਬਾਰ ਸਾਹਿਬ ਅਤੇ ਅੰਮ੍ਰਿਤਸਰ ਸ਼ਹਿਰ ਦਾ ਸੈੱਟ ਲਗਾਇਆ ਗਿਆ ਹੈ। ਬਕਾਇਦਾ ਤੌਰ ‘ਤੇ ਭਾਰਤੀ ਫ਼ੌਜ ਦੀਆਂ ਗੱਡੀਆਂ, ਟੈਂਕ, ਤੌਪਾਂ ਤੇ ਹੋਰ ਸਾਜੋ ਸਮਾਨ ਭਾਰਤ ‘ਚ ਐਲੇ ਲਿਜਾਇਆ ਗਿਆ ਹੈ। ਇਸ ਫ਼ਿਲਮ ‘ਚ ਜ਼ਿਆਦਾਤਰ ਕਲਾਕਾਰ ਹਾਲੀਵੁੱਡ ਦੇ ਹੀ ਕੰਮ ਕਰ ਰਹੇ ਹਨ। ਭਾਰਤ ਦੇ ਵੀ 100 ਤੋਂ ਵੱਧ ਕਲਾਕਾਰ ਭੀੜ ਦੇ ਰੂਪ ‘ਚ ਇਸ ਫ਼ਿਲਮ ‘ਚ ਨਜ਼ਰ ਆਉਂਣਗੇ ਸੰਤ ਸ਼੍ਰੀ ਭਿੰਡਰਾਵਾਲਾ ਦਾ ਕਿਰਦਾਰ ਹਾਲੀਵੁੱਡ ਦੇ ਇਕ ਗੌਰੇ ਤੋਂ ਕਰਵਾਇਆ ਜਾ ਰਿਹਾ ਹੈ। ਇਹ ਫ਼ਿਲਮ ਅੰਗਰੇਜ਼ੀ ਦੇ ਨਾਲ ਨਾਲ ਪੰਜਾਬੀ ਅਤੇ ਹਿੰਦੀ ਭਾਸ਼ਾ ‘ਚ ਵੀ ਰਿਲੀਜ਼ ਹੋਵੇਗੀ।
ਦੱਸ ਦਈਏ ਕਿ ਅਪ੍ਰੇਸ਼ਨ ਬਲੂ ਸਟਾਰ ਅਤੇ ਅੱਤਵਾਦ ਨਾਲ ਸਬੰਧਿਤ ਪੰਜਾਬੀ ਫ਼ਿਲਮ ‘ਪੰਜਾਬ 1984’ ਨੂੰ ਨੈਸ਼ਨਲ ਐਵਾਰਡ ਮਿਲਿਆ ਸੀ, ਪਰ ਇਹ ਫ਼ਿਲਮ ਇਸ ਤ੍ਰਾਸਦੀ ਨੂੰ ਸਹੀ ਪੱਖ ਤੋਂ ਪੇਸ਼ ਨਹੀਂ ਕਰ ਸਕੀ ਸੀ। ਇਸ ਤੋਂ ਬਾਅਦ ਵੀ ਇਸ ਵਿਸ਼ੇ ‘ਤੇ ਕੁਝ ਫ਼ਿਲਮਾਂ ਬਣੀਆਂ, ਜਿਨ•ਾਂ ‘ਚੋਂ ਕੁਝ ਚੱਲੀਆਂ ਨਹੀਂ ਤੇ ਕੁਝ ਨੂੰ ਸੈਂਸਰ ਨੇ ਰੋਕ ਦਿੱਤਾ। ਹੁਣ ਇਸ ਵਿਸ਼ੇ ‘ਤੇ ਬਣ ਰਹੀ ਇਹ ਸੌ ਕਰੋੜੀ ਫ਼ਿਲਮ ਇਸ ਘਟਨਾ  ਨੁੰ ਕਿਸ ਨੁਕਤੇ ਨਾਲ ਪੇਸ਼ ਕਰਦੀ ਹੈ। ਇਹ ਦਿਲਚਸਪ ਤੱਥ ਹੈ। ਪੰਜਾਬ ‘ਚ ਇਸ ਫ਼ਿਲਮ ਨੁੰ ਲੈ ਕੇ ਵਿਵਾਦ ਖੜਾ ਹੋਣ ਦੀ ਸੰਭਾਵਨਾ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ। ਸਪਨ ਮਨਚੰਦਾ #Sapan Manchanda

Leave a Reply

Your email address will not be published. Required fields are marked *

ਇਹ ਹੈ ਸਾਬ• ਬਹਾਦਰ ਦੀ ‘ਥਾਣੇਦਾਰਨੀ’ 

ਰਣਜੀਤ ਬਾਵਾ ਤੇ ਐਮੀ ਵਿਰਕ ਦੇ ਹੱਥਾਂ ‘ਚ ਛੇਤੀ ਹੋਵੇਗੀ ‘ਹਾਕੀ’