in

ਔਰਤ ਦਾ ਕਿਰਦਾਰ ਨਿਭਾਉਂਣਾ ਅਸਾਨ ਕੰਮ ਨਹੀਂ : ਜੱਸੀ ਗਿੱਲ

ਪੰਜਾਬੀ ਫ਼ਿਲਮ ‘ਮਿਸਟਰ ਐਂਡ ਮਿਸਿਜ 420 ਰਿਟਰਨਜ਼’ ਦਾ ਟ੍ਰੇਲਰ ਸੋਸ਼ਲ ਮੀਡੀਆ ‘ਤੇ ਇਸ ਵੇਲੇ ਖੂਬ ਵਾਇਰਲ ਹੋ ਰਿਹਾ ਹੈ। ਨਿਰਮਾਤਾ ਰੂਪਾਲੀ ਗੁਪਤਾ ਅਤੇ ਨਿਰਦੇਸ਼ਕ ਸਿਤਿਜ ਚੌਧਰੀ ਦੀ ਇਸ ਫ਼ਿਲਮ ‘ਚ ਪੰਜਾਬੀ ਗਾਇਕ ਜੱਸੀ ਗਿੱਲ ਨੇ ਇਸ ਵਾਰ ਫ਼ਿਲਮ ‘ਚ ਇਕ ਕੁੜੀ ਦੀ ਭੂਮਿਕਾ ਵੀ ਨਿਭਾਈ ਹੈ। ਇਸ ਕਿਰਦਾਰ ਨੂੰ ਲੈ ਕੇ ਜੱਸੀ ਖੂਬ ਚਰਚਾ ‘ਚ ਹੈ। ਯਾਦ ਰਹੇ ਕਰੀਬ 4 ਸਾਲ ਪਹਿਲਾਂ ਆਈ ‘ਮਿਸਟਰ ਐਂਡ ਮਿਸਿਜ 420’ ਵਿੱਚ ਬੱਬਲ ਰਾਏ ਅਤੇ ਬੀਨੂੰ ਢਿੱਲੋਂ ਔਰਤ ਦੇ ਕਿਰਦਾਰ ‘ਚ ਨਜ਼ਰ ਆਏ ਸਨ। ਹੁਣ ਇਸ ਫ਼ਿਲਮ ਦੇ ਸੀਕੁਅਲ ‘ਚ ਜੱਸੀ ਗਿੱਲ ਅਤੇ ਕਰਮਜੀਤ ਅਨਮੋਲ ਇਹ ਭੂਮਿਕਾ ਨਿਭਾ ਰਹੇ ਹਨ। ਜੱਸੀ ਨੇ ਦੱਸਿਆ ਕਿ ਵੈਸੇ ਤਾਂ ਕੈਮਰੇ ਮੂਹਰੇ ਅਦਾਕਾਰੀ ਕਰਨਾ ਆਸਾਨ ਕੰਮ ਨਹੀਂ ਪਰ ਕਿਸੇ ਮਰਦ ਵੱਲੋਂ ਔਰਤ ਦੇ ਗੱਟਐਪ ‘ਚ ਕੰਮ ਕਰਨਾ ਬੇਹੱਦ ਮੁਸ਼ਕਲ ਭਰਿਆ ਹੈ। ਸ਼ੂਟਿੰਗ ਦੌਰਾਨ ਉਸ ਨੂੰ ਪਤਾ ਲੱਗਾ ਕਿ ਔਰਤਾਂ ਨੂੰ ਕਿੰਨੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ। ਜੱਸੀ ਮੁਤਾਬਕ ਇਹ ਫ਼ਿਲਮ ਨਿਰੋਲ ਰੂਪ ‘ਚ ਕਾਮੇਡੀ ਅਤੇ ਪਰਿਵਾਰਕ ਫ਼ਿਲਮ ਹੈ। ਇਸ ‘ਚ ਉਸਦਾ ਕਿਰਦਾਰ ਦਰਸ਼ਕਾਂ ਨੂੰ ਖੂਬ ਹੱਸਾਏਗਾ। ਇਹ ਕਿਰਦਾਰ ਨਿਭਾਉਣ ਲਈ ਉਸ ਨੇ ਖੂਬ ਮਿਹਨਤ ਕੀਤੀ ਹੈ। ਔਰਤ ਦੇ ਗੈਟਅੱਪ ‘ਚ ਆਉਣ ਲਈ ਊਸ ਨੂੰ ਕਈ ਘੰਟੇ ਸ਼ੀਸ਼ੇ ਮੂਹਰੇ ਵੀ ਬੈਠਣਾ ਪੈਂਦਾ ਸੀ। ਦੱਸ ਦਈਏ ਕਿ ਇਸ ਫ਼ਿਲਮ ‘ਚ ਜੱਸੀ ਗਿੱਲ ਦੇ ਨਾਲ ਰਣਜੀਤ ਬਾਵਾ, ਗੁਰਪ੍ਰੀਤ ਘੁੱਗੀ, ਕਰਮਜੀਤ ਅਨਮੋਲ, ਹਰਦੀਪ ਗਿੱਲ, ਅਨੀਤਾ ਦੇਵਗਨ, ਅਵਿੰਤਕਾ ਹੁੰਦਲ, ਰੁਪਾਲੀ ਗੁਪਤਾ ਅਤੇ ਪਾਇਲ ਰਾਜਪੂਤ ਨੇ ਅਹਿਮ ਭੂਮਿਕਾ ਨਿਭਾਈ ਹੈ।
ਨਿਰੇਸ਼ ਕਥੂਰੀਆ ਦੀ ਲਿਖੀ ਇਸ ਫ਼ਿਲਮ ਨੂੰ ਲੈ ਕੇ ਜੱਸੀ ਗਿੱਲ ਬੇਹੱਦ ਖੁਸ਼ ਹੈ। ਉਸ ਮੁਤਾਬਕ ਪੰਜਾਬੀ ਦਰਸ਼ਕ ਜਿਸ ਤਰ•ਾਂ ਦੀਆਂ ਫ਼ਿਲਮਾਂ ਦੇਖਣਾ ਪਸੰਦ ਕਰਦੇ ਹਨ, ਇਹ ਫ਼ਿਲਮ ਉਸੇ ਤਰ•ਾਂ ਦੀ ਹੀ ਹੈ। ਦਰਸ਼ਕ ਇਸ ਫ਼ਿਲਮ ਤੋਂ ਬਿਲਕੁਲ ਵੀ ਨਰਾਸ਼ ਨਹੀਂ ਹੋਣਗੇ।

Leave a Reply

Your email address will not be published. Required fields are marked *

‘ਮਿਸਟਰ ਐਂਡ ਮਿਸਿਜ 420 ਰਿਟਰਨਜ਼’ ਵਿੱਚ ਦੇਖਣ ਨੂੰ ਮਿਲੇਗਾ ਅਨੀਤਾ ਦੇਵਗਨ ਦੀ ਅਦਾਕਾਰੀ ਦਾ ਨਵਾਂ ਰੂਪ

ਇੰਝ ਬਣੀ ਫ਼ਿਲਮ ‘ਡਾਕੂਆਂ ਦਾ ਮੁੰਡਾ’, 10 ਅਗਸਤ ਨੂੰ ਹੋ ਰਹੀ ਹੈ ਰਿਲੀਜ਼