fbpx

ਇੰਝ ਬਣੀ ਫ਼ਿਲਮ ‘ਡਾਕੂਆਂ ਦਾ ਮੁੰਡਾ’, 10 ਅਗਸਤ ਨੂੰ ਹੋ ਰਹੀ ਹੈ ਰਿਲੀਜ਼

Posted on August 2nd, 2018 in Fivewood Special

ਹਰ ਫ਼ਿਲਮ ਦੀ ਸ਼ੁਰੂਆਤ ਪਿੱਛੇ ਵੀ ਇਕ ਕਹਾਣੀ ਹੁੰਦੀ ਹੈ। ਇਸ ਤਰ•ਾਂ ਪੰਜਾਬੀ ਫ਼ਿਲਮ ‘ਡਾਕੂਆਂ ਦਾ ਮੁੰਡਾ’ ਦੇ ਪਿੱਛੇ ਵੀ ਇਕ ਕਹਾਣੀ ਹੈ। ਇਹ ਫ਼ਿਲਮ ਉਦੋਂ ਪਲਾਨ ਕੀਤੀ ਗਈ ਸੀ, ਜਦੋਂ ਪੰਜਾਬ ‘ਚ ਕਾਮੇਡੀ ਤੇ ਰੁਮਾਂਟਿਕ ਫ਼ਿਲਮਾਂ ਦਾ ਹੀ ਦੌਰ ਸੀ। ਪੰਜਾਬੀ ‘ਚ ਵੈਸੇ ਵੀ ਸੱਚਾਈ ਅਧਾਰਿਤ ਜਾਂ ਕਿਸੇ ਕਿਤਾਬ ‘ਤੇ ਅਧਾਰਿਤ ਫ਼ਿਲਮਾਂ ਦੀ ਗਿਣਤੀ ਆਟੇ ‘ਚ ਲੂਣ ਦੇ ਬਰਾਬਰ ਹੈ।
ਇਸ ਫ਼ਿਲਮ ਨੂੰ ਬਣਾਉਣ ਵਾਲਾ ਪ੍ਰੋਡਕਸ਼ਨ ਹਾਊਸ ‘ਡ੍ਰੀਮ ਰਿਆਲਟੀ ਮੂਵੀਜ਼’ ਇਸ ਤੋਂ ਪਹਿਲਾਂ ਰੁਪਿੰਦਰ ਗਾਂਧੀ ਦੀ ਜ਼ਿੰਦਗੀ ‘ਤੇ ਰੁਪਿੰਦਰ ਗਾਂਧੀ 1 ਅਤੇ ਰੁਪਿੰਦਰ ਗਾਂਧੀ 2 ਫ਼ਿਲਮਾਂ ਦਾ ਨਿਰਮਾਣ ਕਰ ਚੁੱਕਾ ਸੀ। ਇਸ ਪ੍ਰੋਡਕਸ਼ਨ ਹਾਊਸ ਨਾਲ ਜੁੜੀ ਟੀਮ ਦੀ ਮੁੜ ਤੋਂ ਇਹੀ ਕੋਸ਼ਿਸ਼ ਸੀ ਕਿ ਮਸਾਲਾ ਫ਼ਿਲਮਾਂ ਨਾਲੋਂ ਇਸ ਕਿਸਮ ਦੀਆਂ ਹੀ ਫ਼ਿਲਮਾਂ ਬਣਾਈਆਂ ਜਾਣ, ਜਿਨ•ਾਂ ਦਾ ਪੰਜਾਬ ਅਤੇ ਪੰਜਾਬ ਦੇ ਲੋਕਾਂ ਨਾਲ ਕੋਈ ਨਾ ਕੋਈ ਸਬੰਧ ਜ਼ਰੂਰ ਹੋਵੇ। ਫ਼ਿਲਮ ਲਈ ਕਹਾਣੀ ਦੀ ਭਾਲ ਦੌਰਾਨ ਹੀ ਕਿਸੇ ਨੇ ਨਾਮਵਰ ਲੇਖਕ ਅਤੇ ਪੱਤਰਕਾਰ ਮਿੰਟੂ ਗੁਰੂਸਰੀਆ ਦੀ ਸਵੈ ਜੀਵਨੀ ਡਾਕੂਆਂ ਦਾ ਮੁੰਡਾ ‘ਤੇ ਫ਼ਿਲਮ ਬਣਾਉਣ ਦੀ ਸਲਾਹ ਦਿੱਤੀ।
ਜਦੋਂ ਉਨ•ਾਂ ਦੀ ਟੀਮ ਨੇ ਇਹ ਕਿਤਾਬ ਪੜ•ੀ ਤਾਂ ਇਸ ‘ਤੇ ਫ਼ਿਲਮ ਬਣਾਉਣ ਦਾ ਸਾਂਝੇ ਤੌਰ ‘ਤੇ ਫ਼ੈਸਲਾ ਲਿਆ ਗਿਆ। ਦਰਅਸਲ ਮਿੰਟੂ ਗੁਰੂਸਰੀਆ ਉਹ ਇਨਸਾਨ ਹੈ, ਜਿਹੜਾਂ ਕਿਸੇ ਸਮੇਂ ਨਸ਼ਿਆਂ ‘ਚ ਗਲਤਾਨ ਸੀ,

ਲੜਾਈ, ਝਗੜੇ, ਝਪਟਾਂ ਉਸਦੀ ਦੀ ਜ਼ਿੰਦਗੀ ਸਨ। ਸਾਰਾ ਦਿਨ ਘਰੋਂ ਬਾਹਰ ਇਹੀ ਕੁਝ ਚੱਲਦਾ। ਜੇਲ• ਉਸ ਲਈ ਨਾਨਕੇ ਬਣ ਗਏ ਸਨ। ਉਸ ਦੀ ਇਸ ਦੁਨੀਆਂ ਨੇ ਉਸਦਾ ਘਰ ਉਜਾੜਨਾ ਸ਼ੁਰੂ ਕਰ ਦਿੱਤਾ। ਕਹਿੰਦੇ ਹਨ ਬੰਦਾ ਉਨ•ਾਂ ਚਿਰ ਸੁਧਰ ਨਹੀਂ ਸਕਦਾ, ਜਿਨ•ਾਂ ਚਿਰ ਉਸਦੇ ਅੰਦਰੋਂ ਆਵਾਜ਼ ਨਹੀਂ ਆਉਂਦੀ। ਮਿੰਟੂ ਨੇ ਜਿਸ ਤਰ•ਾਂ ਖੁਦ ਨੂੰ ਇਸ ਦਲਦਲ ‘ਚੋਂ ਕੱਢਿਆ, ਉਹ ਮੁਸ਼ਕਲ ਹੀ ਨਹੀਂ ਨਾਮੁਮਕਿਨ ਵਾਂਗ ਸੀ, ਪਰ ਉਸ ਨੇ ਨਾ ਸਿਰਫ਼ ਖੁਦ ਨਵਾਂ ਜੀਵਨ ਹਾਸਲ ਕੀਤਾ, ਬਲਕਿ ਹੋਰਾਂ ਲਈ ਵੀ ਰਾਹ ਦੁਸੇਰਾ ਬਣਿਆ। ਕਦੇਂ ਨਸ਼ੇੜੀ ਵਜੋਂ ਜਾਣਿਆ ਜਾਂਦਾ ਮਿੰਟੂ ਅੱਜ ਪੰਜਾਬ ਦਾ ਸਤਿਕਾਰਤ ਲੇਖਕ ਅਤੇ ਪੱਤਰਕਾਰ ਹੈ।
ਉਸ ਦੀ ਇਹ ਸਵੈ ਜੀਵਨੀ ਹਰ ਪੱਖ ਤੋਂ ਫ਼ਿਲਮ ‘ਚ ਢਲਣਯੋਗ ਸੀ। ਉਸ ਦੀ ਜ਼ਿੰਦਗੀ ਤੋਂ ਨਾ ਸਿਰਫ਼ ਇਹ ਪਤਾ ਲੱਗਦਾ ਹੈ ਕਿ ਨਸ਼ੇੜੀ ਦੀ ਦੁਨੀਆਂ ਕੀ ਹੁੰਦੀ ਹੈ, ਬਲਕਿ ਇਹ ਵੀ ਪਤਾ ਲੱਗਦਾ ਹੈ ਕਿ ਇਕ ਇਨਸਾਨ ਨਸ਼ਾ ਕਿਉਂ, ਕਿਵੇਂ ਤੇ ਕਿੰਨਾ ਹਾਲਤਾਂ ‘ਚ ਕਰਦਾ ਹੈ। ਉਹ ਨਸ਼ਾ ਆਉਂਦਾ ਕਿਥੋਂ ਹੈ। ਸਮਾਜ ਅਤੇ ਅਜਿਹੇ ਲੋਕਾਂ ਪ੍ਰਤੀ ਪੁਲਿਸ ਕਿਸ ਤਰ•ਾਂ ਜ਼ਿੰਮੇਵਾਰੀ ਨਿਭਾ ਰਹੀ ਹੈ ਤੇ ਕਿਸੇ ਨਸ਼ੇੜੀ ਦਾ ਇਸ ਦਲਦਲ ‘ਚੋਂ ਨਿਕਲਣਾ ਕਿਵੇਂ ਸੰਭਵ ਹੋ ਸਕਦਾ ਹੈ। ਇਸ ਲਈ ਇਹ ਫ਼ਿਲਮ ਪੰਜਾਬ ਦੇ ਨੌਜਵਾਨਾਂ ਲਈ ਪ੍ਰੇਰਣਾ ਸ੍ਰੋਤ ਬਣ ਸਕਦੀ ਹੈ।
ਇਸ ਫ਼ਿਲਮ ‘ਚ ਦੇਵ ਖਰੌੜ ਨੇ ਮਿੰਟੂ ਦੀ ਭੂਮਿਕਾ ਨਿਭਾਈ ਹੈ। ਉਸ ਨੇ ਇਹ ਕਿਰਦਾਰ ਨਿਭਾਉਣ ਲਈ ਜੀਅ ਤੋੜ ਮਿਹਨਤ ਕੀਤੀ ਹੈ, ਜੋ ਟ੍ਰੇਲਰ ਅਤੇ ਗੀਤਾਂ ‘ਚ ਸਾਫ਼ ਝਲਕਦੀ ਹੈ।
ਕਾਬਲ ਫ਼ਿਲਮ ਨਿਰਦੇਸ਼ਕ ਮਨਦੀਪ ਬੈਨੀਪਾਲ ਦੇ ਨਿਰਦੇਸ਼ਨ ਹੇਠ ਆ ਰਹੀ ਇਸ ਫ਼ਿਲਮ ਨੂੰ ‘ਡ੍ਰੀਮ ਰਿਆਲਟੀ ਮੂਵੀਜ਼’ ਅਤੇ ‘ਰਵਨੀਤ ਚਾਹਲ’ ਨੇ ਪੇਸ਼ ਕੀਤਾ ਹੈ। ਫ਼ਿਲਮ ‘ਚ ਕਈ ਨਾਮੀਂ ਚਿਹਰੇ ਨਜ਼ਰ ਆਉਂਣਗੇ।

Comments & Feedback