in

‘ਮਿਸਟਰ ਐਂਡ ਮਿਸਿਜ 420 ਰਿਟਰਨਜ਼’ ਵਿੱਚ ਦੇਖਣ ਨੂੰ ਮਿਲੇਗਾ ਅਨੀਤਾ ਦੇਵਗਨ ਦੀ ਅਦਾਕਾਰੀ ਦਾ ਨਵਾਂ ਰੂਪ

ਪੰਜਾਬੀ ਰੰਗਮੰਚ ਤੇ ਸਿਨੇਮੇ ਦੀ ਮੰਝੀ ਹੋਈ ਅਦਾਕਾਰਾ ਅਨੀਤਾ ਦੇਵਗਨ ਲਗਾਤਾਰ ਆਪਣੀ ਪਹਿਚਾਣ ਨੂੰ ਹੋਰ ਗੂੜੀ ਕਰਦੀ ਜਾ ਰਹੀ ਹੈ। ਪੰਜਾਬੀ ਸਿਨੇਮੇ ਦਾ ਇਹ ਸਰਗਰਮ ਚਿਹਰਾ ਆਪਣੇ ਹਰ ਕਿਰਦਾਰ ਨਾਲ ਦਰਸ਼ਕਾਂ ‘ਤੇ ਆਪਣੀ ਅਦਾਕਾਰੀ ਦੀ ਅਮਿੱਟ ਛਾਪ ਛੱਡ ਰਿਹਾ ਹੈ। ਦਿਲਜੀਤ ਦੁਸਾਂਝ ਅਤੇ ਅਮਰਿੰਦਰ ਗਿੱਲ ਵਰਗੇ ਦਿੱਗਜ ਅਦਾਕਾਰਾਂ ਦੀਆਂ ਫ਼ਿਲਮਾਂ ਨਾਲ ਚਰਚਾ ‘ਚ ਆਈ ਅਨੀਤਾ ਦੇਵਗਨ ਹੁਣ ਲਗਭਗ ਹਰ ਦੂਜੀ ਜਾਂ ਤੀਜੀ ਫ਼ਿਲਮ ‘ਚ ਨਜ਼ਰ ਆ ਰਹੀ ਹੈ। ਅਗਲੇ ਮਹੀਨੇ ਜ਼ ਹੋ ਰਹੀ ਪੰਜਾਬੀ ਯਾਨੀਕਿ 3 ਅਗਸਤ ਨੂੰ ਜਿਥੇ ਉਹ ਪੰਜਾਬੀ ਫ਼ਿਲਮ ‘ਜੱਗਾ ਜਿਉਂਦਾ ਏ’ ਵਿੱਚ ਨਜ਼ਰ ਆਵੇਗੀ ਉਥੇ ਹੀ ਉਹ 15 ਅਗਸਤ ਨੂੰ ਰਿਲੀ ਫ਼ਿਲਮ ‘ਮਿਸਟਰ ਐਂਡ ਮਿਸਿਜ਼ 420 ਰਿਟਰਨਜ਼’ ਵਿੱਚ ਵੀ ਦਮਦਾਰ ਭੂਮਿਕਾ ‘ਚ ਦਿਖੇਗੀ। ਨਿਰਮਾਤਾ ਰੂਪਾਲੀ ਗੁਪਤਾ ਅਤੇ ਨਿਰਦੇਸ਼ਕ ਸਿਤਿਜ਼ ਚੌਧਰੀ ਦੀ ਇਸ ਫ਼ਿਲਮ ‘ਚ ਰਣਜੀਤ ਬਾਵਾ, ਜੱਸੀ ਗਿੱਲ, ਗੁਰਪ੍ਰੀਤ ਘੁੱਗੀ, ਜਸਵਿੰਦਰ ਭੱਲਾ, ਕਰਮਜੀਤ ਅਨਮੋਲ, ਹਰਦੀਪ ਗਿੱਲ, ਪਾਇਲ ਰਾਜਪੂਤ ਅਤੇ ਅਵਿੰਤਕਾ ਹੁੰਦਲ ਸਮੇਤ ਕੁਝ ਹੋਰ ਨਾਮੀਂ ਚਿਹਰੇ ਨਜ਼ਰ ਆਉਂਣਗੇ। ਇਸ ਫ਼ਿਲਮ ‘ਚ ਦਰਸ਼ਕ ਅਨੀਤਾ ਦੇਵਗਨ ਨੂੰ ਵੀ ਇਕ ਵੱਖਰੇ ਕਿਰਦਾਰ ‘ਚ ਦੇਖ ਸਕਣਗੇ।
ਕਾਬਲੇਗੌਰ ਹੈ ਕਿ ਇਹ ਫ਼ਿਲਮ ਸਾਲ 2014 ਵਿੱਚ ਆਈ ਪੰਜਾਬੀ ਫ਼ਿਲਮ ‘ਮਿਸਟਰ ਐਂਡ ਮਿਸਿਜ 420’ ਦਾ ਸੀਕੁਅਲ ਹੈ। ਇਸ ਫ਼ਿਲਮ ਤੋਂ ਬਾਅਦ ਵੀ ਦਰਸ਼ਕ ਲਗਾਤਾਰ ਅਨੀਤਾ ਦੇਵਗਨ ਨੂੰ ਵੱਖ ਵੱਖ ਪੰਜਾਬੀ ਫ਼ਿਲਮਾਂ ‘ਚ ਵੱਖ ਵੱਖ ਦਮਦਾਰ ਕਿਰਦਾਰਾਂ ‘ਚ ਦੇਖਣਗੇ।

Leave a Reply

Your email address will not be published. Required fields are marked *

ਸਤਿੰਦਰ ਸਰਤਾਜ ਨੇ ‘ਉਡਾਰੀਆ’ ਗੀਤ ਨਾਲ ਮੁੜ ਜਿੱਤਿਆ ਦਿਲ, ਸਾਗਾ ਨੇ ਕੀਤਾ ਹੈ ਰਿਲੀਜ਼

ਔਰਤ ਦਾ ਕਿਰਦਾਰ ਨਿਭਾਉਂਣਾ ਅਸਾਨ ਕੰਮ ਨਹੀਂ : ਜੱਸੀ ਗਿੱਲ