in

ਕੁਲਜਿੰਦਰ ਸਿੱਧੂ ਲੈ ਕੇ ਆਉਣਗੇ ਫਿਲਮਾਂ ਦੀ ਨ੍ਹੇਰੀ

ਪੰਜਾਬੀ ਫ਼ਿਲਮ ਅਦਾਕਾਰ ਕੁਲਜਿੰਦਰ ਸਿੱਧੂ ਨੂੰ ਕਿਸੇ ਪਛਾਣ ਦੀ ਲੋੜ ਨਹੀਂ ਹੈ। ਫਿਲਮ ‘ਸਾਡਾ ਹੱਕ’, ‘ਯੌਧਾ : ਦਿ ਵਾਰੀਅਰ’, ‘ਮਿੰਨੀ ਪੰਜਾਬ’ ਤੇ ‘ਸ਼ਰੀਕ’ ਵਰਗੀਆਂ ਫਿਲਮਾਂ ‘ਚ ਕੁਲਜਿੰਦਰ ਆਪਣੀ ਅਦਾਕਾਰੀ ਦਾ ਲੋਹਾ ਮਨਵਾ ਚੁੱਕੇ ਹਨ। ਇਨ੍ਹਾਂ ਤੋਂ ਇਲਾਵਾ ਦਰਜਨ ਦੇ ਨੇੜੇ ਪੰਜਾਬੀ ਫਿਲਮਾਂ ‘ਚ ਉਨ੍ਹਾਂ ਨੇ ਅਹਿਮ ਕਿਰਦਾਰ ਨਿਭਾਏ। ਹਾਲ ਹੀ ‘ਚ ਰਿਲੀਜ਼ ਹੋਈਆਂ ‘ਆਸੀਸ’ ਤੇ ‘ਡਾਕੂਆਂ ਦਾ ਮੁੰਡਾ’ ਫਿਲਮਾਂ ਵਿਚ ਵੀ ਕੁਲਜਿੰਦਰ ਸਿੱਧੂ ਨਜ਼ਰ ਆਏ।

ਇਹੀ ਨਹੀਂ ਕੁਲਜਿੰਦਰ ਸਿੱਧੂ ਲਈ ਆਉਣ ਵਾਲਾ ਸਾਲ ਵੀ ਬਹੁਤ ਖਾਸ ਹੋਣ ਵਾਲਾ ਹੈ। ਇਸ ਸਾਲ ਕੁਲਜਿੰਦਰ ਇਕ ਨਹੀਂ, ਦੋ ਨਹੀਂ ਸਗੋਂ ਤਿੰਨ-ਤਿੰਨ ਪੰਜਾਬੀ ਫਿਲਮਾਂ ‘ਚ ਮੁੱਖ ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ। ਇਨ੍ਹਾਂ ‘ਚੋਂ ਪਹਿਲੀ ਫਿਲਮ ਜਤਿੰਦਰ ਮੌਹਰ ਦੀ “ਹਰੀਕਾ” ਹੈ, ਇਸ ਫਿਲਮ ਦੀ ਸ਼ੂਟਿੰਗ ਪੂਰੀ ਹੋ ਚੁੱਕੀ ਹੈ। ਦੂਜੀ ਫਿਲਮ ਦਾ ਨਾਂ ‘ਬਾਂਦਰ ਕਿੱਲਾ’ ਹੈ, ਜਿਸ ਨੂੰ ਬਿੱਕਾ ਮਨਹਾਰ ਡਾਇਰੈਕਟ ਕਰ ਰਹੇ ਹਨ। ਇਸ ਦੀ ਸ਼ੂਟਿੰਗ ਛੇਤੀ ਸ਼ੁਰੂ ਹੋ ਰਹੀ ਹੈ। ਤੀਜੀ ਫਿਲਮ ਦਾ ਨਾਂ ‘ਜਮਰੌਦ’ ਹੈ, ਜਿਸ ਨੂੰ ਨਵਤੇਜ ਸੰਧੂ ਡਾਇਰੈਕਟ ਕਰਨਗੇ। ਨਾਮਵਰ ਲੇਖਕ ਵਰਿਆਮ ਸੰਧੂ ਦੀ ਕਹਾਣੀ ‘ਤੇ ਅਧਾਿਰਤ ਇਹ ਫ਼ਿਲਮ ਕੁਲਜਿੰਦਰ ਦੇ ਨਾਲ ਨਾਲ ਪੰਜਾਬੀ ਿਸਨੇਮੇ ਲਈ ਵੀ “ਗੇਮ ਚੇਜਰ” ਫ਼ਿਲਮ ਸਾਬਤ ਹੋ ਸਕਦੀ ਹੈ।

ਇਨ੍ਹਾਂ ਤੋਂ ਇਲਾਵਾ ਕੁਲਜਿੰਦਰ ‘ਮਿੱਟੀ’ ਨਾਂ ਦੀ ਫਿਲਮ ‘ਚ ਵੀ ਰੋਹਿਤ ਸ਼ੈੱਟੀ ਦੇ ਭਰਾ ਹਰਿਧੈ ਸ਼ੈੱਟੀ ਨਾਲ ਅਹਿਮ ਭੂਮਿਕਾ ‘ਚ ਨਜ਼ਰ ਆਉਣਗੇ। ਿੲਸ ਫ਼ਿਲਮ ਦੀ ਹੀਰੋਇਨ ਜਪਜੀ ਖਹਿਰਾ ਤੇ ਅਕਿਸ਼ਤਾ ਸਰੀਨ ਹੈ।
ਕੁਲਜਿੰਦਰ ਨੂੰ ਨਵੇਂ-ਨਵੇਂ ਤਜਰਬੇ ਵਾਲੀਆਂ ਫਿਲਮਾਂ ‘ਚ ਦੇਖਿਆ ਜਾਂਦਾ ਰਿਹਾ ਹੈ, ਜਿਹੜੀਆਂ ਲੀਕ ਤੋਂ ਹੱਟ ਕੇ ਹੁੰਦੀਆਂ ਹਨ। ਅੱਗੇ ਵੀ ਕੁਲਜਿੰਦਰ ਕੋਲੋਂ ਇਹੀ ਉਮੀਦ ਲਗਾਈ ਜਾਂਦੀ ਹੈ ਕਿ ਉਸ ਦੀਆਂ ਆਉਣ ਵਾਲੀਆਂ ਫਿਲਮਾਂ ਵੀ ਪੰਜਾਬੀ ਸਿਨੇਮਾ ਨੂੰ ਕੁਝ ਵੱਖਰਾ ਦੇ ਕੇ ਜਾਣਗੀਆਂ।- ਫਾਈਵਵੁੱਡ ਟੀਮ

Leave a Reply

Your email address will not be published. Required fields are marked *

‘ਆਟੇ ਦੀ ਚਿੜੀ’ ਵਿੱਚ ਦਿਖੇਗਾ ਸਰਦਾਰ ਸੋਹੀ ਦੀ ਅਦਾਕਾਰੀ ਦਾ ਵੱਖਰਾ ਰੰਗ, 19 ਨੂੰ ਹੋਵੇਗੀ ਰਿਲੀਜ਼

“ਆਟੇ ਦੀ ਿਚੜੀ” ਦੀ ਚਮਕਾਵੇਂਗੀ ਹੈਰੀ ਭੱਟੀ ਦਾ ਨਾਂ