in

‘ਆਟੇ ਦੀ ਚਿੜੀ’ ਵਿੱਚ ਦਿਖੇਗਾ ਸਰਦਾਰ ਸੋਹੀ ਦੀ ਅਦਾਕਾਰੀ ਦਾ ਵੱਖਰਾ ਰੰਗ, 19 ਨੂੰ ਹੋਵੇਗੀ ਰਿਲੀਜ਼

ਪੰਜਾਬੀ ਫ਼ਿਲਮ ਇੰਡਸਟਰੀ ਦੇ ਸਤਿਕਾਰਤ ਅਤੇ ਦਿੱਗਜ ਅਦਾਕਾਰ ਸਰਦਾਰ ਸੋਹੀ ਦੀ ਅਦਾਕਾਰੀ ਦਾ ਕੋਈ ਸਾਹਨੀ ਨਹੀਂ ਹੈ। ਹਰ ਤਰ•ਾਂ ਦੇ ਕਿਰਦਾਰ ‘ਚ ਰੂਹ ਫੂਕਣ ਦਾ ਦਮ ਰੱਖਣ ਵਾਲੇ ਸਰਦਾਰ ਸੋਹੀ ਦੀ ਅਦਾਕਾਰੀ ਦਾ ਇੱਕ ਵੱਖਰਾ ਨਮੂਨਾ ਦਰਸ਼ਕ ਪੰਜਾਬੀ ਫ਼ਿਲਮ ‘ਆਟੇ ਦੀ ਚਿੜੀ’ ਵਿੱਚ ਦੇਖ ਸਕਣਗੇ। ‘ਤੇਗ ਪ੍ਰੋਡਕਸ਼ਨ’ ਦੇ ਬੈਨਰ ਹੇਠ ਬਣੀ ਨਿਰਮਾਤਾ ਚਰਨਜੀਤ ਸਿੰਘ ਵਾਲੀਆ ਅਤੇ ਤੇਗਵੀਰ ਸਿੰਘ ਵਾਲੀਆ ਦੀ ਇਸ ਫ਼ਿਲਮ ‘ਚ ਸਰਦਾਰ ਸੋਹੀ ਨੇ ਦਮਦਾਰ ਭੂਮਿਕਾ ਨਿਭਾਈ ਹੈ। ਇਹ ਭੂਮਿਕਾ ਉਨ•ਾਂ ਦੀਆ ਯਾਦਗਾਰੀ ਭੂਮਿਕਾਵਾਂ ‘ਚ ਗਿਣੀ ਜਾਵੇਗੀ।

ਰਾਜੂ ਵਰਮਾ ਦੀ ਲਿਖੀ ਅਤੇ ਹੈਰੀ ਭੱਟੀ ਦੀ ਨਿਰਦੇਸ਼ਕ ਕੀਤੀ ਇਸ ਫ਼ਿਲਮ ‘ਚ ਅੰਮ੍ਰਿਤ ਮਾਨ ਅਤੇ ਨੀਰੂ ਬਾਜਵਾ ਨੇ ਮੁੱਖ ਭੂਮਿਕਾ ਨਿਭਾਈ ਹੈ। ਇਹ ਫ਼ਿਲਮ ਪੰਜਾਬ ਤੋਂ ਵਿਦੇਸ਼ਾਂ ‘ਚ ਜਾ ਵੱਸੇ ਪਰਿਵਾਰਾਂ ਦੀ ਕਹਾਣੀ ਹੈ। ਫ਼ਿਲਮ ‘ਚ ਦਾਦੇ ਅਤੇ ਪੋਤੇ ਦੀ ਕਹਾਣੀ ਜ਼ਰੀਏ ਇਸ ਦਰਦ ਨੂੰ ਬਿਆਨ ਕੀਤਾ ਗਿਆ ਹੈ। ਸਰਦਾਰ ਸੋਹੀ ਇਸ ਫ਼ਿਲਮ ‘ਚ ਦਾਦੇ ਦਾ ਮਹੱਤਵਪੂਰਨ ਕਿਰਦਾਰ ਨਿਭਾ ਰਿਹਾ ਹੈ। ਇਹ ਫ਼ਿਲਮ ਉਸਦੇ ਕਿਰਦਾਰ ਦੇ ਦੁਆਲੇ ਹੀ ਘੁੰਮਦੀ ਹੈ।

19 ਅਕਤੂਬਰ ਨੂੰ ਰਿਲੀਜ਼ ਹੋਣ ਜਾ ਰਹੀ ਇਸ ਫ਼ਿਲਮ ਦੇ ਟ੍ਰੇਲਰ ਨੂੰ ਹਰ ਪਾਸਿਓ ਸ਼ਾਨਦਾਰ ਹੁੰਗਾਰਾ ਮਿਲਿਆ ਹੈ, ਜਿਸ ਨਾਲ ਫ਼ਿਲਮ ਦੀ ਟੀਮ ਦੇ ਹੌਂਸਲੇ ਬੁਲੰਦ ਹੋ ਗਏ ਹਨ। ਸਰਦਾਰ ਸੋਹੀ ਮੁਤਾਬਕ ਇਹ ਫ਼ਿਲਮ ਹਰ ਪੰਜਾਬੀ ਨੂੰ ਪ੍ਰਭਾਵਿਤ ਕਰੇਗੀ। ਸੋਹੀ ਮੁਤਾਬਕ ਉਹ 3 ਦਹਾਕਿਆਂ ਤੋਂ ਅਦਾਕਾਰੀ ਦੇ ਖ਼ੇਤਰ ‘ਚ ਹਨ। ਹਰਪਾਲ ਟਿਵਾਣਾ ਵਰਗੇ ਦਿੱਗਜ ਨਾਟ ਅਤੇ ਫ਼ਿਲਮ ਨਿਰਦੇਸ਼ਕ ਦੀ ਟੀਮ ਦਾ ਹਿੱਸਾ ਰਹਿ ਚੁੱਕੇ ਸੋਹੀ ਹੁਣ ਤੱਕ ਦਰਜਨਾਂ ਪੰਜਾਬੀ ਫ਼ਿਲਮਾਂ ‘ਚ ਕੰਮ ਕਰ ਚੁੱਕੇ ਹਨ। ਸੋਹੀ ਮੁਤਾਬਕ ਕੁਝ ਫ਼ਿਲਮਾਂ ਅਤੇ ਕਿਰਦਾਰ ਹਮੇਸ਼ਾ ਉਨ•ਾਂ ਦੇ ਦਿਲ ਦੇ ਕਰੀਬ ਰਹੇ ਹਨ, ਜਿਨ•ਾਂ ਨੂੰ ਉਹ ਆਪਣਾ ਯਾਦਗਾਰੀ ਕੰਮ ਮੰਨਦੇ ਹਨ। ਇਸ ਫ਼ਿਲਮ ਵਿਚਲਾ ਕਿਰਦਾਰ ਵੀ ਉਨ•ਾਂ ਦੇ ਯਾਦਗਾਰੀ ਕਿਰਦਾਰਾਂ ‘ਚੋਂ ਇੱਕ ਹੋਵੇਗਾ।

Leave a Reply

Your email address will not be published. Required fields are marked *

‘ਰਾਂਝਾ ਰੀਫਿਊਜੀ’ ਕਰੇਗੀ ਸਭ ਦਾ ਮਨੋਰੰਜਨ : ਕਰਮਜੀਤ ਅਨਮੋਲ

ਕੁਲਜਿੰਦਰ ਸਿੱਧੂ ਲੈ ਕੇ ਆਉਣਗੇ ਫਿਲਮਾਂ ਦੀ ਨ੍ਹੇਰੀ