ਸਰਗੁਣ ਮਹਿਤਾ ਹਰ ਫ਼ਿਲਮ ਦੇ ਨਾਲ ਪੰਜਾਬੀ ਫ਼ਿਲਮ ਇੰਡਸਟਰੀ ਵਿੱਚ ਨਵੀਆਂ ਉਚਾਈਆਂ ਨੂੰ ਛੂਹ ਰਹੀ ਹੈ। ਹਾਲ ਹੀ ‘ਚ ਮੁਹਾਲੀ ‘ਚ ਪੀਟੀਸੀ ਪੰਜਾਬੀ ਫ਼ਿਲਮ ਐਵਾਰਡ ਸ਼ੋਅ ਕਰਵਾਇਆ ਗਿਆ ਸੀ ਜਿਸ ਵਿਚ ਆਪਣੀ ਸ਼੍ਰੇਣੀ ‘ਚ ਸਭ ਤੋਂ ਬੈਸਟ ਰਹੇ ਕਲਾਕਾਰਾਂ ਨੂੰ ਐਵਾਰਡ ਦਿੱਤੇ ਗਏ। ਉੱਥੇ ਹੀ ਪੰਜਾਬੀ ਫ਼ਿਲਮੀ ਦੁਨੀਆਂ ‘ਚ ਸਰਗੁਣ ਮਹਿਤਾ ਨੇ ਕਦਮ ਰੱਖਕੇ ਵਡੀ ਕਾਮਯਾਬੀ ਤਾਂ ਹਾਸਲ ਕੀਤੀ ਹੀ ਅਤੇ ਨਾਲ ਹੀ ਪੰਜਾਬੀ ਇੰਡਸਟਰੀ ਦੀ ਮਸ਼ਹੂਰ ਅਤੇ ਪਸੰਦੀਦਾ ਅਦਾਕਾਰ ਨੀਰੂ ਬਾਜਵਾ ਨੂੰ ਪਛਾੜ ਦਿੱਤਾ। ਤਿੰਨ ਸਾਲਾਂ ਤੋਂ ਬੈਸਟ ਐਕਟ੍ਰੈਸ ਦਾ ਐਵਾਰਡ ਜਿੱਤਣ ਵਾਲੀ ਨੀਰੂ ਬਾਜਵਾ ਨੂੰ ਸਰਗੁਣ ਮਹਿਤਾ ਨੇ ਪਿੱਛੇ ਛੱਡ ਰਿਕਾਰਡ ਕਾਇਮ ਕੀਤਾ ਹੈ।
ਦੱਸ ਦਈਏ ਕਿ ਸਰਗੁਣ ਮਹਿਤਾ ਪਿਛਲੇ ਤਿੰਨ ਸਾਲਾਂ ਤੋਂ ਬੈਸਟ ਐਕਟ੍ਰੈਸ ਦਾ ਐਵਾਰਡ ਜਿੱਤਦੀ ਆ ਰਹੀ ਹੈ ਅਤੇ ਇਸ ਵਾਰ ਵੀ ਬੈਸਟ ਐਕਟ੍ਰੈਸ ਦਾ ਐਵਾਰਡ ਜਿੱਤ ਕੇ ਚਾਰ ਸਾਲਾਂ ਦਾ ਰਿਕਾਰਡ ਕਾਇਮ ਕਰ ਦਿੱਤਾ ਹੈ। ਸਰਹੁਣ ਮਹਿਤਾ ਨੇ ਪੰਜਾਬੀ ਇੰਡਸਟਰੀ ‘ਚ ਕਦਮ ਰਖਿਆ ਅੰਗਰੇਜ਼ ਫ਼ਿਲਮ ਦੇ ਨਾਲ ਜਿਸ ‘ਚ ਅਮਰਿੰਦਰ ਗਿੱਲ ਸਰਗੁਣ ਨਾਲ ਮੁਖ ਭੁਮਿਕਾ ‘ਚ ਸੀ। ਸਭ ਤੋਂ ਪਹਿਲਾ ਸਰਗੁਣ ਨੂੰ ਬੈਸਟ ਐਕਟ੍ਰੈਸ ਦਾ ਐਵਾਰਡ ਵੀ ਇਸੀ ਫ਼ਿਲਮ ਦੇ ਲਈ ਹੀ ਮਿਲਿਆ ਸੀ। ਸਰਹੁਣ ਮਹਿਤਾ ਦੀ ਦੂਜੀ ਫ਼ਿਲਮ ਲਵ ਪੰਜਾਬ, ਜਿਸ ਦੇ ਲਈ ਵੀ ਸਰਹੁਣ ਨੂੰ ਫ਼ਿਲਮਫ਼ੇਅਰ ਬੈਸਟ ਐਕਟ੍ਰੈਸ ਦਾ ਐਵਾਰਡ ਮਿਲਿਆ।
ਉਹਨਾਂ ਦੀ ਤੀਜੀ ਫ਼ਿਲਮ ਜਿੰਦੁਆ ਸੀ ਇਸ ਤੋਂ ਬਾਅਦ ਲਾਹੋਈਏ ਲਈ ਤੀਜੀ ਵਾਰ ਬੈਸਟ ਐਕਟ੍ਰੈਸ ਦਾ ਐਵਾਰਡ ਮਿਲਿਆ। ਹਾਲੇ ਐਵਾਰਡ ਦਾ ਸਿਲਸਿਲਾ ਇਥੇ ਹੀ ਨਹੀਂ ਰੁਕਿਆ। ਉਹਨਾਂ ਨੂੰ ਪਿਛਲੇ ਸਾਲ ਰਿਲੀਜ਼ ਹੋਈ ਫ਼ਿਲਮ ਕਿਸਮਤ ‘ਚ ਸ਼ਾਨਦਾਰ ਅਦਾਕਾਰੀ ਲਈ ਬੈਸਟ ਐਕਟ੍ਰੈਸ ਦਾ ਐਵਾਰਡ ਦਿੱਤਾ ਗਿਆ। ਲਗਾਤਾਰ ਚਾਰ ਵਾਰ ਬੈਸਟ ਐਕਟ੍ਰੈਸ ਦਾ ਐਵਾਰਡ ਜਿੱਤ ਕੇ ਉਹਨਾਂ ਨੇ ਨੀਰੂ ਬਾਜਵਾ ਦੇ ਮੁਕਾਬਲੇ ਇਕ ਸ਼ਾਨਦਾਰ ਰਿਕਾਰਡ ਕਾਇਮ ਕਰ ਦਿੱਤਾ ਹੈ।
ਸਰਹੁਣ ਮਹਿਤਾ ਨੇ ਐਵਾਰਡ ਜਿੱਤਣ ਤੋਂ ਬਾਅਦ ਆਪਣੇ ਇੰਸਟਾਗ੍ਰਾਮ ‘ਤੇ ਇਕ ਪੋਸਟ ਸ਼ੇਅਰ ਕਰਦੇ ਹੋਏ ਲਿਖਿਆ, ਹਾਲਾਂਕਿ ਇਹ ਵਧੀਆ ਤਸਵੀਰ ਨਹੀਂ ਹੈ ਪਰ ਫ਼ਿਰ ਵੀ ਇਹ ਤਸਵੀਰ ਪਿਆਨ ਨਾਲ ਭਰੀ ਹੋਈ ਹੈ, ਇਹ ਪੰਜਾਬ ਵਿੱਚ ਪਿਛਲੇ ਚਾਰ ਸਾਲਾਂ ਦਾ ਸਫ਼ਰ। ਪਿਆਰ ਜਿਹੜਾ ਪੰਜਾਬ ਨੇ ਮੈਨੂੰ ਦਿਲ ਖੋਲ ਕੇ ਕੀਤਾ। ਧੰਨਵਾਦ ਪੰਜਾਬ ਮੈਨੁੰ ਤੇ ਸਾਡੀ ਫ਼ਿਲਮ ਕਿਸਮਤ ਨੂੰ ਇਨਾਂ ਪਿਆਰ ਦੇਣ ਲਈ।
ਦੱਸ ਦਈਏ ਕਿ ਸਰਗੁਣ ਮਹਿਤਾ ਨੇ ਪੰਜਾਬੀ ਇੰਡਸਟਰੀ ‘ਚ ਕਦਮ ਰੱਖਣ ਤੋਂ ਪਹਿਲਾਂ ਛੋਟੇ ਪਰਦੇ ‘ਤੇ ਅਦਾਕਾਰੀ ਕਰਦੀ ਸੀ। ਸਰਗੁਣ ਦੇ ਬਹੁਤ ਸਾਰੇ ਸੀਰੀਅਲ ਜ਼ੀ ਟੀਵੀ, ਕਲਰਸ, ਵਰਗੇ ਨਾਮੀ ਚੈਨਲਾਂ ‘ਤੇ ਆਉਂਦੇ ਸਨ। ਇਹਨਾਂ ਦੇ ਮਸ਼ਹੂਰ ਸੀਰੀਅਲ ਦੇ ਨਾਂਅ ਜਿਵੇਂ ਕਿ ਬਾਲਿਕਾ ਵਧੂ, 12/24 ਕਰੋਲ ਬਾਗ, ਜਮਾਈ ਰਾਜਾ ਹਨ। ਦਰਸ਼ਕਾਂ ਨੇ ਸਰਗੁਣ ਨੂੰ ਛੋਟੇ ਪਰਦੇ ‘ਤੇ ਵੀ ਬਹੁਤ ਪਿਆਰ ਦਿੱਤਾ ਅਤੇ ਪੰਜਾਬੀ ਇੰਡਸਟਰੀ ਵਿੱਚ ਵੀ ਸਰਗੁਣ ਦਾ ਵਾਧੂ ਸਾਥ ਨਿਭਾਇਆ।






