in

ਗੁਰਦਾਸ ਮਾਨ ਨੇ ਇਕ ਵਾਰ ਫਿਰ ਤੋਂ ਮੰਗੀ ਮੁਆਫ਼ੀ, ਜਾਣੋ ਕੀ ਹੈ ਮਾਮਲਾ

ਨੰਗਲ : ਭਾਖੜਾ ਡੈਮ ਦੀ 70ਵੀਂ ਵਰ੍ਹੇਗੰਢ ਮੌਕੇ ‘ਤੇ ਮੈਰਾਥਨ ਦੌੜ ਆਯੋਜਿਤ ਕਰਵਾਈ ਗਈ, ਜਿਸ ਵਿੱਚ ਹਜ਼ਾਰਾਂ ਲੋਕਾਂ ਦੇ ਵੱਲੋਂ ਹਿੱਸਾ ਲਿਆ ਗਿਆ। ਇਨ੍ਹਾਂ ਲੋਕਾਂ ਵਿੱਚ ਵਿਦਿਆਰਥੀਆਂ, ਨੌਜਵਾਨਾਂ ਅਤੇ ਬਜ਼ੁਰਗ ਮੌਜੂਦ ਸਨ। ਇਸ ਉਪਰੰਤ ਪੰਜਾਬੀ ਗਾਇਕ ਗੁਰਦਾਸ ਮਾਨ ਵੱਲੋਂ ਐੱਨ.ਐੱਫ.ਐੱਲ ਸਟੇਡੀਅਮ ਵਿੱਚ ਆਯੋਜਿਤ ਸੱਭਿਆਚਾਰਕ ਸਮਾਰੋਹ ਵਿੱਚ ਨਾਗਰਿਕ ਨੂੰ ਵੋਟ ਦੇ ਅਧਿਕਾਰ ਦੀ ਸੁਚੱਜੀ ਵਰਤੋਂ ਦੀ ਸਹੁੰ ਚੁਕਾਈ ਗਈ।

ਇਸ ਮੈਰਾਥਨ ਦੌੜ ਵਿੱਚ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਡਾ.ਸੁਮੀਤ ਜਾਰੰਗਲ ਨੇ ਵੀ ਸਾਈਕਲ ਰੇਸ ਵਿੱਚ ਭਾਗ ਲੈ ਕੇ ਵਿਦਿਆਰਥੀਆਂ ਨੂੰ ਤੰਦਰੁਸਤ ਰਹਿਣ ਦੀ ਪ੍ਰੇਰਨਾ ਦਿੱਤੀ। ਉਨ੍ਹਾਂ ਨੇ ਇਸ ਵਿੱਚ ਕਿਹਾ ਕਿ ਇਸ ਸਮਾਰੋਹ ਦਾ ਮੁੱਖ ਮੰਤਵ ਲੋਕਾਂ ਨੂੰ ਸਿਹਤਮੰਦ ਰਹਿਣ ਦੀ ਪ੍ਰੇਰਨਾ ਦੇਣਾ ਹੈ। ਦੱਸ ਦਈਏ ਕਿ ਇਸ ਸਭਿਆਚਾਰਕ ਪ੍ਰੋਗਰਾਮ ਵਿਚ ਗੁਰਦਾਸ ਮਾਨ ਤੋਂ ਵੱਡੀ ਗਲਤੀ ਹੋ ਗਈ। ਉਹਨਾਂ ਨੇ ਇਸ ਮੌਕੇ ‘ਤੇ ਅਪਣੇ ਪ੍ਰਸਿੱਧ ਗੀਤ ‘ਆਪਣਾ ਪੰਜਾਬ ਹੋਵੇ, ਘਰ ਦੀ ਸ਼ਰਾਬ ਹੋਵੇ’ ਗੀਤ ਗਾ ਦਿੱਤਾ ਜਿਸ ਕਾਰਨ ਉਹਨਾਂ ਨੂੰ ਮੁਆਫ਼ੀ ਮੰਗਣੀ ਪਈ।

ਇਸ ਸੱਭਿਆਚਾਰਕ ਪ੍ਰੋਗਰਾਮ ਦੌਰਾਨ ਗੁਰਦਾਸ ਮਾਨ ਨੇ ਵੋਟਰਾਂ ਨੂੰ ‘ਮੇਰੀ ਵੋਟ ਮੇਰੀ ਸ਼ਕਤੀ’ ਬਾਰੇ ਜਾਗਰੂਕ ਕਰਨ ਦੇ ਨਾਲ-ਨਾਲ ਆਪਣੇ ਸ਼ਾਨਦਾਰ ਗੀਤਾਂ ਨਾਲ ਸਰੀਰਕ ਤੰਦਰੁਸਤੀ ਕਾਇਮ ਰੱਖਣ ਅਤੇ ਬੁਰਾਈਆਂ ਵਿਰੁੱਧ ਜਾਗਣ ਦਾ ਸੱਦਾ ਦਿੱਤਾ। ਇਸ ਦੌੜ ਵਿੱਚ ਜ਼ਿਲ੍ਹਾ ਓਲੰਪਿਕ ਐਸੋਸੀਏਸ਼ਨ ਵਲੋਂ ਇਸ ਸਮਾਰੋਹ ਵਿੱਚ ਹਿੱਸਾ ਲੈਣ ਵਾਲੇ ਸਾਰੇ ਸਾਈਕਲਿਸਟਾਂ ਅਤੇ ਦੌੜਾਕਾਂ ਨੂੰ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ।

Leave a Reply

Your email address will not be published. Required fields are marked *

ਪੰਜਾਬੀ ਇੰਡਸਟਰੀ ‘ਚ ਕਦਮ ਰੱਖਦੇ ਹੀ ਸਰਗੁਣ ਮਹਿਤਾ ਨੇ ਪਛਾੜਿਆ ਨੀਰੂ ਬਾਜਵਾ ਨੂੰ

ਰਣਜੀਤ ਬਾਵਾ ‘ਤੇ’ ਗੁਰਲੇਜ਼ ਅਖ਼ਤਰ ਦੀ ਅਵਾਜ਼ ‘ਚ ‘ਰੱਬ ਦਾ ਰੇਡੀਓ 2’ ਦਾ ਨਵਾਂ ਗੀਤ ‘ਟੱਪੇ’ ਹੋਇਆ ਰਿਲੀਜ਼