fbpx

“ਰੱਬ ਦਾ ਰੇਡੀਓ 2 “ ਵਿੱਚ ਹੋਵੇਗਾ ਜ਼ਿੰਦਗੀ ਦਾ ਇਹ ਸੁਆਦ, ਜੋ ਹਰ ਹਰ ਬੰਦੇ ਲਈ ਹੈ, ਖ਼ਾਸ

Posted on March 22nd, 2019 in Article

‘ਰੱਬ ਦਾ ਰੇਡੀਓ 2’ ਫ਼ਿਲਮ ‘ਚ ਕਿੰਨਾਂ ਕੁ ਖਾਸ ਹੈ ਇਹ ਤਾਂ ਤਸਵੀਰਾਂ ਤੋਂ ਸਾਫ਼ ਜ਼ਾਹਰ ਹੋ ਰਿਹਾ ਹੈ। ਇਸ ਫਿਲਮ ‘ਚ ਬਹੁਤ ਕੁਝ ਖਾਸ ਦੇਖਣ ਨੂੰ ਮਿਲੇਗਾ ਹੀ ਨਾਲ ਹੀ ਪੇਂਡੂ ਸਭਿਆਚਾਰ ਨਾਲ ਜੁੜੇ ਪਿੰਡਾਂ ਦੇ ਉਹਨਾਂ ਦ੍ਰਿਸ਼ ਨੂੰ ਦਿਖਾਵੇਗੀ ਜੋਕਿ ਅੱਜ ਦੇ ਸਮੇਂ ‘ਚ ਅਲੋਪ ਹੋ ਗਏ ਹਨ। ਗਰਮੀਆਂ ਦੇ ਸਮੇਂ ਪਿੰਡ ‘ਚ ਬਰਫ਼ ਦਾ ਗੋਲਾ ਖਾਣ ਦਾ ਸਵਾਦ ਤਾਂ ਪਿੰਡ ਦੇ ਬੱਚੇ ਲੈ ਹੀ ਰਹੇ ਹਨ ਨਾਲ ਹੀ ਸਿੰਮੀ ਚਾਹਲ ਅਤੇ ਤਰਸੇਮ ਜੱਸੜ ਵੀ ਇਸਦਾ ਲੁਤਫ਼ ਚੁੱਕ ਰਹੇ ਹਨ।

ਬਹੁਤ ਸਾਰੀਆਂ ਅਜੀਹੀਆਂ ਖੇਡਾਂ ਵੀ ਹਨ ਜੋਕਿ ਇਸ ਫਿਲਮ ਰਾਹੀਂ ਮੁੜ ਤੋਂ ਯਾਦ ਕਰਵਾਈਆਂ ਗਈਆਂ ਹਨ। ਜਿਵੇਂ ਕਿ ਗੋਲੀਆਂ ਖੇਡਦੇ ਬੱਚੇ ਅਤੇ ਇਹਨਾਂ ਬੱਚਿਆਂ ਨਾਲ ਸਿੰਮੀ ਚਾਹਲ ਵੀ ਬੱਚੀ ਬਣਨਾ ਨਜ਼ਰ ਆ ਰਿਹਾ ਹੈ। ਇਹ ਫਿਲਮ ਤੁਹਾਨੂੰ ਉਸ ਸਮੇਂ ਦੀ ਯਾਦ ਦਿਵਾਏਗੀ ਜਦੋਂ ਪੂਰਾ ਪਰਵਾਰ ਇਕ ਛੱਤ ਹੇਠ ਬੈਠ ਸਮਾਂ ਬਤੀਤ ਕਰਿਆ ਕਰਦੇ ਸਨ। ਇਸ ਦੇ ਨਾਲ ਹੀ ਫਿਲਮ ‘ਚ ਥੋੜੀ ਕਾਮੇਡੀ ਵੀ ਹੈ।

ਇਹਨਾਂ ਤਸਵੀਰਾਂ ਤੋਂ ਸਾਫ਼ ਜ਼ਾਹਰ ਹੁੰਦਾ ਹੈ ਕਿ ਪਰਿਵਾਰ ਦਾ ਪਿਆਰ ਆਪਸ ਵਿੱਚ ਕਿੰਨਾਂ ਜ਼ਿਆਦਾ ਹੈ। ਭੈਣ ਦਾ ਆਪਣੇ ਭਾਈ ਲਈ ਪਿਆਰ ਵੀ ਬਹੁਤ ਵਧੀਆ ਢੰਗ ਨਾਲ ਦਿਖਾਇਆ ਗਿਆ ਹੈ। ‘ਰੱਬ ਦਾ ਰੇਡੀਓ’ ਜਿਥੇ ਖ਼ਤਮ ਹੋਈ ਸੀ ਇਸ ਫਿਲਮ ਵਿੱਚ ਕਹਾਣੀ ਉਸ ਤੋਂ ਅੱਗੇ ਤੁਰੀ ਹੈ, ਪਰ ਇਸ ਕਹਾਣੀ ‘ਚ ਕੀ ਕੁਝ ਨਵਾਂ ਹੋਵੇਗ, ਇਸ ਦਾ ਝਲਕਾਰਾ ਟ੍ਰੇਲਰ ਤੋਂ ਪੈ ਚੁੱਕਾ ਹੈ।

ਫਿਲਮ ‘ਚ ਤਰਸੇਮ ਜੱਸੜ ਅਤੇ ਸਿੰਮੀ ਚਾਹਲ ਤੋਂ ਇਲਾਵਾ ਤਾਨੀਆ, ਬੀ.ਐੱਨ.ਸ਼ਰਮਾ, ਹਰਬੀ ਸੰਘਾ, ਨਿਰਮਲ ਰਿਸ਼ੀ, ਅਵਤਾਰ ਗਿੱਲ, ਜਗਜੀਤ ਸੰਧੂ ਤੇ ਸੁਨੀਤਾ ਧੀਰ ਨੇ ਅਹਿਮ ਭੂਮਿਕਾ ਨਿਭਾਈ ਹੈ। ਅਦਾਕਾਰ ਵਾਮਿਕਾ ਗੱਬੀ ਅਤੇ ਰਘਵੀਰ ਬੋਲੀ ਫ਼ਿਲਮ ਵਿੱਚ ਅਹਿਮ ਭੂਮਿਕਾ ਵਿੱਚ ਨਜ਼ਰ ਆਉਂਣਗੇ।

ਰੱਬ ਦਾ ਰੇਡੀਓ ਨੂੰ ਦਰਸ਼ਕਾਂ ਨੇ ਖਾਸਾ ਪਸੰਦ ਕੀਤਾ ਹੈ। ਫ਼ਿਲਮ ‘ਚ ਤਰਸੇਮ ਮਨਜਿੰਦਰ ਦਾ ਕਿਰਦਾਰ ਨਿਭਾ ਰਹੇ ਹਨ ਉਥੇ ਹੀ ਸਿੰਮੀ ਚਾਹਲ ਗੁਡੀ ਦਾ। ਮਨਜਿੰਦਰ ਤੇ ਗੁੱਡੀ ਦਾ ਪਿਆਰ ਅਤੇ ਪੰਜਾਬ ਦੇ ਪਿੰਡਾਂ ਦੀ ਯਾਦ ਕਰਵਾਉਂਦੀ ਹੈ ਰੱਬ ਦਾ ਰੇਡੀਓ 2 ਫਿਲਮ 29 ਮਾਰਚ ਨੂੰ ਰਿਲੀਜ਼ ਹੋਵੇਗੀ।

Comments & Feedback