‘ਰੱਬ ਦਾ ਰੇਡੀਓ 2’ ਦਾ ਨਵਾਂ ਗੀਤ ‘ਟੱਪੇ’ ਦਰਸ਼ਕਾਂ ਨੂੰ ਭੰਗੜੇ ਪਾਉਣ ਲਈ ਮਜਬੂਰ ਕਰ ਦੇਵੇਗਾ। ਦੱਸ ਦਈਏ ਕਿ ਇਹ ਗੀਤ ਰਣਜੀਤ ਬਾਵਾ ਅਤੇ ਗੁਰਲੇਜ਼ ਅਖ਼ਤਰ ਨੇ ਗਾਇਆ ਹੈ। ਫ਼ਿਲਮ ਦਾ ਟ੍ਰੇਲਰ ਹਾਲਹੀ ਵਿੱਚ ਰਿਲੀਜ਼ ਹੋਇਆ ਹੈ। ਫ਼ਿਲਮ ‘ਚ ਤਰਸੇਮ ਜੱਸੜ ਅਤੇ ਸਿੰਮੀ ਚਾਹਲ ਮੁੱਖ ਭੂਮਿਕਾ ਨਿਭਾ ਰਹੇ ਹਨ। ਇਹ ਫ਼ਿਲਮ ਰੱਬ ਦਾ ਰੇਡੀਓ ਭਾਗ ਪਹਿਲਾ ਦੇ ਖਤਮ ਹੋਏ ਤੋਂ ਹੀ ਸ਼ੁਰੂ ਹੋਵੇਗੀ। ਇਸ ਲਈ ਇਸ ਨਵੀਂ ਫ਼ਿਲਮ ਨੂੰ ਸਮਝਣ ਲਈ ਤੁਹਾਨੂੰ ਇਸ ਫ਼ਿਲਮ ਦਾ ਪਹਿਲਾ ਭਾਗ ਦੇਖਣਾ ਪਵੇਗਾ।
ਰੱਬ ਦਾ ਰੇਡੀਓ 2’ ਨੂੰ ਸ਼ਰਨ ਆਰਟ ਵੱਲੋਂ ਡਾਇਰੈਕਟ ਕੀਤਾ ਗਿਆ ਹੈ ਅਤੇ ਕਹਾਣੀ ਜੱਸ ਗਰੇਵਾਲ ਵੱਲੋਂ ਹੀ ਲਿਖੀ ਗਈ ਹੈ। ਪਹਿਲੀ ਫਿਲਮ ਵੀ ਜੱਸ ਗਰੇਵਾਲ ਵੱਲੋਂ ਹੀ ਲਿਖੀ ਗਈ ਸੀ। ਇਸ ਫ਼ਿਲਮ ਨੂੰ ਮਨਪ੍ਰੀਤ ਸਿੰਘ ਜੌਹਲਅਤੇ ਆਸ਼ੂ ਮੁਨੀਸ਼ ਸਾਹਨੀ ਵੱਲੋਂ ਪ੍ਰੋਡਿਊਸ ਕੀਤਾ ਗਿਆ ਹੈ। ਤਰਸੇਮ ਜੱਸੜ ਅਤੇ ਸਿੰਮੀ ਚਾਹਲ ਤੋਂ ਇਲਾਵਾ ਅਦਾਕਾਰ ਵਾਮਿਕਾ ਗੱਬੀ ਅਤੇ ਰਘਵੀਰ ਬੋਲੀ ਵੀ ਅਹਿਮ ਭੂਮਿਕਾ ਨਿਭਾਉਂਦੇ ਹੋਏ ਨਜ਼ਰ ਆਉਣਗੇ।
ਇਸ ਗੀਤ ਨੂੰ ਤਰਸੇਮ ਜੱਸੜ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ‘ਤੇ ਵੀ ਸ਼ੇਅਰ ਕੀਤਾ। ਗਾਣੇ ਦਾ ਮਿਉਜ਼ਿਕ ਦਿੱਤਾ ਹੈ ਦੇਸੀ ਕਰੂ ਅਤੇ ਬੋਲ ਲਿਖੇ ਹਨ ਨਰਿੰਦਰ ਬਾਥ ਨੇ। ਫ਼ਿਲਮ 29 ਮਾਰਚ ਨੂੰ ਰਿਲੀਜ਼ ਹੋਵੇਗੀ ਅਤੇ ਜਿਸ ਤਰ੍ਹਾਂ ਰੱਬ ਦਾ ਰੇਡੀਓ ਨੂੰ ਲੋਕਾਂ ਵਲੋਂ ਖੂਬ ਪਿਆਰ ਮਿਲਿਆ ਸੀ ਉਸੀ ਤਰ੍ਹਾਂ ਰੱਬ ਦਾ ਰੇਡੀਓ 2 ਨੂੰ ਵੀ ਦਰਸ਼ਕਾਂ ਵਲੋਂ ਭਰਵਾਂ ਹੰਗਾਰਾ ਮਿਲੇਗਾ। (Neelam Dhawal)




