fbpx

ਸਿੰਮੀ ਚਾਹਲ ਦੇ ਦੋਵੇਂ ਹੱਥਾਂ ਵਿੱਚ ਲੱਡੂ, ਜਾਣੋ ਕਿਵੇ ??

Posted on March 23rd, 2019 in ArticleFivewood Special

ਆਪਣੀ ਅਦਾਕਾਰੀ ਦੇ ਬਲਬੂਤੇ ਪੰਜਾਬੀ ਫ਼ਿਲਮ ਜਗਤ ‘ਚ ਥੋੜੇ ਸਮੇਂ ‘ਚ ਵੱਡਾ ਨਾਂ ਬਣਾ ਚੁੱਕੀ ਸਿੰਮੀ ਚਾਹਲ ਲਗਾਤਾਰ ਆਪਣੀ ਅਦਾਕਾਰੀ ਦਾ ਲੋਹਾ ਮੰਨਵਾ ਰਹੀ ਹੈ। ਉਹ ਆਪਣੀ ਹਰ ਫ਼ਿਲਮ ਨਾਲੋਂ ਆਪਣੇ ਦਰਸ਼ਕਾਂ ਦਾ ਘੇਰਾ ਵੱਡਾ ਕਰ ਰਹੀ ਹੈ। ਪੰਜਾਬੀ ਫ਼ਿਲਮ ‘ਬੰਬੂਕਾਟ’ ਨਾਲ ਪੰਜਾਬੀ ਦਰਸ਼ਕਾਂ ‘ਚ ਆਪਣੀ ਪਹਿਚਾਣ ਦਰਜ ਕਰਵਾਉਣ ਵਾਲੀ ਸਿੰਮੀ ਚਾਹਲ ਇਸ ਵੇਲੇ ਦੀ ਚਰਚਿਤ ਅਦਾਕਾਰਾ ਹੈ।

ਇਸ ਵੇਲੇ ਉਸਦੇ ਦੋਵੇਂ ਹੱਥਾਂ ਵਿੱਚ ਲੱਡੂ ਹਨ। ਉਹ ਜਿੱਥੇ 29 ਮਾਰਚ ਨੂੰ ਰਿਲੀਜ ਜੋ ਰਹੀ “ਰੱਬ ਦਾ ਰੇਡੀਓ 2” ਵਿੱਚ ਤਰਸੇਮ ਜੱਸੜ ਨਾਲ ਮੁੱਖ ਭੂਮਿਕਾ ਵਿੱਚ ਨਜ਼ਰ ਆਵੇਗੀ ਉੱਥੇ ਹੀ 12 ਅਪ੍ਰੈਲ ਨੂੰ ਰਿਲੀਜ ਹੋ ਰਹੀ ਗਿੱਪੀ ਗਰੇਵਾਲ਼ ਦੀ ਫ਼ਿਲਮ “ ਮੰਜੇ ਬਿਸਤਰੇ 2” ਵਿੱਚ ਵੀ ਨਜ਼ਰ ਆਵੇਗੀ। ਉਹ ਆਪਣੀ ਇਹਨਾਂ ਫਿਲਮਾਂ ਨੂੰ ਲੈ ਕੇ ਬੇਹੱਦ ਰੁਮਾਂਚਿਤ ਨਜ਼ਰ ਆ ਰਹੀ ਹੈ।

ਸੋਸ਼ਲ ਮੀਡੀਆ ‘ਤੇ ਹਰ ਵੇਲੇ ਸਰਗਰਮ ਰਹਿਣ ਵਾਲੀ ਸਿੰਮੀ ਆਪਣੀਆਂ ਨਵੀਆਂ ਤਸਵੀਰਾਂ ਸਾਂਝੀਆਂ ਕਰਦੀ ਹੀ ਰਹਿੰਦੀ ਹੈ। ਉਹ ਆਪਣੀਆਂ ਇਹਨਾਂ ਫਿਲਮਾਂ ਬਾਰੇ ਕਹਿੰਦੀ ਹੈ ਕਿ ਇਹ ਦੋਵੇਂ ਫਿਲਮਾਂ ਉਸਦੇ ਦਿਲ ਦੇ ਨੇੜੇ ਹਨ। “ਰੱਬ ਦਾ ਰੇਡੀਓ” ਵਿੱਚ ਨਜ਼ਰ ਆ ਚੁੱਕੀ ਸਿੰਮੀ ਮੁਤਾਬਕ ਇਸ ਦਾ ਸੀਕੁਅਲ “ ਰੱਬ ਦਾ ਰੇਡੀਓ 2” ਉਸਤੋਂ ਵੀ ਜ਼ਿਆਦਾ ਖ਼ੂਬਸੂਰਤ ਬਣੀ ਹੈ। ਇਸ ਫ਼ਿਲਮ ਦਾ ਲੇਖਕ ਜੱਸ ਗਰੇਵਾਲ਼ ਉਸਦਾ ਪਸੰਦੀਦਾ ਲੇਖਕ ਹੈ। ਫ਼ਿਲਮ ਇੰਡਸਟਰੀ ਵਿੱਚ ਉਹ ਜੱਸ ਸਦਕਾ ਹੀ ਸਫਲ ਹੋਈ ਹੈ।

ਮੰਜੇ ਬਿਸਤਰ ਬਾਰੇ ਉਸਦਾ ਕਹਿਣਾ ਹੈ ਕਿ ਇਹ ਉਸਦੀ ਪਸੰਦੀਦਾ ਫ਼ਿਲਮ ਹੈ। ਉਹ ਖੁਸ਼ਕਿਸਮਤ ਹੈ ਕਿ ਉਸਨੂੰ ਇਸਦੇ ਸੀਕੁਅਲ ਦਾ ਹਿੱਸਾ ਬਣਨ ਦਾ ਸੁਭਾਗ ਹਾਸਲ ਹੋਇਆ ਹੈ। ਗਿੱਪੀ ਗਰੇਵਾਲ਼ ਨਾਲ ਇਹ ਉਸਦੀ ਪਹਿਲੀ ਫ਼ਿਲਮ ਹੈ।

ਉਹ ਦੱਸਦੀ ਹੈ ਕਿ ਉਹ ਹਰਿਆਣਾ ਦੇ ਅੰਬਾਲਾ ਸ਼ਹਿਰ ਦੀ ਜੰਮਪਲ ਹੈ। ਚੰਡੀਗੜ੍ਹ ਪੜ੍ਹਦਿਆਂ ਮਨੋਰੰਜਨ ਦੀ ਦੁਨੀਆਂ ਵੱਲ ਉਸਨੇ ਆਪਣਾ ਪਹਿਲਾ ਕਦਮ ਮਾਡਲਿੰਗ ਨਾਲ ਵਧਾਇਆ ਸੀ। ਉਸਨੇ ਆਪਣੀ ਸ਼ੁਰੂਆਤ ਮਿਊਜ਼ਿਕ ਵੀਡੀਓਜ਼ ਤੋਂ ਕੀਤੀ ਸੀ। ਉਂਝ ਉਸਦਾ ਸੁਪਨਾ ਹੀਰੋਇਨ ਬਣਨ ਦਾ ਹੀ ਸੀ। ਚੰਡੀਗੜ੍ਹ ਰਹਿੰਦਿਆਂ ਉਸ ਨੇ ਮਿਊਜ਼ਿਕ ਇੰਡਸਟਰੀ ‘ਚੋਂ ਫ਼ਿਲਮ ਇੰਡਸਟਰੀ ‘ਚ ਆਉਣ ਦੀਆਂ ਕੋਸ਼ਿਸ਼ਾਂ ਵੀ ਕੀਤੀਆਂ, ਪਰ ਗੱਲ ਨਹੀਂ ਬਣੀ। ਚੰਡੀਗੜ੍ਹ ਤੋਂ ਪੜ੍ਹਾਈ ਖ਼ਤਮ ਕਰਕੇ ਉਹ ਅੱਗੇ ਦੀ ਪੜ੍ਹਾਈ ਲਈ ਵਿਦੇਸ਼ ਚਲੀ ਗਈ। ਸੋਸ਼ਲ ਮੀਡੀਆ ‘ਤੇ ਉਸਦੀਆਂ ਸਰਗਰਮੀਆਂ ‘ਤੇ ਫ਼ਿਲਮ ਖੇਤਰ ਨਾਲ ਜੁੜੇ ਲੋਕ ਨਜ਼ਰ ਰੱਖ ਰਹੇ ਹਨ। ਸ਼ਾਇਦ ਇਹ ਗੱਲ ਉਸ ਨੇ ਕਦੇ ਨਹੀਂ ਸੋਚੀ ਹੀ ਨਹੀਂ ਸੀ।  

ਨਿਰਦੇਸ਼ਕ ਪੰਕਜ ਬਤਰਾ ਦੀ ਫ਼ਿਲਮ ‘ਬੰਬੂਕਾਟ’ ਵਿੱਚ ਐਮੀ ਵਿਰਕ ਨਾਲ ਇਕ ਸਾਂਵਲੇ ਜਿਹ ਰੰਗ ਵਾਲੀ ਕੁੜੀ ਪੱਕੋ ਦਾ ਕਿਰਦਾਰ ਨਿਭਾਉਣ ਦਾ ਮੌਕਾ ਮਿਲਿਆ ਤਾਂ ਉਸਨੇ ਆਪਣੀ ਪੂਰੀ ਵਾਹ ਲਾ ਦਿੱਤੀ। ਦਰਸ਼ਕਾਂ ‘ਤੇ ਉਸਦੀ ਅਦਾਕਾਰੀ ਦਾ ਰੰਗ ਐਸਾ ਚੜ੍ਹਿਆ ਕਿ ਅੱਜ ਉਹ ਪੰਜਾਬੀ ਦੀਆਂ ਮੋਹਰੀ ਕਤਾਰ ਦੀਆਂ ਹੀਰੋਇਨਾਂ ‘ਚ ਸ਼ੁਮਾਰ ਹੈ। ਸਿੰਮੀ ਦਾ ਕਹਿਣਾ ਹੈ ਕਿ ਉਸ ਨੇ ਕਦੇ ਵੀ ਕਿਸੇ ਵੀ ਕੰਮ ‘ਚ ਕਾਹਲੀ ਨਹੀਂ ਵਰਤੀ। ਉਹ ਹਮੇਸ਼ਾ ਸਬਰ ਅਤੇ ਸੰਤੋਖ ਦੀ ਜ਼ਿੰਦਗੀ ਜਿਉਂਦੀ ਹੈ। ਉਸਦੀ ਇਹ ਦੋਵੇਂ ਫਿਲਮਾਂ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕਰਨਗੀਆਂ

Comments & Feedback