in

‘ਰੱਬ ਦਾ ਰੇਡੀਓ 2’ ਫਿਲਮ ਦੇ ਨਵੇਂ ਲੋਕ ਗੀਤ ‘ਟੱਪੇ’ ਨੂੰ ਮਿਲ ਰਹੈ ਭਰਵਾਂ ਹੁੰਗਾਰਾ

ਚੰਡੀਗੜ੍ਹ 19 ਮਾਰਚ 2019. ਕਿਸੇ ਵੀ ਫਿਲਮ ਲਈ ਸੰਗੀਤ ਬਹੁਤ ਹੀ ਖਾਸ ਭੂਮਿਕਾ ਨਿਭਾਉਂਦਾ ਹੈ। ਇਹ ਸਿਰਫ ਦਰਸ਼ਕਾਂ ਦਾ ਮੂਡ ਚ ਵਾਧਾ ਨਹੀਂ ਕਰਦਾ ਬਲਕਿ ਕਹਾਣੀ ਦੀ ਇਕਸਾਰਤਾ ਨੂੰ ਵੀ ਤੋੜਦਾ ਹੈ। ਫਿਲਮ ਦੀ ਗਤੀ ਵੀ ਸੰਗੀਤ ਨਾਲ ਹੀ ਬੰਨੀ ਜਾਂਦੀ ਹੈ। ਇਹੀ ਇੱਕ ਮੁੱਖ ਕਾਰਨ ਹੈ ਕਿ ਫਿਲਮਕਾਰ ਸੰਗੀਤ ਨੂੰ ਬੈਸਟ ਬਣਾਉਣ ਦੀ ਪੂਰੀ ਕੋਸ਼ਿਸ਼ ਕਰਦੇ ਹਨ। ਅੱਜ ਕੱਲ ਰੱਬ ਦਾ ਰੇਡੀਓ 2 ਦਾ ਸੰਗੀਤ ਸਫਲਤਾਪੂਰਵਕ ਦਰਸ਼ਕਾਂ ਦਾ ਦਿੱਲ ਜਿੱਤ ਰਿਹਾ ਹੈ।

ਟ੍ਰੇਲਰ ਅਤੇ ਫਿਲਮ ਦੇ ਗਾਣਿਆਂ ਨਾਲ ਬੇਸ਼ੁਮਾਰ ਪਿਆਰ ਜਿੱਤਣ ਤੋਂ ਬਾਅਦ, ਵੇਹਲੀ ਜਨਤਾ ਫਿਲਮਸ ਅਤੇ ਓਮਜੀ ਗਰੁੱਪ ਨੇ ਅੱਜ ਫਿਲਮ ਦਾ ਅਗਲਾ ਗੀਤ ‘ਟੱਪੇ’ ਰਿਲੀਜ਼ ਕੀਤਾ। ਰੱਬ ਦਾ ਰੇਡੀਓ 2 ਪੂਰੇ ਵਿਸ਼ਵਭਰ ਵਿੱਚ 29 ਮਾਰਚ 2019 ਨੂੰ ਰਿਲੀਜ਼ ਹੋਵੇਗੀ। ਇਸ ਗੀਤ ਨੂੰ ਗਾਇਆ ਹੈ ਰਣਜੀਤ ਬਾਵਾ ਅਤੇ ਗੁਰਲੇਜ਼ ਅਖਤਰ ਨੇ ਅਤੇ ਇਸਦੇ ਬੋਲ ਲਿਖੇ ਹਨ ਨਰਿੰਦਰ ਬਾਠ ਨੇ। ਦੇਸੀ ਕਰੂ ਨੇ ਇਹਨਾਂ ਟੱਪਿਆਂ ਨੂੰ ਸੰਗੀਤਬੰਦ ਕੀਤਾ ਹੈ।

ਰਣਜੀਤ ਬਾਵਾ ਅਤੇ ਵਾਮੀਕਾ ਗੱਬੀ ਨੇ ਇਸ ਵੀਡੀਓ ਵਿੱਚ ਸ਼ਿਰਕਤ ਕੀਤੀ ਹੈ।’ਟੱਪੇ’ ਪੰਜਾਬ ਦੇ ਲੋਕ ਗੀਤਾਂ ਵਿੱਚ ਆਉਂਦੇ ਹਨ ਜੋ ਵਿਆਹ ਦੀਆਂ ਰਸਮਾਂ ਦੇ ਦੌਰਾਨ ਗਾਏ ਜਾਂਦੇ ਹਨ। ਫਿਲਮ ਵਿੱਚ ਤਰਸੇਮ ਜੱਸੜ ਅਤੇ ਸਿੰਮੀ ਚਾਹਲ ਮੁੱਖ ਕਿਰਦਾਰ ਨਿਭਾਉਣਗੇ। ਇਹਨਾਂ ਦੇ ਨਾਲ ਫਿਲਮ ਵਿੱਚ ਬੀ ਐਨ ਸ਼ਰਮਾ, ਅਵਤਾਰ ਗਿੱਲ, ਨਿਰਮਲ ਰਿਸ਼ੀ, ਜਗਜੀਤ ਸੰਧੂ, ਹਾਰਬੀ ਸੰਘਾ, ਗੁਰਪ੍ਰੀਤ ਭੰਗੂ, ਸ਼ਿਵੇਂਦਰ ਮਾਹਲ,ਸੁਨੀਤਾ ਧੀਰ,ਤਾਨੀਆ ਅਤੇ ਬਲਜਿੰਦਰ ਕੌਰ ਮਹੱਤਵਪੂਰਨ ਕਿਰਦਾਰ ਨਿਭਾਉਂਦੇ ਨਜ਼ਰ ਆਉਣਗੇ।

ਇਹ ਫਿਲਮ ਮਨਪ੍ਰੀਤ ਜੌਹਲ ਨੇ ਵੇਹਲੀ ਜਨਤਾ ਫਿਲਮਸ ਲੇਬਲ ਦੇ ਤਹਿਤ ਆਸ਼ੂ ਮੁਨੀਸ਼ ਸਾਹਨੀ ਦੇ ਓਮ ਜੀ ਗਰੁੱਪ ਦੇ ਨਾਲ ਮਿਲ ਕੇ ਪ੍ਰੋਡਿਊਸ ਕੀਤੀ ਹੈ । ਇਸ ਫਿਲਮ ਦਾ ਨਿਰਦੇਸ਼ਨ ਸ਼ਰਨ ਆਰਟ ਨੇ ਕੀਤਾ ਹੈ । ਜੱਸ ਗਰੇਵਾਲ ਨੇ ਫਿਲਮ ਦੀ ਕਹਾਣੀ ਲਿਖੀ ਹੈ । ਫਿਲਮ ਦਾ ਸੰਗੀਤ ਵੇਹਲੀ ਜਨਤਾ ਰਿਕਾਰਡਸ ਲੇਬਲ ਦੇ ਅੰਤਰਗਤ ਰਿਲੀਜ਼ ਹੋਵੇਗਾ। ‘ਟੱਪੇ’ ਵੇਹਲੀ ਜਨਤਾ ਰਿਕਾਰਡਸ ਦੇ ਔਫ਼ਿਸ਼ਲ ਯੂਟਿਊਬ ਚੈਨਲ ਤੇ ਰਿਲੀਜ਼ ਹੋਇਆ ਹੈ ਅਤੇ ਫਿਲਮ ‘ਰੱਬ ਦਾ ਰੇਡੀਓ 2’ ਮਾਰਚ 2019 ਨੂੰ ਰਿਲੀਜ਼ ਹੋਵੇਗੀ।

Leave a Reply

Your email address will not be published. Required fields are marked *

ਦਰਸ਼ਕਾਂ ਵਲੋਂ ‘ਯਾਰਾ ਵੇ’ ਦੀ ਬੇਸਬਰੀ ਨਾਲ ਹੋ ਰਹੀ ਉਡੀਕ, 5 ਅਪ੍ਰੈਲ ਨੂੰ ਰਿਲੀਜ਼ ਹੋਵੇਗੀ ਫ਼ਿਲਮ

ਦਰਸ਼ਕਾਂ ਦੀਆਂ ਵੱਖੀਆਂ ਦੂਹਰੀਆਂ ਕਰ ਦੇਵੇਗੀ ‘ਮੰਜੇ ਬਿਸਤਰੇ 2’