ਪੰਜਾਬੀਆਂ ਦਾ ਜੱਟ ਟਿੰਕਾ ਉਰਫ਼ ਹਰੀਸ਼ ਵਰਮਾ ਇਸ ਸਾਲ ਇਕ ਨਹੀਂ ਦੋ ਦੋ ਫ਼ਿਲਮਾਂ ‘ਚ ਨਜ਼ਰ ਆਵੇਗਾ। ‘ਠੱਗ ਲਾਈਫ਼’ ਦੇ ਨਾਲ ਹੀ ਉਸ ਦੀ ਫ਼ਿਲਮ ‘ਕਰੇਜ਼ੀ ਟੱਬਰ’ ਵੀ ਰਿਲੀਜ਼ ਲਈ ਤਿਆਰ ਹੋ ਗਈ ਹੈ। ਇਸ ਫ਼ਿਲਮ ‘ਚ ਦਰਸ਼ਕ ਹਰੀਸ਼ ਵਰਮਾ ਤੇ ਯੋਗਰਾਜ ਸਿੰਘ ਦੀ ਪਿਓ ਪੁੱਤ ਦੀ ਜੋੜੀ ਦਾ ਖੂਬ ਆਨੰਦ ਮਾਣ ਸਕਣਗੇ। ਨਿਰਦੇਸ਼ਕ ਅਜੇ ਚੰਦੋਕ ਦੀ ਇਸ ਫ਼ਿਲਮ ਦੀ ਕਹਾਣੀ ਮਨਦੀਪ ਸਿੰਘ ਤੇ ਨਿਹਾਲ ਪੁਰਬਾ ਨੇ ਸਾਂਝੇ ਤੌਰ ‘ਤੇ ਲਿਖੀ ਹੈ। ਨਿਰਮਾਤਾ ਨਵੀਨ ਟਾਕ ਦੀ ਇਸ ਫ਼ਿਲਮ ‘ਚ ਹਰੀਸ਼ ਵਰਮਾ, ਯੋਗਰਾਜ ਸਿੰਘ, ਬੀ ਐਨ ਸ਼ਰਮਾ, ਜਸਵਿੰਦਰ ਭੱਲਾ, ਸ਼ਵਿੰਦਰ ਮਾਹਲ, ਅਰਚਨਾ ਪੂਰਨ ਸਿੰਘ ਨੇ ਅਹਿਮ ਭੂਮਿਕਾ ਨਿਭਾਈ ਹੈ। ਫਿਲਮ ਦੀ ਹੀਰੋਇਨ ਇਕ ਨਵੀਂ ਕੁੜੀ ਹੈ। ਹਰੀਸ਼ ਵਰਮਾ ਮੁਤਾਬਕ ਇਹ ਫ਼ਿਲਮ ਇਕ ਫ਼ੈਮਿਲੀ ਡਰਾਮਾ ਹੈ। ਪੜ•ੇ ਲਿਖੇ ਅਤੇ ਇਕ ਪੇਡੂ ਪਰਿਵਾਰ ਦੇ ਆਪਸੀ ਤਕਰਾਰ ਦੀ ਇਸ ਫ਼ਿਲਮ ‘ਚ ਦਰਸ਼ਕਾਂ ਦੇ ਭਰਪੂਰ ਮਨੋਰੰਜਨ ਲਈ ਹਰ ਤਰ•ਾਂ ਦਾ ਮਸਾਲਾ ਮੌਜੂਦ ਹੈ। ਹਰੀਸ਼ ਮੁਤਾਬਕ ਦਰਸ਼ਕ ਉਸ ਨੂੰ ਪਹਿਲੀ ਵਾਰ ਰੁਮਾਂਟਿਕ ਦੇ ਨਾਲ ਨਾਲ ਮਜ਼ਹੀਆ ਤੇ ਐਕਸ਼ਨ ਦੇ ਅਵਤਾਰ ‘ਚ ਦੇਖਣਗੇ। ਉਹ ਇਸ ਫ਼ਿਲਮ ਨਾਲ ਜੁੜੀ ਅਹਿਮ ਜਾਣਕਾਰੀ ਛੇਤੀ ਹੀ ਆਪਣੇ ਫ਼ੇਸਬੁੱਕ ਪੇਜ਼ ‘ਤੇ ਆਪਣੇ ਦਰਸ਼ਕਾਂ ਨਾਲ ਸਾਂਝੀ ਕਰਨਗੇ। Sapan Manchanda