fbpx

ਸਿੱਪੀ ਗਿੱਲ ਤੇ ਦਿਲਪ੍ਰੀਤ ਢਿੱਲੋਂ ਦੀ ਫਿਲਮ ‘ਜੱਦੀ ਸਰਦਾਰ’ 12 ਜੁਲਾਈ ਨੂੰ ਹੋਵੇਗੀ ਰਿਲੀਜ਼

Posted on March 22nd, 2019 in ArticleFivewood Special

ਨਾਮਵਰ ਪੰਜਾਬੀ ਗਾਇਕ ਤੇ ਅਦਾਕਾਰ ਸਿੱਪੀ ਗਿੱਲ ਤੇ ਦਿਲਪ੍ਰੀਤ ਢਿੱਲੋਂ ਇਨੀਂ ਦਿਨੀਂ ਆਪਣੀ ਫਿਲਮ ‘ਜੱਦੀ ਸਰਦਾਰ’ ਨੂੰ ਲੈ ਕੇ ਚਾਰਚਾ ਵਿੱਚ ਹਨ। ਇਸ ਫਿਲਮ ਦੀ ਸ਼ੂਟਿੰਗ ਹਾਲ ਹੀ ‘ਚ ਪਟਿਆਲਾ ਦੇ ਨੇੜੇ ਇਕ ਪਿੰਡ ‘ਚ ਸ਼ੁਰੂ ਹੋਈ ਹੈ।

ਅਮਰੀਕਾ ਦੇ ਮਸ਼ਹੂਰ ਕਾਰੋਬਾਰੀ ਪਰਵਾਸੀ ਪੰਜਾਬੀ ਬਲਜੀਤ ਸਿੰਘ ਜੋਹਲ ਵਲੋਂ ਆਪਣੀ ਕੰਪਨੀ ‘ਸਾਫ਼ਟ ਦਿਲ ਪ੍ਰੋਡਕਸ਼ਨ ਯੂਐਸਏ’ ਦੇ ਬੈਨਰ ਹੇਠ ਬਣਾਈ ਜਾ ਰਹੀ ਇਸ ਫਿਲਮ ‘ਚ ਸਿੱਪੀ ਤੇ ਦਿਲਪ੍ਰੀਤ ਢਿੱਲੋਂ ਨਾਲ ਅਦਾਕਾਰਾ ਗੁਰਲੀਨ ਚੋਪੜਾ, ਸਾਵਨ ਰੂਪਾਵਾਲੀ , ਗੁੱਗੂ ਗਿੱਲ, ਹੋਬੀ ਧਾਲੀਵਾਲ, ਯਾਦ ਗਰੇਵਾਲ, ਅਨੀਤਾ ਦੇਵਗਨ, ਸੰਸਾਰ ਸੰਧੂ, ਅੰਮ੍ਰਿਤ ਬਿੱਲਾ, ਗੁਰਮੀਤ ਸਾਜਨ, ਗੁਰਪ੍ਰੀਤ ਕੌਰ ਭੰਗੂ, ਸਤਵੰਤ ਕੌਰ, ਮਹਾਂਵੀਰ ਭੁੱਲਰ, ਡਾ ਆਰ ਪੀ ਸਿੰਘ ਅਤੇ ਧੀਰਜ ਕੁਮਾਰ ਸਮੇਤ ਕਈ ਹੋਰ ਚਿਹਰੇ ਨਜ਼ਰ ਆਉਣਗੇ।

ਧੀਰਜ ਕੁਮਾਰ ‘ਤੇ ਕਰਨ ਸੰਧੂ ਦੀ ਲਿਖੀ ਇਸ ਫਿਲਮ ਨੂੰ ਮਨਭਾਵਨ ਸਿੰਘ ਨਿਰਦੇਸ਼ਤ ਕਰ ਰਹੇ ਹਨ। ਪਟਿਆਲਾ ਨੇੜੇ ਇਕ ਪਿੰਡ ਦੀ ਦਿਖਾਈ ਗਈ ਹੈ। ਫਿਲਮ ‘ਚ ਦੋੇਂ ਜਾਣੇ ਸਕੇ ਭਰਾ ਦੇ ਰੂਪ ‘ਚ ਨਜ਼ਰ ਆਉਣਗੇ। ਸਿੱਪੀ ਗਿੱਲ ਤੇ ਦਿਲਪ੍ਰੀਤ ਢਿੱਲੋਂ ਇਨਾਂ ਦੋਵਾਂ ਦੇ ਪੁੱਤਰਾਂ ਦੇ ਰੂਪ ‘ਚ ਨਜ਼ਰ ਆਉਣਗੇ। ਇਹ ਫਿਲਮ ਪਿੰਡ ਦੇ ਦੋ ਨਾਮਵਰ ਸਰਦਾਰਾਂ ਦੇ ਪਰਿਵਾਰਾਂ ਦੀ ਕਹਾਣੀ ਹੈ।

ਇਨਾਂ ਦੇ ਪੁੱਤਰ ਸ਼ਹਿਰ ‘ਚ ਕਾਲਜ ‘ਚ ਪੜ੍ਹਦੇ ਹਨ। ਇਸ ਪਰਿਵਾਰ ਦੀ ਜ਼ਿੰਦਗੀ ਖੂਬਸੂਰਤ ਲੰਘ ਰਹੀ ਹੈ, ਪਰ ਦੋਵਾਂ ਘਰਾਂ ‘ਚ ਉਸ ਵੇਲੇ ਦਰਾਰ ਪੈ ਜਾਂਦੀ ਹੈ ਜਦੋਂ ਦੋਵਾਂ ਦੀਆਂ ਮਾਵਾਂ ਦੀ ਆਪਸ ‘ਚ ਲੜਾਈ ਹੋ ਜਾਂਦੀ ਹੈ। ਇਸ ਫਿਲਮ ਜ਼ਰੀਏ ਪੇਂਡੂ ਸਭਿਆਚਾਰ ਦੀ ਤਸਵੀਰ ਦੇ ਨਾਲ ਨਾਲ ਨਿੱਕੀਆਂ ਨਿੱਕੀਆਂ ਗੱਲਾਂ ਨੂੰ ਲੈ ਕੇ ਰਿਸ਼ਤਿਆ ‘ਚ ਪੈਂਦੀਆਂ ਦਰਾਰਾਂ ਨੂੰ ਵੀ ਦਿਖਾਇਆ ਗਿਆ ਹੈ।ਫਿਲਮ 12 ਜੁਲਾਈ ਨੂੰ ਰਿਲੀਜ਼ ਹੋਵੇਗੀ।

Comments & Feedback