in

ਅਮੀਰਾਂ’ਤੇ ਕਿਉਂ ਮਰਿਆ ਕਿੱਕਰ ਸਿੰਘ ਲਹੌਰੀਏ ‘ਚ ਦੱਸਾਂਗੇ: ਅਮਰਿੰਦਰ ਗਿੱਲ

ਅਮਰਿੰਦਰ ਗਿੱਲ ਪੰਜਾਬੀਆਂ ਦਾ ਹਰਮਨ ਪਿਆਰਾ ਗਾਇਕ ਤੇ ਅਦਾਕਾਰ ਹੈ। ਉਸ ਦੀ ਗਾਇਨ ਸ਼ੈਲੀ ਨਿਰਾਲੀ ਤੇ ਮੌਲਿਕ ਹੈ। ਜੇ ਗਾਇਕੀ ਦੇ ਖ਼ੇਤਰ ‘ਚ ਨਵੇਂ ਤਜਰਬੇ ਕਰਨ ਦਾ ਉਸ ਨੂੰ ਮਾਣ ਹਾਸਲ ਹੈ ਤਾਂ ‘ਅੰਗਰੇਜ’ ਜ਼ਰੀਏ ਪੰਜਾਬੀ ਸਿਨੇਮੇ ‘ਚ ਵੱਡੀ ਤਬਦੀਲੀ ਲਿਆਉਣ ਦਾ ਸਿਹਰਾ ਵੀ ਉਸੇ ਸਿਰ ਬੱਝਦਾ ਹੈ। ਅਮਰਿੰਦਰ ਪੰਜਾਬੀ ਦੇ ਉਨ•ਾਂ ਗਾਇਕਾਂ ‘ਚੋਂ ਹੈ, ਜਿਸ ਦਾ ਸ਼ਾਇਦ ਹੀ ਕੋਈ ਗੀਤ ਫ਼ਲਾਪ ਹੋਇਆ ਹੋਵੇ। ਅਮਰਿੰਦਰ ਆਪਣੀ ਮਰਜੀ ਨਾਲ ਗੀਤ ਗਾਉਂਦਾ ਹੈ। ਸੀਜ਼ਨ ਜਾਂ ਕਿਸੇ ਹੋਰ ਕਿਸਮ ਦਾ ਕੋਈ ਦਬਾਅ ਨਹੀਂ। ਸ਼ੋਅਜ਼ ਵੀ ਉਹ ਆਪਣੀ ਮਨ ਮਰਜੀ ਦੇ ਹੀ ਕਰਦਾ ਹੈ। ਵਿਆਹਾਂ ‘ਤੇ ਗਾਉਣਾ ਉਹ ਕਦੋਂ ਦਾ ਛੱਡ ਚੁੱਕਿਆ ਹੈ। ਕੈਨੇਡਾ ਬੈਠਾ ਉਹ ਜਾਂ ਤਾਂ ਆਪਣੇ ਸਰੋਤਿਆਂ ਦੀ ਝੋਲੀ ਪਹਿਲਾਂ ਨਾਲੋਂ ਹੋਰ ਵਧੀਆ ਗੀਤ ਪਾਉਣ ਦੀ ਵਿਉਂਤਬੰਦੀ ਕਰਦਾ ਰਹਿੰਦਾ ਹੈ ਜਾਂ ਫਿਰ ਪੰਜਾਬੀ ਸਿਨੇਮੇ ‘ਚ ਹੋਰ ਵੱਖਰੇ ਤਜਰਬੇ ਕਰਨ ਸਬੰਧੀ ਮਸ਼ਵਰੇ।
ਉਸ ਦੀ ਪਲੇਠੀ ਫ਼ਿਲਮ ‘ਇਕ ਕੁੜੀ ਪੰਜਾਬ ਦੀ’ ਸੀ। ਨਿਰਦੇਸ਼ਕ ਮਨਮੋਹਨ ਸਿੰਘ ਦੀ ਇਸ ਫ਼ਿਲਮ ਨੂੰ ਰੁਲਵਾਂ ਮਿਲਵਾਂ ਹੰਗਾਰਾ ਮਿਲਿਆ ਸੀ। ਇਸ ਮਗਰੋਂ ਉਸ ਦੀਆਂ ਅੱਧੀ ਦਰਜਨ ਦੇ ਕਰੀਬ ਫ਼ਿਲਮਾਂ ਆਈਆਂ।
Êਪਰ ਪੰਜਾਬੀ ਹੀਰੋ ਵਜੋਂ ਉਸ ਦੀ ਅਸਲ ਸ਼ੁਰੂਆਤ ਪੰਜਾਬੀ ਫ਼ਿਲਮ ‘ਗੋਰਿਆਂ ਨੂੰ ਦਫ਼ਾ ਕਰੋ’ ਨਾਲ ਹੋਈ। ਨਿਰਦੇਸ਼ਕ ਪੰਕਜ ਬਤਰਾ ਤੇ ਲੇਖਕ ਅੰਬਰਦੀਪ ਸਿੰਘ ਨੇ ਅਮਰਿੰਦਰ ਵਿਚਲੇ ਅਸਲ ਅਦਾਕਾਰ ਦੀ ਪਹਿਚਾਣ ਕਰਦਿਆਂ ਉਸ ਨੂੰ ਪਰਦੇ ‘ਤੇ ਢੁਕਵੇਂ ਰੂਪ ‘ਚ ਪੇਸ਼ ਕੀਤਾ। ਇਸ ਫ਼ਿਲਮ ਨੇ ਅਮਰਿੰਦਰ ਨੂੰ ਸਫ਼ਲ ਹੀਰੋ ਬਣਾ ਦਿੱਤਾ। ਨਿਰਦੇਸ਼ਕ ਸਿਮਰਜੀਤ ਸਿੰਘ ਦੀ ਫ਼ਿਲਮ ‘ਅੰਗਰੇਜ’ ਨੇ ਨਾ ਕੇਵਲ ਸਫ਼ਲਤਾ ਦੇ ਨਵੇਂ ਕੀਰਤੀਮਾਨ ਸਥਾਪਤ ਕੀਤੇ, ਬਲਕਿ ਅਮਰਿੰਦਰ ਗਿੱਲ ਨੂੰ ਪੰਜਾਬੀ ਦੇ ਟੌਪ 3 ਸਟਾਰਾਂ ਦੀ ਕਤਾਰ ‘ਚ ਲਿਆ ਖੜ•ਾ ਕੀਤਾ। ਇਸ ਫ਼ਿਲਮ ‘ਚ ਉਸ ਵੱਲੋਂ ਨਿਭਾਇਆ ਇਕ ਸਧਾਰਨ ਜਿਹੇ ਮੁੰਡੇ ਅੰਗਰੇਜ ਦਾ ਕਿਰਦਾਰ ਇਸ ਕਦਰ ਮਕਬੂਲ ਹੋਇਆ ਕਿ ਉਹ ਅਗਲੇ ਤਿੰਨ ਚਾਰ ਸਾਲਾਂ ਲਈ ਵਿਅਸਥ ਹੋ ਗਿਆ। ਹੁਣ ਉਸ ਦਾ ਸਮਾਂ ਹੋਰ ਕੀਮਤੀ ਹੋ ਗਿਆ। ਉਸ ਨੂੰ ਆਏ ਦਿਨ ਫ਼ਿਲਮਾਂ ਦੀਆਂ ਆਫ਼ਰਾਂ ਆ ਰਹੀਆਂ ਹਨ, ਪਰ ਉਹ ਹੁਣ ਆਪਣੇ ਘਰੇਲੂ ਪ੍ਰੋਡਕਸ਼ਨ ਹਾਊਸ ‘ਚ ਹੀ ਫ਼ਿਲਮਾਂ ਕਰਨ ਨੂੰ ਤਰਜ਼ੀਹ ਦੇ ਰਿਹਾ ਹੈ। ‘ਲਵ ਪੰਜਾਬ’ ਉਸ ਦੀ ਦੂਜੀ ਪਾਰੀ ਦੀ ਤੀਜੀ ਫ਼ਿਲਮ ਸੀ, ਜਿਸ ਨੇ ਲਗਾਤਾਰ ਸਫ਼ਲਤਾ ਪੱਖੋਂ ਇਤਿਹਾਸ ਰਚਿਆ। ਅਮਰਿੰਦਰ ਗਿੱਲ ਦੀ ਨਵੀਂ ਫ਼ਿਲਮ ‘ਲਾਹੌਰੀਏ’ 12 ਮਈ ਨੂੰ ਪਰਦਾਪੇਸ਼ ਹੋ ਰਹੀ ਹੈ। ਇਸ ਫ਼ਿਲਮ ‘ਚ ਉਸ ਦੀ ਹੀਰੋਇਨ ਸਰਗੁਣ ਮਹਿਤਾ ਹੈ। ਸਰਗੁਣ ਨਾਲ ਇਹ ਉਸ ਦੀ ਤੀਜੀ ਫ਼ਿਲਮ ਹੈ। ਇਸ ਫ਼ਿਲਮ ਦਾ ਟ੍ਰੇਲਰ ਤੇ ਮਿਊਜ਼ਿਕ ਸੋਸ਼ਲ ਮੀਡੀਆ ‘ਤੇ ਛਾਇਆ ਹੋਇਆ ਹੈ। ਅਮਰਿੰਦਰ ਗਿੱਲ ਇਸ ਆਸ ‘ਚ ਹੈ ਕਿ ਇਹ ਫ਼ਿਲਮ ਅੰਗਰੇਜ ਦੀ ਸਫ਼ਲਤਾ ਦਾ ਇਤਿਹਾਸ ਦੁਹਰਾਏਗੀ।
ਅੰਮ੍ਰਿਤਸਰ ਤੋਂ ਉੱਠ ਕੇ ਸੁਮੱਚੀ ਦੁਨੀਆਂ ‘ਚ ਨਾਮਣਾ ਖੱਟਣ ਵਾਲਾ ਅਮਰਿੰਦਰ ਗਿੱਲ ਦੀ ਇਹ ਖੂਬੀ ਹੈ ਕਿ ਉਹ ਕਾਹਲ ਤੋਂ ਕੰਮ ਨਹੀਂ ਲੈਂਦਾ। ਇਹੀ ਵਜ•ਾ ਹੈ ਕਿ ਉਸ ਦਾ ਹਰ ਗੀਤ, ਹਰ ਫ਼ਿਲਮ ਦਰਸ਼ਕਾਂ ਦੀ ਕਸਵੱਟੀ ‘ਤੇ ਖ਼ਰਾ ਉਤਰ ਰਹੀ ਹੈ। ਉਹ ਹਰ ਕੰਮ ‘ਚ ਆਜ਼ਾਦੀ ਭਾਲਦਾ ਹੈ। ਕਿਸੇ ਦੇ ਅਧੀਨ ਰਹਿ ਕੇ ਉਹ ਕੰਮ ਨਹੀਂ ਕਰ ਪਾਉਂਦਾ। ‘ਗੋਰਿਆਂ ਨੂੰ ਦਫ਼ਾ ਕਰੋ’, ‘ਅੰਗਰੇਜ’, ‘ਲਵ ਪੰਜਾਬ’ ਤੇ ‘ਲਹੌਰੀਏ’ ਸਭ ਉਸ ਦੇ ਘਰੇਲੂ ਬੈਨਰ ‘ਰਿਦਮ ਬੁਆਏਜ਼ ਇੰਟਰਟੇਨਮੈਂਟ’ ਦੀਆਂ ਫ਼ਿਲਮਾਂ ਹਨ। ਆਪਣੀ ਇਸ ਤਾਜਾ ਫ਼ਿਲਮ ‘ਲਹੌਰੀਏ’ ਬਾਰੇ ਉਹ ਦੱਸਦਾ ਹੈ ਕਿ ਇਸ ਫ਼ਿਲਮ ਦੀ ਕਹਾਣੀ ਅਤੇ ਨਿਰਦੇਸ਼ਨਾ ਅੰਬਰਦੀਪ ਸਿੰਘ ਦੀ ਹੈ। ਨਿਰਦੇਸ਼ਕ ਵਜੋਂ ਅੰਬਰ ਦੀ ਇਹ ਪਹਿਲੀ ਫ਼ਿਲਮ ਹੈ। ਇਸ ‘ਚ ਉਸ ਨਾਲ ਯੁਵਰਾਜ ਹੰਸ, ਨਿਮਰਤ ਖਹਿਰਾ, ਗੱਗੂ ਗਿੱਲ, ਰਾਜੀਵ ਠਾਕੁਰ, ਹੌਬੀ ਧਾਲੀਵਾਲ, ਸੰਦੀਪ ਮੱਲੀ ਸਮੇਤ ਕਈ ਨਾਮੀਂ ਚਿਹਰਿਆਂ ਨੇ ਕੰਮ ਕੀਤਾ ਹੈ। ਫ਼ਿਲਮ ਦੀ ਕਹਾਣੀ ਲਹਿੰਦੇ ਅਤੇ ਚੜ•ਦੇ ਪੰਜਾਬ ਦੀ ਗੱਲ ਕਰਦੀ ਹੈ। ਫ਼ਿਲਮ ‘ਚ ਉਹ ਕਿੱਕਰ ਸਿੰਘ ਨਾਂ ਦੇ ਨੌਜਵਾਨ ਦੇ ਕਿਰਦਾਰ ‘ਚ ਨਜ਼ਰ ਆਵੇਗਾ। ਕਿੱਕਰ ਸਿੰਘ ਨੂੰ ਤਾਰਾਂ ਪਾਰ ਯਾਨੀਕਿ ਪਾਕਿਸਤਾਨ ਦੀ ਕੁੜੀ ਨਾਲ ਪਿਆਰ ਹੋ ਜਾਂਦਾ ਹੈ। ਇਹ ਪਿਆਰ ਕਰਨ ਲਈ ਉਹ ਕੀ ਹੀਲੇ ਵਸੀਲੇ ਕਰਦਾ ਹੈ। ਇਹੀ ਦਿਲਚਸਪੀ ਭਰਿਆ ਹੈ। ਉਸ ਮੁਤਾਬਕ ਇਹ ਫ਼ਿਲਮ ਪੁਰਾਣੇ ਤੇ ਅੱਜ ਦੇ ਪੰਜਾਬ ਦੋਹਾਂ ਦੀ ਗੱਲ ਕਰੇਗੀ। ਫ਼ਿਲਮ ਦਾ ਸੰਗੀਤ ਇਸ ਵਾਰ ਵੱਖਰੇ ਕਿਸਮ ਦਾ ਹੈ, ਜੋ ਉਸ ਦੇ ਦਰਸ਼ਕਾਂ ਨੂੰ ਪਸੰਦ ਆ ਰਿਹਾ ਹੈ। ਅਮਰਿੰਦਰ ਮੁਤਾਬਕ ਉਹ ਹਿੱਟ, ਫ਼ਲਾਪ ਦੇ ਚੱਕਰ ‘ਚ ਨਹੀਂ ਪੈਂਦਾ। ਉਸ ਦਾ ਮਕਸਦ ਸਿਰਫ਼ ਸਾਰਥਿਕ ਤੇ ਪੰਜਾਬੀ ਸੱਭਿਆਚਾਰ ਨਾਲ ਜੁੜੀਆਂ ਹੋਈਆਂ ਫ਼ਿਲਮਾਂ ਬਣਾਉਣਾ ਹੀ ਹੈ। ਉਹ ਕਦੇ ਨਾ ਰੁਝਾਨ ਦਾ ਹਿੱਸਾ ਬਣਿਆ ਸੀ ਅਤੇ ਨਾ ਹੀ ਬਣੇਗਾ। ਉਸ ਨੂੰ ਪਤਾ ਹੈ ਕਿ ਪੰਜਾਬੀ ਦਰਸ਼ਕ ਬੇਹੱਦ ਸਿਆਣਾ ਹੈ। ਉਹ ਅਤੇ ਉਸ ਦੀ ਟੀਮ ਦਰਸ਼ਕਾਂ ਦੀ ਸਿਆਣਪ ਮੂਹਰੇ ਖ਼ਰਾ ਉਤਰਨ ਦੀ ਹੀ ਕੋਸ਼ਿਸ਼ ਕਰਦੀ ਹੈ। ਫ਼ਿਲਮਾਂ ਦੇ ਨਾਲ ਨਾਲ ਸੰਗੀਤ ਦਾ ਵੀ ਸਿਲਸਿਲਾ ਲਗਾਤਾਰ ਜਾਰੀ ਹੈ।
ਸਪਨ ਮਨਚੰਦਾ
95016 33900

Leave a Reply

Your email address will not be published. Required fields are marked *

ਨਿਸ਼ਾਨੇ ਤੋਂ ਖੁੰਝਿਆ ‘ਅਰਜਨ’

ਪਰਦੇ ‘ਤੇ ਜਲਦੀ ਨਜ਼ਰ ਆਵੇਗਾ ਹਰੀਸ਼ ਵਰਮਾ ਦਾ ‘ਕਰੇਜ਼ੀ ਟੱਬਰ’