ਗਾਇਕ, ਗੀਤਕਾਰ, ਸੰਗੀਤਕਾਰ ਤੇ ਅਦਾਕਾਰ ਬੱਬੂ ਮਾਨ ਦੀ ਫ਼ਿਲਮ ‘ਬਣਜਾਰਾ, ਦਾ ਟਰੱਕ ਡਰਾਈਵਰ’ ਕੱਲ•, 7 ਦਸੰਬਰ ਨੂੰ ਰਿਲੀਜ਼ ਹੋ ਰਹੀ ਹੈ। ‘ਰਾਣਾ ਆਹਲੂਵਾਲੀਆ ਪ੍ਰੋਡਕਸ਼ਨ, ਮਾਨ ਫ਼ਿਲਮਜ਼ ਅਤੇ ਅਮੇਰੀਕਲ ਸਿਸਟਮ ਮੋਸ਼ਨ ਪਿਕਚਰਜ਼ ਅਤੇ ਓਹਰੀ ਪ੍ਰੋਡਕਸ਼ਨ ਦੇ ਬੈਨਰ ਹੇਠ ਬਣੀ ਇਹ ਫ਼ਿਲਮ ਮੁਸਤਾਕ ਪਾਸ਼ਾ ਨੇ ਨਿਰਦੇਸ਼ਕ ਕੀਤੀ ਹੈ। ਧੀਰਜ ਰਤਨ ਦੀ ਲਿਖੀ ਅਤੇ ਸੁਰਮੀਤ ਮਾਵੀ ਦੇ ਸੰਵਾਦਾਂ ਵਾਲੀ ਇਸ ਫ਼ਿਲਮ ‘ਚ ਰਾਣਾ ਰਣਬੀਰ, ਹਰਦੀਪ ਗਿੱਲ, ਸ਼ਰਧਾ ਆਰੀਆ, ਜੀਆ ਮੁਸਤਫ਼ਾ, ਸਾਰਾ ਖੱਤਰੀ, ਮਲਕੀਤ ਰੌਣੀ ਅਤੇ ਗੁਰਪ੍ਰੀਤ ਕੌਰ ਭੰਗੂ ਦੀ ਅਹਿਮ ਭੂਮਿਕਾ ਵਾਲੀ ਇਸ ਫ਼ਿਲਮ ਸਬੰਧੀ ਬੱਬੂ ਮਾਨ ਦਾ ਕਹਿਣਾ ਹੈ ਕਿ ਇਹ ਫ਼ਿਲਮ ਉਸਦੀਆਂ ਪਹਿਲੀਆਂ ਫ਼ਿਲਮਾਂ ਨਾਲੋਂ ਹੱਟਕੇ ਹੈ। ਇਹ ਫ਼ਿਲਮ ਇੱਕ ਟਰੱਕ ਡਰਾਈਵਰ ਦੀਆਂ ਤਿੰਨ ਪੀੜ•ੀਆਂ ਦੇ ਰਿਸ਼ਤਿਆਂ ਦੀ ਕਹਾਣੀ ਹੈ, ਜੋ ਉਨ•ਾਂ ਦੀ ਜ਼ਿੰਦਗੀ ਦੇ ਵੱਖ ਵੱਖ ਪਹਿਲੂਆਂ ‘ਤੇ ਚਾਨਣਾ ਪਾਵੇਗੀ।

ਕੈਨੇਡਾ, ਪੰਜਾਬ ਅਤੇ ਰਾਜਸਥਾਨ ‘ਚ ਫ਼ਿਲਮਾਈ ਗਈ ਇਸ ਫ਼ਿਲਮ ‘ਚ ਦਰਸ਼ਕ ਪਹਿਲੀ ਵਾਰ ਬੱਬੂ ਮਾਨ ਨੂੰ ਤੀਹਰੇ ਕਿਰਦਾਰ ‘ਚ ਦੇਖਣਗੇ। ਉਹ ਇਸ ‘ਚ ਪਹਿਲਾਂ ਦਾਦਾ ਫਿਰ ਪੁੱਤਰ ਅਤੇ ਫਿਰ ਪੋਤੇ ਦਾ ਕਿਰਦਾਰ ਨਿਭਾ ਰਹੇ ਹਨ। ਬੱਬੂ ਮਾਨ ਮੁਤਾਬਕ ਇਹ ਫ਼ਿਲਮ ਉਸਦੀਆਂ ਪਹਿਲੀਆਂ ਫ਼ਿਲਮਾਂ ਨਾਲੋਂ ਬਿਲਕੁਲ ਵੱਖਰੇ ਕਿਸਮ ਦੀ ਫ਼ਿਲਮ ਹੈ। ਇਹ ਫ਼ਿਲਮ ਦੇਸ਼ ਦੇ ਵੰਡ ਸਮੇਂ ਦੇ ਹਾਲਤਾਂ ਨਾਲ ਜੁੜੀ ਹੋਈ ਫ਼ਿਲਮ ਹੈ। ਇਹ ਫ਼ਿਲਮ ਇਕ ਟਰੱਕ ਡਰਾਈਵਰ ਦੀ ਜ਼ਿੰਦਗੀ ‘ਤੇ ਅਧਾਰਿਤ ਹੈ। ਇਸ ‘ਚ ਟਰੱਕ ਡਰਾਈਵਰ ਦੀਆਂ ਤਿੰਨ ਪੀੜ•ੀਆਂ ਦੇ ਰਿਸ਼ਤੇ ਦੀ ਕਹਾਣੀ ਨੂੰ ਦਿਖਾਇਆ ਗਿਆ ਹੈ। ਫ਼ਿਲਮ ਦੇ ਨਿਰਦੇਸ਼ਕ ਮੁਸਤਾਕ ਪਾਸ਼ਾ ਮੁਤਾਬਕ ਇਸ ਫ਼ਿਲਮ ਲਈ ਫ਼ਿਲਮ ਦੀ ਸਮੁੱਚੀ ਟੀਮ ਨੇ ਬੇਹੱਦ ਮਿਹਨਤ ਕੀਤੀ ਹੈ। ਬੱਬੂ ਮਾਨ ਇਸ ‘ਚ ਬਾਲੀਵੁੱਡ ਦੀਆਂ ਤਿੰਨ ਹੀਰੋਇਨਾਂ ਨਾਲ ਨਾਲ ਵੱਖ ਵੱਖ ਹਾਲਤਾਂ ਦੇ ਕਿਰਦਾਰ ‘ਚ ਨਜ਼ਰ ਆਉਂਣਗੇ। ਇਹ ਫ਼ਿਲਮ ਰੁਮਾਂਸ, ਐਕਸ਼ਨ ਅਤੇ ਡਰਾਮੇ ਦੀ ਕਹਾਣੀ ਹੈ। ਇਸ ਫ਼ਿਲਮ ‘ਚ 5 ਗੀਤ ਹਨ, ਜਿਨ•ਾਂ ਦਾ ਮਿਊਜ਼ਿਕ ਬੱਬੂ ਮਾਨ ਨੇ ਤਿਆਰ ਕੀਤਾ ਹੈ। ਇਹ ਗੀਤ ਲਿਖੇ ਵੀ ਬੱਬੂ ਮਾਨ ਨੇ ਹਨ ਅਤੇ ਆਵਾਜ਼ ਵੀ ਉਸ ਨੇ ਖੁਦ ਦਿੱਤੀ ਹੈ।



