fbpx

‘ਉੱਚਾ ਪਿੰਡ’ ਦਾ ਜ਼ਬਰਦਸਤ ਤੇ ਐਕਸ਼ਨ ਭਰਪੂਰ ਟਰੇਲਰ ਰਿਲੀਜ਼

Posted on August 23rd, 2021 in News

ਧਮਾਕੇਦਾਰ, ਰੋਮਾਂਚਕ ਤੇ ਮਨੋਰੰਜਨ ਨਾਲ ਭਰਪੂਰ ਆਗਾਮੀ ਪੰਜਾਬੀ ਫ਼ਿਲਮ ‘ਉੱਚਾ ਪਿੰਡ’ ਦੇ ਟਰੇਲਰ ਨੇ ਪੰਜਾਬੀ ਫ਼ਿਲਮ ਪ੍ਰੇਮੀਆਂ ’ਚ ਬਹੁਤ ਉਤਸ਼ਾਹ ਪੈਦਾ ਕੀਤਾ ਹੋਇਆ ਹੈ। ਇਸ ਫ਼ਿਲਮ ’ਚ ਇਕ ਪ੍ਰਤਿਭਾਸ਼ਾਲੀ ਥੀਏਟਰ ਕਲਾਕਾਰ ਨਵਦੀਪ ਕਲੇਰ ਮੁੱਖ ਭੂਮਿਕਾ ’ਚ ਹਨ। ਉਸ ਨੇ ਇਸ ਤੋਂ ਪਹਿਲਾਂ ‘ਰੁਪਿੰਦਰ ਗਾਂਧੀ : ਦਿ ਗੈਂਗਸਟਰ’, ‘ਰੁਪਿੰਦਰ ਗਾਂਧੀ : ਦਿ ਰਾਬਿਨਹੁੱਡ’, ‘ਸਰਦਾਰ ਮੁਹੰਮਦ’, ‘ਸਿਕੰਦਰ 2’, ‘ਪ੍ਰਾਹੁਣਾ’, ‘ਪੱਤਾ-ਪੱਤਾ ਸਿੰਘਾ ਦਾ ਵੈਰੀ’ ਤੇ ‘ਇੱਕੋ- ਮਿੱਕੇ’ ਵਰਗੀਆਂ ਫ਼ਿਲਮਾਂ ’ਚ ਪ੍ਰਭਾਵਸ਼ਾਲੀ ਪ੍ਰਦਰਸ਼ਨ ਕੀਤਾ ਹੈ।ਉੱਚਾ ਪਿੰਡ’ ਦੀ ਮੁੱਖ ਅਦਾਕਾਰਾ ਪੰਜਾਬੀ ਮਾਡਲ ਤੇ ਅਦਾਕਾਰਾ ਪੂਨਮ ਸੂਦ ਬਣਨ ਜਾ ਰਹੀ ਹੈ। ਉਹ ‘ਮੇਰੇ ਯਾਰ ਕਮੀਨੇ’, ‘ਅੱਜ ਦੇ ਲਫੰਗੇ’, ‘ਮੁੰਡਾ ਫਰੀਦਕੋਟੀਆ’ ਤੇ ‘ਯਾਰ ਅਣਮੁੱਲੇ 2’, ‘ਲਕੀਰਾਂ’ ਤੇ ‘ਹਮ ਹੈਂ ਤੀਨ ਖੁਰਾਫਾਤੀ’ ਵਰਗੀਆਂ ਫ਼ਿਲਮਾਂ ’ਚ ਨਜ਼ਰ ਆ ਚੁੱਕੀ ਹੈ ਤੇ ਕਈ ਰਿਐਲਿਟੀ ਟੀ. ਵੀ. ਸ਼ੋਅਜ਼ ’ਚ ਵੀ ਕੰਮ ਕਰ ਚੁੱਕੀ ਹੈ।
ਫ਼ਿਲਮ ਦੇ ਡਾਇਰੈਕਟਰ ਹਰਜੀਤ ਰਿੱਕੀ ਦਾ ਮੰਨਣਾ ਹੈ ਕਿ ਫ਼ਿਲਮ ‘ਉੱਚਾ ਪਿੰਡ’ ’ਚ ਉਹ ਸਾਰੇ ਤੱਤ ਹਨ, ਜੋ ਇਕ ਫ਼ਿਲਮ ਨੂੰ ਐਕਸ਼ਨ, ਰੋਮਾਂਚ, ਕਾਮੇਡੀ ਤੇ ਰੋਮਾਂਸ ਤੇ ਇਕ ਮਨਮੋਹਕ ਕਹਾਣੀ ਸਮੇਤ ਬਲਾਕਬਸਟਰ ਬਣਾਉਣ ’ਚ ਲੋੜੀਂਦੇ ਹਨ। ‘ਉੱਚਾ ਪਿੰਡ’ ’ਚ ਨਵਦੀਪ ਕਲੇਰ ਇਕ ਉਤਸ਼ਾਹਿਤ ਨੌਜਵਾਨ ‘ਆਜ਼ਾਦ’ ਦੀ ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ।

ਆਪਣੀ ਭੂਮਿਕਾ ਤੇ ਮੁੱਖ ਨਾਇਕ ਵਜੋਂ ਕੰਮ ਕਰਨ ਦੇ ਤਜਰਬੇ ਬਾਰੇ ਗੱਲ ਕਰਦਿਆਂ ਨਵਦੀਪ ਨੇ ਕਿਹਾ, ‘ਮੈਂ ਹਮੇਸ਼ਾ ਹਰ ਉਸ ਚੀਜ਼ ਲਈ ਸਖ਼ਤ ਮਿਹਨਤ ਕੀਤੀ ਹੈ, ਜੋ ਮੈਨੂੰ ਜ਼ਿੰਦਗੀ ’ਚ ਪ੍ਰਾਪਤ ਹੋਈ ਹੈ ਤੇ ਇਕ ਖ਼ਾਸ ਭੂਮਿਕਾ ਨੂੰ ਉਭਾਰਨ ਲਈ ਲੋੜੀਂਦੀ ਹਰ ਚੀਜ਼ ਲਗਾਈ ਹੈ। ਜਦੋਂ ਮੈਨੂੰ ‘ਆਜ਼ਾਦ’ ਦੀ ਭੂਮਿਕਾ ਦੀ ਪੇਸ਼ਕਸ਼ ਕੀਤੀ ਗਈ ਤਾਂ ਮੈਂ ਜਾਣਦਾ ਸੀ ਕਿ ਮੈਨੂੰ ਕੁਝ ਖ਼ਾਸ ਮਿਲਿਆ ਹੈ ਤੇ ਇਸ ਲਈ ਮਾਨਸਿਕ ਤੇ ਸਰੀਰਕ ਤੌਰ ’ਤੇ ਆਪਣੇ ਆਪ ਨੂੰ ਇਸ ਕਿਰਦਾਰ ਨਾਲ ਜੋੜਨ ’ਚ ਬਹੁਤ ਸਮਾਂ ਤੇ ਮਿਹਨਤ ਦਿੱਤੀ। ਮੈਨੂੰ ਬਹੁਤ ਖੁਸ਼ੀ ਹੈ ਕਿ ‘ਉੱਚਾ ਪਿੰਡ’ ਦੀ ਪੂਰੀ ਟੀਮ ਨੇ ਮੈਨੂੰ ਉਤਸ਼ਾਹਿਤ ਕੀਤਾ ਤੇ ਸਮਰਥਨ ਦਿੱਤਾ ਤੇ ਅਖੀਰ ’ਚ ਮੈਂ ਜੋ ਦਿੱਤਾ, ਉਹ ਪਸੰਦ ਕੀਤਾ। ਮੈਨੂੰ ਯਕੀਨ ਹੈ ਕਿ ਦਰਸ਼ਕ ਮੇਰੀ ਮਿਹਨਤ ਦੀ ਵੀ ਕਦਰ ਕਰਨਗੇ।’ਪੂਨਮ ਸੂਦ, ਜੋ ‘ਉੱਚਾ ਪਿੰਡ’ ਰਾਹੀਂ ਪੰਜਾਬੀ ਸਿਨੇਮਾ ’ਚ ਮੁੱਖ ਨਾਇਕਾ ਵਜੋਂ ਆਪਣੀ ਸ਼ੁਰੂਆਤ ਕਰ ਰਹੀ ਹੈ, ਦੀ ਵੀ ਇਕ ਮਜ਼ਬੂਤ ਤੇ ਮਾਸੂਮ ਭੂਮਿਕਾ ਹੈ। ਪੂਨਮ ਨੇ ਕਿਹਾ, ‘ਮੈਂ ਨਿੰਮੋ ਨਾਂ ਦੀ ਲੜਕੀ ਦੀ ਭੂਮਿਕਾ ਨਿਭਾਅ ਰਹੀ ਹਾਂ, ਜੋ ਆਜ਼ਾਦ ਦਾ ਪਿਆਰ ਤੇ ਪਸੰਦ ਹੈ। ਮੇਰੀ ਭੂਮਿਕਾ ਇਕ ਦਲੇਰ ਲੜਕੀ ਦੀ ਹੈ, ਜੋ ਆਪਣੇ ਮਨ ਦੀ ਗੱਲ ਕਹਿਣ ਤੋਂ ਨਹੀਂ ਡਰਦੀ। ਮੈਂ ਇਸ ਫ਼ਿਲਮ ਦਾ ਹਿੱਸਾ ਬਣ ਕੇ ਬਹੁਤ ਖ਼ਾਸ ਮਹਿਸੂਸ ਕਰ ਰਹੀ ਹਾਂ, ਜਿਸ ਨੇ ਮੇਰੀ ਅਦਾਕਾਰੀ ਯੋਗਤਾਵਾਂ ਨਾਲ ਪੂਰਾ ਇਨਸਾਫ ਕੀਤਾ ਹੈ।’ ”ਉਸਨੇ ਕਿਹਾ।

‘ਉੱਚਾ ਪਿੰਡ’ ਦੇ ਮਸ਼ਹੂਰ ਕਲਾਕਾਰਾਂ ਦੇ ਹੋਰ ਨਾਵਾਂ ’ਚ ਸਰਦਾਰ ਸੋਹੀ, ਹੋਬੀ ਧਾਲੀਵਾਲ, ਅਸ਼ੀਸ਼ ਦੁੱਗਲ, ਮੁਕੁਲ ਦੇਵ ਤੇ ਹੋਰ ਬਹੁਤ ਸਾਰੇ ਤਜਰਬੇਕਾਰ ਕਲਾਕਾਰ ਸ਼ਾਮਲ ਹਨ। ਹਰਜੀਤ ਰਿੱਕੀ ਵਲੋਂ ਨਿਰਦੇਸ਼ਤ ਫ਼ਿਲਮ ਨੂੰ ਨਿਊ ਦੀਪ ਐਂਟਰਟੇਨਮੈਂਟ ਤੇ 2 ਆਰ ਪ੍ਰੋਡਕਸ਼ਨਜ਼ ਵਲੋਂ ਨਿਰਮਿਤ ਕੀਤਾ ਗਿਆ ਹੈ।

ਫ਼ਿਲਮ ਦੀ ਸ਼ੂਟਿੰਗ ਸਤੰਬਰ, 2019 ’ਚ ਚੰਡੀਗੜ੍ਹ ਤੇ ਮੋਹਾਲੀ ਦੇ ਆਲੇ-ਦੁਆਲੇ ਸ਼ੁਰੂ ਹੋਈ ਸੀ ਪਰ ਕੋਰੋਨਾ ਮਹਾਮਾਰੀ ਕਾਰਨ ਫ਼ਿਲਮ ਨੂੰ ਅੱਗੇ ਵਧਾਉਣਾ ਪਿਆ। ਨਿਰਮਾਤਾਵਾਂ ਅਨੁਸਾਰ ਇਸ ਦੀ ਜ਼ਬਰਦਸਤ ਤੇ ਵਿਲੱਖਣ ਸਕ੍ਰਿਪਟ ਤੋਂ ਇਲਾਵਾ ਫ਼ਿਲਮ ਦੀ ਇਕ ਮਜ਼ਬੂਤ ਰੀੜ੍ਹ ਦੀ ਹੱਡੀ ਜਾਨੀ, ਬੀ ਪਰਾਕ ਤੇ ਕਮਲ ਖ਼ਾਨ ਵਰਗੇ ਗਾਇਕਾਂ ਵਲੋਂ ਇਸ ਦਾ ਮਨਮੋਹਕ ਸੰਗੀਤ ਹੈ। ਫ਼ਿਲਮ 3 ਸਤੰਬਰ, 2021 ਨੂੰ ਰਿਲੀਜ਼ ਹੋਣ ਜਾ ਰਹੀ ਹੈ।

Comments & Feedback