in

ਹਰ ਉਮਰ ਵਰਗ ਦੇ ਦਰਸ਼ਕਾਂ ਦਾ ਕਰਨਾ ਚਾਹੁੰਦਾ ਹਾਂ ਮਨੋਰੰਜਨ : ਗਿੱਪੀ ਗਰੇਵਾਲ

ਚੰਡੀਗੜ੍ਹ, 21 ਮਾਰਚ : ”ਮੇਰੀ ਅਤੇ ਮੇਰੀ ਟੀਮ ਦੀ ਹਮੇਸ਼ਾ ਇਹ ਕੋਸ਼ਿਸ਼ ਹੁੰਦੀ ਹੈ ਕਿ ਫ਼ਿਲਮ ਅਜਿਹੀ ਬਣਾਈ ਜਾਵੇ ਜੋ ਹਰ ਉਮਰ ਵਰਗ ਦੇ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕਰੇ। ਉਸ ਹਮੇਸ਼ਾ ਪਰਿਵਾਰਕ ਡਰਾਮੇ ਵਾਲੀ ਫ਼ਿਲਮ ਨੂੰ ਤਰਜ਼ੀਹ ਦਿੰਦੇ ਹਨ, ਇਹੀ ਕਾਰਨ ਹੈ ਕਿ ਦਰਸ਼ਕ ਹਰ ਵਾਰ ਉਨ੍ਹਾਂ ਦੀ ਫ਼ਿਲਮ ਨੂੰ ਅਥਾਹ ਪਿਆਰ ਬਖ਼ਸ਼ਦੇ ਹਨ” ਇਹ ਕਹਿਣਾ ਹੈ ਪੰਜਾਬੀ ਗਾਇਕ ਅਤੇ ਅਦਾਕਾਰ ਗਿੱਪੀ ਗਰੇਵਾਲ ਦਾ। ਉਹ ਅੱਜ ਕੱਲ੍ਹ ਆਪਣੀ ਫ਼ਿਲਮ ‘ਮੰਜੇ ਬਿਸਤਰੇ 2’ ਨੂੰ ਲੈ ਕੇ ਚਰਚਾ ਵਿੱਚ ਹਨ। 12 ਅਪ੍ਰੈਲ ਨੂੰ ਰਿਲੀਜ਼ ਹੋ ਰਹੀ ਇਸ ਫ਼ਿਲਮ ‘ਚ ਮੁੱਖ ਭੂਮਿਕਾ ਨਿਭਾਉਣ ਦੇ ਨਾਲ ਨਾਲ ਗਿੱਪੀ ਗਰੇਵਾਲ ਨੇ ਇਸ ਦੀ ਕਹਾਣੀ ਵੀ ਖੁਦ ਲਿਖੀ ਹੈ।

ਉਨ੍ਹਾਂ ਦੇ ਹੀ ਨਿੱਜੀ ਪ੍ਰੋਡਕਸ਼ਨ ਹਾਊਸ ‘ਹੰਬਲ ਮੋਸ਼ਨ ਪਿਕਚਰਸ’ ਦੇ ਬੈਨਰ ਹੇਠ ਰਿਲੀਜ਼ ਹੋ ਰਹੀ ਇਸ ਫ਼ਿਲਮ ਵਿੱਚ ਸਿੰਮੀ ਚਾਹਲ ਮੁੱਖ ਭੂਮਿਕਾ ਵਿੱਚ ਨਜ਼ਰ ਆਵੇਗੀ। ਕੈਨੇਡਾ ਵਿੱਚ ਫਿਲਮਾਈ ਗਈ ਇਸ ਫ਼ਿਲਮ ਦੀ ਕਹਾਣੀ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕਰਨ ਦਾ ਦਮ ਰੱਖਦੀ ਹੈ। ਇਸ ਫ਼ਿਲਮ ਵਿੱਚ ਪੰਜਾਬੀ ਵਿਆਹਾਂ ਅਤੇ ਰੀਤੀ ਰਿਵਾਜਾਂ ਨੂੰ ਦਿਖਾਇਆ ਗਿਆ ਹੈ, ਪਰ ਇਹ ਵਿਆਹ ਪੰਜਾਬ ਵਿੱਚ ਨਹੀਂ ਬਲਕਿ ਕੈਨੇਡਾ ਵਿੱਚ ਦਿਖਾਇਆ ਗਿਆ ਹੈ। ਗਿੱਪੀ ਗਰੇਵਾਲ ਮੁਤਾਬਕ ਇਸ ਤੋਂ ਪਹਿਲਾਂ ਆਈ ‘ਮੰਜੇ ਬਿਸਤਰੇ 1’ ਨੂੰ ਦਰਸ਼ਕਾਂ ਨੇ ਭਰਪੂਰ ਪਿਆਰ ਦਿੱਤਾ ਸੀ।

ਇਸ ਫ਼ਿਲਮ ਦੀ ਆਪਾਰ ਸਫ਼ਲਤਾ ਤੋਂ ਬਾਅਦ ਹੀ ਉਸ ਇਸ ਦਾ ਸੀਕੁਅਲ ‘ਮੰਜੇ ਬਿਸਤਰੇ2’ ਲੈ ਕੇ ਆ ਰਹੇ ਹਨ। ਇਸ ਫ਼ਿਲਮ ਨੂੰ ਬਣਾਉਣ ਲੱਗਿਆਂ ਉਨ੍ਹਾਂ ਸਾਹਮਣੇ ਸਭ ਤੋਂ ਵੱਡੀ ਚੁਣੌਤੀ ਇਹੀ ਸੀ ਕਿ ਉਹ ਇਸ ਫ਼ਿਲਮ ਨੂੰ ‘ਮੰਜੇ ਬਿਸਤਰੇ1’ ਅਤੇ ਹੋਰਾਂ ਪੰਜਾਬੀ ਫ਼ਿਲਮਾਂ ਨਾਲੋਂ ਵੱਖਰਾ ਕਿਵੇਂ ਬਣਾਉਣ। ਇਸੇ ਲਈ ਉਨ੍ਹਾਂ ਦੀ ਟੀਮ ਨੇ ਇਸ ਫਿਲਮ ਦੀ ਕਹਾਣੀ ਨੂੰ ਇਕ ਵੱਖਰੀ ਰੰਗਤ ਦੇਣ ਲਈ ਇਸ ਨੂੰ ਪੰਜਾਬ ਵਿੱਚ ਦਿਖਾਇਆ ਹੈ। ਕੈਨੇਡਾ ‘ਚ ਰਹਿੰਦੇ ਇਕ ਪੰਜਾਬੀ ਪਰਿਵਾਰ ਦੇ ਮੁੰਡੇ ਦਾ ਵਿਆਹ ਰੱਖਿਆ ਜਾਂਦਾ ਹੈ ਤਾਂ ਉਹ ਆਪਣਾ ਵਿਆਹ ਕੈਨੇਡਾ ਵਿੱਚ ਹੀ ਕਰਨ ਦੀ ਜ਼ਿੱਦ ਕਰਦਾ ਹੈ, ਪਰ ਪਰਿਵਾਰ ਚਾਹੁੰਦਾ ਹੈ ਕਿ ਇਹ ਵਿਆਹ ਪੰਜਾਬ ਵਿੱਚ ਜਾ ਕੇ ਧੂਮ ਧੜੱਕੇ ਨਾਲ ਕੀਤਾ ਜਾਵੇ।

ਆਖਰ ਇਹ ਫ਼ੈਸਲਾ ਹੁੰਦਾ ਹੈ ਕਿ ਵਿਆਹ ਕੈਨੇਡਾ ਵਿੱਚ ਵੀ ਕੀਤਾ ਜਾਵੇਗਾ ਪਰ ਪੰਜਾਬੀ ਰੀਤੀ ਰਿਵਾਜਾਂ ਨਾਲ। ਇਸ ਫ਼ਿਲਮ ਵਿੱਚ ਕਈ ਦਿਲਚਸਪ ਪਹਿਲੂ ਹਨ, ਜੋ ਦਰਸ਼ਕਾਂ ਦੀ ਦਿਲਚਸਪੀ ਫ਼ਿਲਮ ਵਿੱਚ ਬਣਾਈ ਰੱਖਣਗੇ। ਇਹ ਫ਼ਿਲਮ ਭਰਪੂਰ ਕਾਮੇਡੀ ਡਰਾਮਾ ਹੋਵੇਗੀ, ਜੋ ਦਰਸ਼ਕਾਂ ਨੂੰ ਹਸਾ ਹਸਾ ਲੋਟ ਪੋਟ ਕਰ ਦੇਣ ਦਾ ਦਮ ਰੱਖਦੀ ਹੈ। ਇਸ ਫ਼ਿਲਮ ‘ਚ ਉਨ੍ਹਾਂ ਨਾਲ ਕਰਮਜੀਤ ਅਨਮੋਲ, ਸਰਦਾਰ ਸੋਹੀ, ਬੀ ਐਨ ਸ਼ਰਮਾ, ਗੁਰਪ੍ਰੀਤ ਘੁੱਗੀ, ਰਾਣਾ ਜੰਗ ਬਹਾਦਰ, ਮਲਕੀਤ ਸਿੰਘ, ਜੱਗੀ ਸਿੰਘ, ਰਘਬੀਰ ਬੋਲੀ, ਗੁਰਪ੍ਰੀਤ ਕੌਰ ਭੰਗੂ, ਅਨੀਤਾ ਦੇਵਗਨ ਅਤੇ ਨਿਸ਼ਾ ਬਾਨੋਂ ਨੇ ਅਹਿਮ ਭੂਮਿਕਾ ਨਿਭਾਈ ਹੈ।

ਇਹ ਫ਼ਿਲਮ ਪੰਜਾਬ ਅਤੇ ਵਿਦੇਸ਼ਾਂ ‘ਚ ਬੈਠੇ ਪੰਜਾਬੀਆਂ ਦੇ ਸੱਭਿਆਚਾਰ ਨੂੰ ਪਰਦੇ ‘ਤੇ ਪੇਸ਼ ਕਰਦੀ ਮਨੋਰੰਜਨ ਨਾਲ ਭਰਪੂਰ ਕਾਮੇਡੀ ਫ਼ਿਲਮ ਹੈ। ਗਿੱਪੀ ਮੁਤਾਬਕ ਕੈਨੇਡਾ ਵਰਗੇ ਮੁਲਕ ਵਿੱਚ ਇਸ ਫ਼ਿਲਮ ਦੀ ਸ਼ੂਟਿੰਗ ਕਰਨਾ ਬੇਹੱਦ ਮੁਸ਼ਕਲ ਸੀ, ਪਰ ਫ਼ਿਲਮ ਦੀ ਟੀਮ ਨੇ ਇਸ ‘ਚ ਸਫ਼ਲਤਾ ਹਾਸਲ ਕੀਤੀ ਹੈ। ਫ਼ਿਲਮ ਨੂੰ ਲੈ ਕੇ ਸੋਸ਼ਲ ਮੀਡੀਆ ‘ਤੇ ਚੱਲ ਰਹੀ ਚਰਚਾ ਨੇ ਸਮੁੱਚੀ ਟੀਮ ਦੇ ਹੌਸਲੇ ਬੁਲੰਦ ਕਰ ਦਿੱਤੇ ਹਨ।

Leave a Reply

Your email address will not be published. Required fields are marked *

ਦਿਲਜੀਤ ਕਿਉਂ ਬਣ ਗਏ ਅਰਬੀ ਮੁੰਡੇ, ਜਾਣੋ ਤਸਵੀਰਾਂ ਦਾ ਰਾਜ਼

ਜਾਣੋ ਕੌਣ ਹੈ ਭਾਰਤੀ ਅਮਰੀਕੀ ਮਾਡਲ ਤੇ ‘ਯਾਰਾ ਵੇ’ ਅਦਾਕਾਰਾ ਮੋਨਿਕਾ ਗਿੱਲ