ਪੰਜਾਬ ਦੇ ਰਾਜ ਗਾਇਕ ਹੰਸ ਰਾਜ ਹੰਸ ਦੇ ਫ਼ਰਜ਼ੰਦ ਯੁਵਰਾਜ ਹੰਸ ਨੇ ਆਪਣੀ ਪ੍ਰੇਮਿਕਾ ਮਾਡਲ ਅਤੇ ਅਦਾਕਾਰਾ ਮਾਨਸੀ ਸ਼ਰਮਾ ਨਾਲ ਮੰਗਣੀ ਕਰਵਾ ਲਈ ਹੈ। ਦੋਵਾਂ ਦੇ ਵਿਆਹ ਦੇ ਵਾਜੇ ਛੇਤੀ ਵੱਜਣ ਦੀ ਸੰਭਾਵਨਾ ਹੈ। ਯੁਵਰਾਜ ਤੇ ਮਾਨਸੀ ਕਾਫੀ ਸਮੇਂ ਤੋਂ ਰਿਲੇਸ਼ਨ ‘ਚ ਸਨ। ਗਾਇਕ ਅਤੇ ਅਦਾਕਾਰ ਯੁਵਰਾਜ ਹੰਸ ਵਾਂਗ ਹੀ ਮਾਨਸੀ ਵੀ ਮਨੋਰੰਜਨ ਜਗਤ ਨਾਲ ਜੁੜੀ ਹੋਈ ਹੈ। ਮਾਨਸੀ ਪੰਜਾਬੀ ਫ਼ਿਲਮ ‘ਜੁਗਾੜੀ ਡੌਟ ਕੌਮ’ ਵਿੱਚ ਨਜ਼ਰ ਆ ਚੁੱਕੀ ਹੈ। ਕਈ ਪੰਜਾਬੀ ਮਿਊਜ਼ਿਕ ਵੀਡੀਓਜ਼ ‘ਚ ਬਤੌਰ ਮਾਡਲ ਕੰਮ ਕਰ ਚੁੱਕੀ ਮਾਨਸੀ ਐਮਐਚਵੰਨ ਦੇ ਸ਼ੋਅ ਆਵਾਜ਼ ਪੰਜਾਬ ਦੀ ਨੂੰ ਹੋਸਟ ਕਰ ਚੁੱਕੀ ਹੈ। ਉਂਝ ਉਹ ਟੈਲੀਵਿਜ਼ਨ ਤੋਂ ਪੰਜਾਬੀ ਇੰਡਸਟਰੀ ਵੱਲ ਆਈ ਹੈ। ਮਹਾਂਭਾਰਤ, ਸੀਆਈਡੀ, ਸਾਵਧਾਨ ਇੰਡੀਆ, ਮਹਾਂਮੂਵੀ, ਆਸਮਾਨ ਸੇ ਆਗੇ, ਪਵਿੱਤਰ ਰਿਸ਼ਤਾ ਸਮੇਤ ਕਈ ਟੀਵੀ ਸੀਰੀਅਲਸ ‘ਚ ਵੱਡੀ ਛੋਟੀ ਭੂਮਿਕਾ ਅਦਾ ਕਰ ਚੁੱਕੀ ਹੈ। ਦੋਵਾਂ ਨੇ ਐਤਵਾਰ ਨੂੰ ਜਲੰਧਰ ਦੇ ਇਕ ਹੋਟਲ ‘ਚ ਪਰਿਵਾਰ ਦੀ ਮੌਜੂਦਗੀ ‘ਚ ਮੰਗਣੀ ਕੀਤੀ ਹੈ। ਦੋਵਾਂ ਨੂੰ ਜ਼ਿੰਦਗੀ ਦੀ ਇਸ ਨਵੀਂ ਸ਼ੁਰੂਆਤ ਲਈ ਢੇਰ ਸਾਰੀਆਂ ਮੁਬਾਰਕਾਂ ਤੇ ਸ਼ੁਭ ਕਾਮਨਾਵਾਂ। ਫ਼ਾਈਵਵੁੱਡ


