ਦੇਸ਼ ਦੀ ਫ਼ੈਸ਼ਨ ਇੰਡਸਟਰੀ ਦਾ ਨਾਮਵਰ ਚਿਹਰਾ ਪੌਪੀ ਜੱਬਲ ਹੁਣ ਪੰਜਾਬੀ ਫ਼ਿਲਮਾਂ ‘ਚ ਵੀ ਦਿਖਾਈ ਦੇਵੇਗਾ। ਪੌਪੀ ਦੀ ਪਹਿਲੀ ਪੰਜਾਬੀ ਫ਼ਿਲਮ ‘ਮਾਹੀ ਐਨਆਰਆਈ’ ਇਸ ਹਫ਼ਤੇ ਰਿਲੀਜ਼ ਹੋ ਰਹੀ ਹੈ। ਇਸ ਫ਼ਿਲਮ ‘ਚ ਉਹ ਇਕ ਦੇਸੀ ਮੁਟਿਆਰ ਦੇ ਰੂਪ ‘ਚ ਪੰਜਾਬੀ ਗਾਇਕ ਹਾਰਡੀ ਸੰਧੂ ਦੀ ਹੀਰੋਇਨ ਵਜੋਂ ਨਜ਼ਰ ਆਵੇਗੀ। ਇਸ ਫ਼ਿਲਮ ਨੂੰ ਲੈ ਕੇ ਬੇਹੱਦ ਉਤਸ਼ਾਹਿਤ ਪੌਪੀ ਹੁਣ ਪੰਜਾਬ ਨੂੰ ਆਪਣਾ ਦੂਜਾ ਘਰ ਬਣਾਉਣ ਜਾ ਰਹੀ ਹੈ। ਇਸ ਫ਼ਿਲਮ ਤੋਂ ਪਹਿਲਾਂ ਪੌਪੀ ਦਾ ਪੰਜਾਬ ਅਤੇ ਪੰਜਾਬੀ ਸਿਨੇਮੇ ਨਾਲ ਕੋਈ ਵਾਹ ਵਾਸਤਾ ਨਹੀਂ ਸੀ। ਪਰ ਹੁਣ ਉਹ ਖੁਦ ਨੂੰ ਹਮੇਸ਼ਾ ਲਈ ਪੰਜਾਬੀ ਸਿਨਮੇ ਨਾਲ ਜੋੜਿਆ ਰੱਖਣਾ ਚਾਹੁੰਦੀ ਹੈ। ਉਹ ਦੱਸਦੀ ਹੈ ਕਿ ਲੰਡਨ ‘ਚ ਪੜ•ਦਿਆਂ ਉਸ ਦੇ ਕੁਝ ਦੋਸਤ ਪੰਜਾਬ ਨਾਲ ਸਬੰਧਿਤ ਸਨ, ਜਿਸ ਕਾਰਨ ਉਹ ਅਸਿੱਧੇ ਤੌਰ ‘ਤੇ ਹਮੇਸ਼ਾ ਪੰਜਾਬ ਨਾਲ ਜੁੜੀ ਰਹੀ। ਉਸ ਦੀ ਦਿਲੀ ਇੱਛਾ ਸੀ ਕਿ ਉਹ ਵੀ ਪੰਜਾਬੀ ਫ਼ਿਲਮਾਂ ਦਾ ਹਿੱਸਾ ਬਣੇ। ਪੰਜਾਬੀ ਫ਼ਿਲਮਾਂ ਦੇ ਵੱਧਦੇ ਦਾਇਰੇ ਨੇ ਉਸ ਨੂੰ ਇਸ ਪਾਸੇ ਉਤਸ਼ਾਹਿਤ ਕੀਤਾ। ਛੱਤੀਸਗੜ• ਦੀ ਜੰਮਪਲ ਅਤੇ ਲੰਡਨ ਤੋਂ ਫ਼ੈਸ਼ਨ ਡਿਜ਼ਾਈਨਰ ਦੀ ਪੜ•ਾਈ ਕਰਕੇ ਆਈ ਪੌਪੀ ਨੇ ਮੁੰਬਈ ਨੂੰ ਆਪਣੀ ਕਰਮ ਭੂਮੀ ਬਣਾਇਆ। 
ਸ਼ੁਰੂਆਤ ‘ਚ ਮਾਡਲ ਵੱਲੋਂ ਦਰਜਨਾਂ ਪ੍ਰੋਡਕਟਾਂ ਲਈ ਪ੍ਰਿੰਟ ਸ਼ੂਟ ਕੀਤਾ। ਲੈਕਮੇ ਸਮੇਤ ਕਈ ਵੱਡੇ ਫ਼ੈਸ਼ਨ ਸ਼ੋਅਜ ਦਾ ਹਿੱਸਾ ਬਣੀ। ਇਸ ਦੌਰਾਨ ਹੀ ਉਸ ਨੇ ਕਈ ਵੱਡੇ ਸ਼ੋਅਜ ਹੋਸਟ ਵੀ ਕੀਤੇ। ਯੂ ਕੇ ਦੇ ਬਹੁਚਰਚਿਤ ਸ਼ੋਅ ‘ਟਰੈਂਡ ਸੈਟਰਸ’ ਨੂੰ ਉਹ ਪਿਛਲੇ ਪੰਜ ਸਾਲਾਂ ਤੋਂ ਹੋਸਟ ਕਰ ਰਹੀ ਹੈ। ਇਹੀ ਨਹੀਂ ਦੇਸ਼ ‘ਚ ਹੁੰਦੇ ਕ੍ਰਿਕਟ ਅਤੇ ਰੈਸਲਿੰਗ ਦੇ ਕੌਮਾਂਤਰੀ ਮੁਕਾਬਲਿਆਂ ‘ਚ ਵੀ ਉਸ ਨੂੰ ਅਕਸਰ ਹੋਸਟ ਵਜੋਂ ਦੇਖਿਆ ਜਾਂਦਾ ਹੈ। ਜਦੋਂ ਉਸ ਨੇ ਸੈਫ ਅਲੀ ਖ਼ਾਨ ਨਾਲ ਏਸ਼ੀਅਨ ਪੇਂਟ ਦੀ ਐਡ ਫ਼ਿਲਮ ‘ਚ ਕੰਮ ਕੀਤਾ ਤਾਂ ਕਈ ਵੱਡੇ ਬ੍ਰਾਂਡਾਂ ਦੀਆਂ ਉਸ ਕੋਲ ਪੇਸ਼ਕਸ਼ਾਂ ਆਈਆਂ। 75 ਤੋਂ ਵੱਧ ਦੇਸ਼ ਦੇ ਚਰਚਿਤ ਬ੍ਰਾਂਡਾਂ ਦਾ ਚਿਹਰਾ ਬਣ ਚੁੱਕੀ ਪੌਪੀ ਨੂੰ ਪੰਜਾਬੀ ਫ਼ਿਲਮ ਇਤਫ਼ਾਕ ਵੱਸ ਹੀ ਮਿਲੀ। ਇਸ ਫ਼ਿਲਮ ਦਾ ਨਿਰਦੇਸ਼ਕ ਗੌਰਵ ਬਵਦਨਕਰ ਆਪਣੀ ਇਸ ਫ਼ਿਲਮ ਲਈ ਹੀਰੋਇਨ ਦੀ ਭਾਲ ਕਰ ਰਿਹਾ ਸੀ। ਦੋਵਾਂ ਦੇ ਸਾਂਝੇ ਦੋਸਤ ਦੇ ਕਹਿਣ ‘ਤੇ ਉਸ ਨੇ ਗੌਰਵ ਨੂੰ ਆਪਣੀਆਂ ਫ਼ੋਟੋਆਂ ਭੇਜ ਦਿੱਤੀਆਂ। ਗੌਰਵ ਦਾ ਝੱਟ ਮੈਸੇਜ ਆ ਗਿਆ ਕਿ ਉਹ ਉਸ ਦੀ ਫ਼ਿਲਮ ਦੀ ਹੀਰੋਇਨ ਹੈ। ਇਸ ਤੋਂ ਪਹਿਲਾਂ ਉਸ ਨੇ ਮਨ ‘ਚ ਪੰਜਾਬੀ ਫ਼ਿਲਮ ਕਰਨ ਬਾਰੇ ਕੋਈ ਖ਼ਿਆਲ ਨਹੀਂ ਸੀ। ਆਪਣੀ ਇਸ ਫ਼ਿਲਮ ਬਾਰੇ ਉਹ ਦੱਸਦੀ ਹੈ ਕਿ ਇਹ ਇਕ ਰੁਮਾਂਟਿਕ ਡਰਾਮਾ ਸਟੋਰੀ ਹੈ। ਫ਼ਿਲਮ ਦੀ ਕਹਾਣੀ ਵੀ ਨਿਰਦੇਸ਼ਕ ਗੌਰਵ ਬਵਦਨਕਰ ਨੇ ਹੀ ਲਿਖੀ ਹੈ। ਇਸ ‘ਚ ਉਹ ਪੰਜਾਬੀ ਕੁੜੀ ਰੀਤ ਦਾ ਕਿਰਦਾਰ ਨਿਭਾ ਰਹੀ ਹੈ। ਰੀਤ ਪੰਜਾਬ ਦੀ ਉਹ ਸਧਾਰਨ ਜਿਹੀ ਕੁੜੀ ਹੈ, ਜਿਸ ਲਈ ਪਰਿਵਾਰ ਦਾ ਮਾਣ ਅਤੇ ਕਦਰਾਂ ਕੀਮਤਾਂ ਹੀ ਸਭ ਕੁਝ ਹਨ। ਉਹ ਆਪਣੀ ਸਧਾਰਨ ਜ਼ਿੰਦਗੀ ਜਿਓ ਰਹੀ ਹੈ, ਅਚਾਨਕ ਉਸ ਦੀ ਜ਼ਿੰਦਗੀ ‘ਚ ਫ਼ਿਲਮ ਦਾ ਨਾਇਕ ਸ਼ੈਰੀ ਆਉਂਦਾ ਹੈ। ਇਥੋਂ ਹੀ ਉਸ ਦੀ ਜ਼ਿੰਦਗੀ ਅਤੇ ਫ਼ਿਲਮ ‘ਚ ਦਿਲਚਸਪੀ ਵਧਦੀ ਹੈ। ਇਹ ਦਿਲਚਸਪੀ ਹੀ ਦਰਸ਼ਕਾਂ ਨੂੰ ਫ਼ਿਲਮ ਨਾਲ ਜੋੜਦੀ ਹੈ। ਉਹ ਦੱਸਦੀ ਹੈ ਕਿ ਫ਼ਿਲਮ ਦੀ ਸ਼ੂਟਿੰਗ ਦੌਰਾਨ ਅਦਾਕਾਰਾ ਨਵਨੀਤ ਨਿਸ਼ਾਨ, ਗੁਰਪ੍ਰੀਤ ਘੁੱਗੀ ਅਤੇ ਬੀਐਨ ਸ਼ਰਮਾ ਤੋਂ ਉਸ ਨੂੰ ਬਹੁਤ ਕੁਝ ਅਜਿਹਾ ਸਿੱਖਣ ਨੂੰ ਮਿਲਿਆ, ਜੋ ਕਿਸੇ ਵੀ ਐਕਟਿੰਗ ਸਕੂਲ ‘ਚ ਨਹੀਂ ਸਿਖਾਇਆ ਜਾਂਦਾ। ਪੌਪੀ ਦਾ ਕਹਿਣਾ ਹੈ ਕਿ ਬੇਸ਼ੱਕ ਉਸ ਦੀ ਪਹਿਚਾਣ ਮਾਡਲਿੰਗ ਅਤੇ ਹੋਸਟਨਿੰਗ ਤੋਂ ਬਣੀ ਹੈ, ਪਰ ਹੁਣ ਉਹ ਦੇ ਇਸ ਦੇ ਨਾਲ ਨਾਲ ਅਦਾਕਾਰ ਵਜੋਂ ਵੀ ਆਪਣੀ ਪਹਿਚਾਣ ਬਣਾ ਰਹੀ ਹੈ। ਉਸ ਦਾ ਸਾਰਾ ਧਿਆਨ ਹੁਣ ਫ਼ਿਲਮ ਇੰਡਸਟਰੀ ਵੱਲ ਹੀ ਹੈ। ਉਸ ਮੁਤਾਬਕ ਉਸਦੀ ਇਹ ਪਹਿਲੀ ਪੰਜਾਬੀ ਫ਼ਿਲਮ ਉਸ ਨੂੰ ਪੰਜਾਬੀ ਇੰਡਸਟਰੀ ‘ਚ ਪੁਖ਼ਤਾ ਪਹਿਚਾਣ ਦਿਵਾਏਗੀ। ਉਸ ਦੀ ਰੀਝ ਹੈ ਕਿ ਉਹ ਲਗਾਤਾਰ ਪੰਜਾਬੀ ਫ਼ਿਲਮਾਂ ‘ਚ ਕੰਮ ਕਰੇ। ਭਾਵੇ ਉਸ ਨੂੰ ਹੁਣ ਪੰਜਾਬੀ ਫ਼ਿਲਮਾਂ ਦੀਆਂ ਪੇਸ਼ਕਸ਼ਾਂ ਵੀ ਆਉਣ ਲੱਗੀਆਂ ਹਨ, ਪਰ ਫ਼ਿਲਮ ਦੀ ਚੋਣ ਦੇ ਮਾਮਲੇ ‘ਚ ਉਹ ਬਹੁਤ ਸੰਭਲ ਸੰਭਲ ਕੇ ਅੱਗੇ ਵੱਧ ਰਹੀ ਹੈ। ਪੌਪੀ ਦੱਸਦੀ ਹੈ ਕਿ ਪੰਜਾਬੀ ਦੇ ਨਾਲ ਨਾਲ ਉਹ ਹਿੰਦੀ ਫ਼ਿਲਮ ਇੰਡਸਟਰੀ ‘ਚ ਵੀ ਸਰਗਰਮ ਹੋ ਗਈ ਹੈ। ਉਸ ਨੇ ਕੁਝ ਸਮਾਂ ਪਹਿਲਾਂ ਹੀ ਫ਼ਿਲਮ ਨਿਰਦੇਸ਼ਕ ਵਿਕਰਮ ਭੱਟ ਨਾਲ ਇਕ ਹਾਰਰ ਸ਼ਾਰਟ ਫ਼ਿਲਮ ‘ਲੈਟਸ ਪਲੇ’ ਕੀਤੀ ਹੈ। ਇਸ ‘ਚ ਉਸ ਨੇ ਮੁੱਖ ਭੂਮਿਕਾ ਨਿਭਾਈ ਹੈ। ਇਸ ਦਾ ਟਰੇਲਰ ਕੁਝ ਦਿਨ ਪਹਿਲਾਂ ਹੀ ਯੂ ਟਿਊਬ ‘ਤੇ ਪਾਇਆ ਗਿਆ ਹੈ, ਜਿਸ ਨੂੰ ਵੱਡਾ ਹੁੰਗਾਰਾ ਮਿਲ ਰਿਹਾ ਹੈ। ਚੁਣੌਤੀਪੂਰਵਕ ਕਿਰਦਾਰ ਅਦਾ ਕਰਨ ਦੀ ਇੱਛਾ ਰੱਖਣ ਵਾਲੀ ਇਸ ਅਦਾਕਾਰਾ ਦੀ ਰੀਝ ਹੈ ਕਿ ਉਹ ਨੌਜਵਾਨ ਕੁੜੀਆਂ ਨੂੰ ਉਤਸ਼ਾਹਿਤ ਕਰਨ ਵਾਲੇ ਕਿਰਦਾਰ ਅਦਾ ਕਰੇ।
ਸਪਨ ਮਨਚੰਦਾ
in Article
ਪੌਪੀ ਜੱਬਲ ਨੇ ਮਾਰੀ ਪੰਜਾਬੀ ਫ਼ਿਲਮ ਇੰਡਸਟਰੀ ‘ਚ ਐਂਟਰੀ


