in

…ਜਦੋਂ ਰਣਜੀਤ ਬਾਵੇ ਦੀ ਗੀਤਾਂ ‘ਤੇ ਪ੍ਰਿਅੰਕਾ ਚੋਪੜਾ, ਕਪਿਲ ਸ਼ਰਮਾ, ਗੁੱਥੀ ਤੇ ਸਿੱਧੂ ਨੇ ਲਾਏ ਠੁਮਕੇ

ਤੁਸੀਂ ਨਵੇਂ ਸਾਲ ਦੀ ਪਹਿਲੀ ਤਰੀਕ ਯਾਨੀਕਿ 1 ਜਨਵਰੀ ਨੂੰ ਆਪਣੀ ਟੀਵੀ ਸਕਰੀਨ ‘ਤੇ ਪੰਜਾਬੀ ਗਾਇਕ ਰਣਜੀਤ ਬਾਵਾ ਦੇ ਗੀਤਾਂ ‘ਤੇ ਬਾਲੀਵੁੱਡ ਅਦਾਕਾਰਾ ਪ੍ਰਿਅੰਕਾ ਚੋਪੜਾ, ਕਾਮੇਡੀਅਨ ਕਪਿਲ ਸ਼ਰਮਾ, ਸੁਨੀਲ ਗਰੋਵਰ ਉਰਫ ਗੱਥੀ ਅਤੇ ਨਵਜੋਤ ਸਿੰਘ ਸਿੱਧੂ ਨੂੰ ਠੁਮਕੇ ਲਗਾਉਂਦੇ ਦੇਖੋਗੇ। ਇਹ ਪਹਿਲਾਂ ਮੌਕਾ ਹੈ ਜਦੋਂ ਰਣਜੀਤ ਬਾਵਾ ਨੈਸ਼ਨਲ ਟੀਵੀ ਤੇ ਮੀਡੀਆ ‘ਚ ਧਮਾਲ ਕਰਨ ਜਾ ਰਿਹਾ ਹੈ। ਦਰਅਸਲ ਇਹ ਸਬੱਬ ਬਣਿਆ ਕਪਿਲ ਸ਼ਰਮਾ ਦੇ ਸ਼ੋਅ ‘ਕਾਮੇਡੀ ਨਾਈਟ ਵਿਦ ਕਪਿਲ’ ਜ਼ਰੀਏ। ਪ੍ਰਿਅੰਕਾ ਚੋਪੜਾ ਦੀ ਬਤੌਰ ਪ੍ਰੋਡਿਊਸਰ ਪਹਿਲੀ ਪੰਜਾਬੀ ਫ਼ਿਲਮ ‘ਸਰਵਣ’ 13 ਜਨਵਰੀ ਨੂੰ ਰਿਲੀਜ਼ ਹੋ ਰਹੀ ਹੈ। ਇਸ ਫ਼ਿਲਮ ‘ਚ ਪੰਜਾਬੀ ਗਾਇਕ ਅਮਰਿੰਦਰ ਗਿੱਲ, ਰਣਜੀਤ ਬਾਵਾ ਅਤੇ ਸਿੰਮੀ ਚਾਹਲ ਨੇ ਮੁੱਖ ਭੂਮਿਕਾ ਨਿਭਾਈ ਹੈ।

 

ਫ਼ਿਲਮ ਦੀ ਕਹਾਣੀ ਅੰਬਰਦੀਪ ਸਿੰਘ ਨੇ ਲਿਖੀ ਹੈ ਜਦਕਿ ਨਿਰਦੇਸ਼ਕ ਕਰਣ ਗੁਲਾਨੀ ਹੈ। ਪ੍ਰਿਅੰਕਾ ਚੋਪੜਾ ਆਪਣੀ ਇਸ ਟੀਮ ਨਾਲ ਹੀ ਫ਼ਿਲਮ ਨੂੰ ਪ੍ਰਮੋਟ ਕਰਨ ਲਈ ਕਪਿਲ ਦੇ ਸ਼ੋਅ ‘ਤੇ ਗਈ ਸੀ। ਵੈਸੇ ਤਾਂ ਕਪਿਲ ਦੇ ਇਸ ਸ਼ੋਅ ‘ਚ ਸਿਰਫ ਹਿੰਦੀ ਫ਼ਿਲਮਾਂ ਦੀ ਹੀ ਗੱਲ ਹੁੰਦੀ ਹੈ, ਪਰ ਬਾਲੀਵੁੱਡ ਕੁਨੈਕਸ਼ਨ ਕਾਰਨ ਪੰਜਾਬੀ ਫ਼ਿਲਮਾਂ ਨੂੰ ਕਦੇ ਕਦੇ ਇਸ ਮੰਚ ‘ਤੇ ਆਉਣ ਦਾ ਮੌਕਾ ਮਿਲ ਜਾਂਦਾ ਹੈ। ਇਸ ਤੋਂ ਪਹਿਲਾਂ ਗਿੱਪੀ ਗਰੇਵਾਲ ਨੂੰ ਧਰਮਿੰਦਰ ਸਦਕਾ ‘ਡਬਲ ਦੀ ਟ੍ਰਬਲ’ ਫ਼ਿਲਮ ਨੂੰ ਕਪਿਲ ਦੇ ਸ਼ੋਅ ‘ਚ ਪ੍ਰਮੋਟ ਕਰਨ ਦਾ ਮੌਕਾ ਮਿਲਿਆ ਸੀ।

ਹੁਣ ਪ੍ਰਿਅੰਕਾ ਚੋਪੜਾ, ਅਮਰਿੰਦਰ ਗਿੱਲ ਤੇ ਅੰਬਰਦੀਪ ਦੀ ਕਪਿਲ ਸ਼ਰਮਾ ਨਾਲ ਦੋਸਤੀ ਕੰਮ ਆਈ। ਅਮਰਿੰਦਰ ਗਿੱਲ ਆਪਣੀ ਫ਼ਿਲਮ ‘ਲਾਹੌਰੀਏ’ ਵਿੱਚ ਰੁਝੇ ਹੋਣ ਕਾਰਨ ਇਸ ਸ਼ੋਅ ‘ਚ ਨਹੀਂ ਗਏ। ਰਣਜੀਤ ਬਾਵਾ ਅਤੇ ਸਿੰਮੀ ਚਾਹਲ ਨੇ ਮਿਲ ਕੇ ਪ੍ਰਿਅੰਕਾ ਚੋਪੜਾ ਸਾਥ ਦਿੱਤਾ ਅਤੇ ਇਸ ਫ਼ਿਲਮ ਨੂੰ ਪ੍ਰਮੋਟ ਕੀਤਾ।

ਚਾਹੇ ਕਿਸੇ ਵੀ ਬਹਾਨੇ ਜਾਂ ਕੁਨੈਸ਼ਨ ਸਹੀ ਪੰਜਾਬੀ ਫ਼ਿਲਮਾਂ ਦਾ ਇਹੋ ਜਿਹੇ ਕੌਮਾਂਤਰੀ ਮੰਚ ‘ਤੇ ਜਾ ਕੇ ਫਿਲਮ ਨੂੰ ਪ੍ਰਮੋਟ ਕਰਨ ਪੰਜਾਬੀ ਸਿਨੇਮੇ ਲਈ ਸ਼ੁਭ ਸ਼ਗਨ ਹੈ। ਇਸ ਸ਼ੋਅ 1 ਜਨਵਰੀ ਐਤਵਾਰ ਨੂੰ ਰਾਤ 9 ਵਜੇ ਸੋਨੀ ਟੀਵੀ ‘ਤੇ ਪ੍ਰਸਾਰਿਤ ਹੋਵੇਗਾ। ਸਪਨ ਮਨਚੰਦਾ।

Leave a Reply

Your email address will not be published. Required fields are marked *

ਤਾਮਿਲ ਦੀ ਸੁਪਰਹਿੱਟ ਫ਼ਿਲਮ THALAIVA ਦਾ ਅਧਿਕਾਰਤ ਰੀਮੇਕ ਹੈ ‘ਸਰਦਾਰ ਸਾਹਬ’

ਹਰਭਜਨ ਮਾਨ ਦੀਆਂ ਬੇਬਾਕੀ ਭਰੀਆਂ ਗੱਲਾਂ