in

ਅਲਫ਼ਾਜ ਤੇ ਜੱਸੀ ਕੌਰ ਦੀ ਜੋੜੀ ਨਜ਼ਰ ਆਵੇਗੀ ‘ਵੱਡਾ ਕਲਾਕਾਰ’ ਵਿੱਚ

ਪੰਜਾਬੀ ਦੀ ਨਾਮਵਰ ਐਂਕਰ ਤੇ ਹੁਣ ਅਦਾਕਾਰਾ ਜੱਸੀ ਕੌਰ ਛੇਤੀ ਹੀ ਪੰਜਾਬੀ ਫ਼ਿਲਮ ‘ਵੱਡਾ ਕਲਾਕਾਰ’ ਵਿੱਚ ਪੰਜਾਬੀ ਗਾਇਕ ਅਲਫ਼ਾਜ ਨਾਲ ਨਜ਼ਰ ਆਵੇਗੀ। ਫ਼ਿਲਮ ਦੀ ਸ਼ੂਟਿੰਗ ਸ਼ੁੱਕਰਵਾਰ 6 ਅਪ੍ਰੈਲ ਤੋਂ ਚੰਡੀਗੜ• ‘ਚ ਸ਼ੁਰੂ ਹੋ ਰਹੀ ਹੈ। ਬਤੌਰ ਸਹਾਇਕ ਨਿਰਦੇਸ਼ਕ ਕਈ ਫ਼ਿਲਮਾਂ ‘ਚ ਕੰਮ ਕਰ ਚੁੱਕੇ ਕੁਲਦੀਪ ਕੌਸ਼ਲ ਦੀ ਬਤੌਰ ਨਿਰਦੇਸ਼ਕ ਇਹ ਪਹਿਲੀ ਫ਼ਿਲਮ ਹੋਵੇਗੀ। ਫ਼ਿਲਮ ‘ਚ ਯੋਗਰਾਜ ਸਿੰਘ ਸਮੇਤ ਕਈ ਨਾਮੀਂ ਚਿਹਰੇ ਨਜ਼ਰ ਆਉਂਣਗੇ। ਇਹ ਫ਼ਿਲਮ ਨਿਰੋਲ ਰੂਪ ‘ਚ ਡਰਾਮਾ ਫ਼ਿਲਮ ਹੋਵੇਗੀ। ਇਹ ਫ਼ਿਲਮ,  ਫ਼ਿਲਮ ਇੰਡਸਟਰੀ ਅਤੇ ਕਲਾਕਾਰਾਂ ਦੀ ਜ਼ਿੰਦਗੀ ‘ਤੇ ਵਿਅੰਗ ਕਰੇਗੀ।  ਜੱਸੀ ਮੁਤਾਬਕ ਇਹ ਫ਼ਿਲਮ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕਰਦੀ ਹੋਈ ਉਸ ਨੂੰ ਪੰਜਾਬੀ ਦੇ ਸਥਾਪਤ ਚਿਹਰਿਆਂ ‘ਚ ਸ਼ੁਮਾਰ ਕਰੇਗੀ। ਕਾਬਲੇਗੌਰ ਹੈ ਕਿ ਜੱਸੀ ਕੌਰ ਪਿਛਲੇ ਲੰਮੇ ਸਮੇਂ ਤੋਂ ਪੰਜਾਬੀ ਮਨੋਰੰਜਗਤ ਨਾਲ ਜੁੜੀ ਹੋਈ ਹੈ। ਕੁਝ ਸਮੇਂ ਤੋਂ ਮੁੰਬਈ ‘ਚ ਟੈਲੀਵਿਜ਼ਨ ਇੰਡਸਟਰੀ ‘ਚ ਸਰਗਰਮ ਜੱਸੀ ਕਿਸੇ ਚੰਗੀ ਪੰਜਾਬੀ ਫ਼ਿਲਮ ਦੀ ਤਲਾਸ਼ ਸੀ। ਇਸ ਤਲਾਸ਼ ‘ਵੱਡਾ ਕਲਾਕਾਰ’ ਨਾਲ ਮੁਕੰਮਲ ਹੋਈ ਹੈ।

Leave a Reply

Your email address will not be published. Required fields are marked *

ਸਿੰਮੀ ਚਾਹਲ ਦੀ ਬਿਹਤਰੀਨ ਅਦਾਕਾਰੀ ਦੀ ਮਿਸਾਲ ਬਣੇਗੀ ‘ਗੋਲਕ ਬੁਗਨੀ ਬੈਂਕ ਤੇ ਬਟੂਆ’

ਗੋਲਕ ਬੁਗਨੀ ਬੈਂਕ ਤੇ ਬਟੂਆ : ਰੁਮਾਂਸ ਤੇ ਕਾਮੇਡੀ ਨੂੰ ‘ਨੋਟਬੰਦੀ ਦਾ ਤੜਕਾ